
ਅਰਥਚਾਰੇ ਨੂੰ ਗਤੀ ਦੇਣ ਲਈ ਰਾਹਤਾਂ ਦਾ ਐਲਾਨ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਸੰਸਾਰ ਮੰਗ ਵਿਚ ਕਮੀ ਆਈ ਹੈ ਤੇ ਭਾਰਤ ਵਿਚ ਆਰਥਕ ਮੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ, ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਦੀ ਅਰਥਵਿਵਸਥਾ ਬਿਹਤਰ ਹਾਲਤ ਵਿਚ ਹੈ। ਉਨ੍ਹਾਂ ਅਰਥਚਾਰੇ ਨੂੰ ਗਤੀ ਦੇਣ ਲਈ ਪੱਤਰਕਾਰ ਸੰਮੇਲਨ ਵਿਚ ਕਈ ਐਲਾਨ ਕੀਤੇ।
Nirmala Sitharaman announces measures to revive economic growth
ਵਿੱਤ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੈਂਕ ਮਕਾਨ, ਵਾਹਨ ਅਤੇ ਦੂਜੇ ਕਰਜ਼ੇ ਸਸਤੇ ਕਰਨਗੇ। ਰਿਜ਼ਰਵ ਬੈਂਕ ਦੁਆਰਾ ਰੈਪੋ ਦਰ ਵਿਚ ਕੀਤੀ ਗਈ ਕਟੌਤੀ ਦਾ ਲਾਭ ਬੈਂਕ ਕਰਜ਼ਾ ਦੇਣ ਵਾਲਿਆਂ ਨੂੰ ਉਪਲਭਧ ਕਰਾਉਣਗੇ ਜਿਸ ਲਈ ਬੈਂਕ ਅਪਣੀ ਵਿਆਜ ਦਰ ਵਿਚ ਕਮੀ ਕਰਨਗੇ। ਵਿੱਤ ਮੰਤਰੀ ਨੈ ਕਿਹਾ ਕਿ ਸਰਕਾਰ ਨੇ ਬੈਂਕਾਂ ਵਿਚ ਨਕਦੀ ਵਧਾਉਣ ਦੇ ਕਈ ਉਪਾਅ ਕੀਤੇ ਹਨ। ਉਨ੍ਹਾਂ ਕਿਹਾ ਕਿ ਰੈਪੋ ਦਰ ਨਾਲ ਜੁੜੇ ਭਾਵ ਦੂਜੇ ਕਿਸੇ ਬਾਹਰੀ ਮਾਪਦੰਡ ਦਰ ਨਾਲ ਸਬੰਧਤ ਕਰਜ਼ਾ ਉਤਪਾਦ ਪੇਸ਼ ਕਰਨਗੇ ਜਿਸ ਨਾਲ ਮਕਾਨ, ਵਾਹਨ ਅਤੇ ਹੋਰ ਪਰਚੂਨ ਕਰਜ਼ਿਆਂ ਦੀ ਮਹੀਨਾਵਾਰ ਕਿਸ਼ਤ ਘਟੇਗੀ।
Nirmala Sitharaman announces measures to revive economic growth
ਉਨ੍ਹਾਂ ਕਿਹਾ ਕਿ ਐਸਐਸਐਮਈ ਦੇ ਸਾਰੇ ਪੁਰਾਣੇ ਲਟਕਦੇ ਜੀਐਸਟੀ ਰਿਫ਼ੰਡ 30 ਦਿਨਾਂ ਵਿਚ ਦੇ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਐਮਐਸਐਮਈ ਐਕਟ ਵਿਚ ਸੋਧ ਕੀਤੀ ਜਾਵੇਗੀ ਅਤੇ ਇਸ ਦੀ ਇਕ ਪਰਿਭਾਸ਼ਾ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਦੁਸਹਿਰੇ ਵਾਲੇ ਦਿਨ ਤੋਂ ਆਮਦਨ ਕਰ ਰਿਟਰਨ ਦੀ ਜਾਂਚ ਫ਼ੇਸਲੈਸ ਹੋਵੇਗੀ ਯਾਨੀ ਦਿੱਲੀ ਦੇ ਵਿਅਕਤੀ ਦੀ ਆਈਟੀਆਰ ਦੀ ਜਾਂਚ ਕਿਸੇ ਦੂਜੇ ਰਾਜ ਵਿਚ ਹੋ ਸਕਦੀ ਹੈ।
Nirmala Sitharaman announces measures to revive economic growth
ਵਿੱਤ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਵਿਚ ਵਪਾਰ ਕਰਨਾ ਸੌਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਨੂੰ ਹੋਰ ਆਸਾਨ ਬਣਾਇਆ ਜਾਵੇਗਾ। ਟੈਕਸ ਅਤੇ ਲੇਬਰ ਕਾਨੂੰਨ ਵਿਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। ਵਧੇ ਹੋਏ ਕੈਪੀਟਲ ਲਾਭ 'ਤੇ ਸਰਚਾਰਜ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਕਿਹ ਕਿ ਬੈਂਕਾਂ ਨੂੰ ਕਰਜ਼ਾ ਮੋੜਨ ਦੇ 15 ਦਿਨਾਂ ਅੰਦਰ ਉਪਭੋਗਤਾ ਦੇ ਕਾਗ਼ਜ਼ ਮੋੜਨੇ ਪੈਣਗੇ। ਕਰਜ਼ਾ ਦੇ ਕਵਾਇਦ ਦੀ ਆਨਲਾਈਨ ਟਰੈਕਿੰਗ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਕਮੁਸ਼ਤ ਕਰਜ਼ਾ ਨਿਪਟਾਰੇ ਲਈ ਚੈਕ ਬਾਕਸ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ।
ਵਿੱਤ ਮੰਤਰੀ ਦੇ ਅਹਿਮ ਐਲਾਨ :
- ਮਨੀ ਲਾਂਡਰਿੰਗ ਕਾਨੂੰਨ ਵਿਚ ਜ਼ਰੂਰੀ ਬਦਲਾਅ ਹੋਵੇਗਾ
- ਉਦਯੋਗਾਂ ਲਈ ਕਾਰਜਸ਼ੀਲ ਪੂੰਜੀ ਕਰਜ਼ਾ ਸਸਤਾ ਹੋਵੇਗਾ
- ਜੀਐਸਟੀ ਦੀ ਪ੍ਰਕ੍ਰਿਆ ਸੌਖੀ ਬਣਾਈ ਜਾਵੇਗੀ
- ਪੂਰੀ ਦੁਨੀਆਂ ਵਿਚ ਆਰਥਕ ਉਥਲ-ਪੁਥਲ
- ਆਰਥਕ ਸੁਧਾਰ ਸਰਕਾਰ ਦੇ ਏਜੰਡੇ 'ਤੇ ਸੱਭ ਤੋਂ ਉਪਰ
- ਕਰ ਅਤੇ ਕਿਰਤ ਕਾਨੂੰਨ ਵਿਚ ਲਗਾਤਾਰ ਸੁਧਾਰ