
ਹਰਮਨ ਦੀ ਇਸ ਕਾਮਯਾਬੀ ’ਤੇ ਇਲਾਕਾ ਨਿਵਾਸੀ ਖੁਸ਼ੀ ਤੇ ਫ਼ਖ਼ਰ ਮਹਿਸੂਸ ਕਰ ਰਹੇ ਹਨ
ਕੈਨੇਡਾ: ਪੰਜਾਬ ਦੀ ਧੀ ਨੇ ਕੈਨੇਡਾ ਪੁਲਿਸ ਚ ਭਰਤੀ ਹੋ ਕੇ ਪੰਜਾਬ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਅਗਾਂਹਵਧੂ ਕਿਸਾਨ ਤੇ ਸਾਬਕਾ ਪੱਤਰਕਾਰ ਮਲੂਕ ਸਿੰਘ ਔਲਖ ਜੋ ਕਈ ਸਾਲਾਂ ਤੋਂ ਪਰਿਵਾਰ ਸਮੇਤ ਕੈਨੇਡਾ ਵਿਚ ਸੈਟਲ ਹੋ ਕੇ ਟਰਾਂਸਪੋਰਟ ਦਾ ਕਾਰੋਬਾਰ ਚਲਾ ਰਹੇ ਹਨ, ਦੀ ਧੀ ਹਰਮਨ ਔਲਖ ਦੀ ਕੈਨੇਡਾ ਪੁਲਿਸ ’ਚ ਨਿਯੁਕਤੀ ਹੋਈ ਹੈ।
ਹਰਮਨ ਔਲਖ ਮੋਗਾ ਦੇ ਕਿਸ਼ਨਪੁਰਾ ਕਲਾਂ ਦੇ ਪ੍ਰਾਈਵੇਟ ਪਬਲਿਕ ਸਕੂਲ ਤੋਂ ਮੁੱਢਲੀ ਪੜ੍ਹਾਈ ਕਰਨ ਮਗਰੋਂ 2007 ਦੌਰਾਨ ਆਪਣੇ ਮਾਤਾ-ਪਿਤਾ ਤੇ ਭੈਣ-ਭਰਾ ਸਮੇਤ ਕੈਨੇਡਾ ਦੇ ਐਡਮਿੰਟਨ ਜਾ ਵਸੇ, ਜਿੱਥੇ ਉਹਨਾਂ ਦੇ ਪਿਤਾ ਮਲੂਕ ਸਿੰਘ ਨੇ ਸਖ਼ਤ ਮਿਹਨਤ ਕਰ ਕੇ ਆਪਣਾ ਕਾਰੋਬਾਰ ਸਥਾਪਤ ਕੀਤਾ। ਇਸ ਤੋਂ ਬਾਅਦ ਹਰਮਨ ਕੌਰ ਨੇ ਪੜ੍ਹਾਈ ਪੂਰੀ ਕਰ ਕੇ ਪੁਲਿਸ ਵਿਚ ਭਰਤੀ ਹੋਣ ਦੀ ਰੁਚੀ ਪੈਦਾ ਕਰ ਕੇ ਸਖ਼ਤ ਮਿਹਨਤ ਕਰਦਿਆਂ ਕੈਨੇਡਾ ਪੁਲਿਸ ’ਚ ਨੌਕਰੀ ਹਾਸਲ ਕੀਤੀ। ਹਰਮਨ ਦੀ ਇਸ ਕਾਮਯਾਬੀ ’ਤੇ ਇਲਾਕਾ ਨਿਵਾਸੀ ਖੁਸ਼ੀ ਤੇ ਫ਼ਖ਼ਰ ਮਹਿਸੂਸ ਕਰ ਰਹੇ ਹਨ