
ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਤੋਂ ਸਲਾਨਾ 80 ਹਜ਼ਾਰ ਕਰੋੜ ਰੁਪਏ ਸਾਲਾਨਾ ਕਮਾਈ ਕਰ ਰਿਹਾ ਹੈ। ਆਈਆਈਟੀ, ਐਨਆਈਟੀ, ਆਈਆਈਐਮ, ਕੇਂਦਰੀ..
ਵਾਸਿੰਗਟਨ (ਭਾਸ਼ਾ): ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਤੋਂ ਸਾਲਾਨਾ 80 ਹਜ਼ਾਰ ਕਰੋੜ ਰੁਪਏ ਸਾਲਾਨਾ ਕਮਾਈ ਕਰ ਰਿਹਾ ਹੈ। ਆਈਆਈਟੀ, ਐਨਆਈਟੀ, ਆਈਆਈਐਮ, ਕੇਂਦਰੀ ਯੂਨੀਵਰਸਿਟੀ ਸਮੇਤ ਸਾਰੇ ਕੇਂਦਰੀ ਉੱਚ ਸਿੱਖਿਆ ਸੰਸਥਾਨਾਂ ਨੂੰ ਜਿਨ੍ਹਾਂ ਪੈਸਾ ਕੇਂਦਰ ਨੇ ਅਪਣੇ ਬਜਟ 'ਚ ਦਿਤਾ ਹੈ। ਉਸ ਤੋਂ ਦੁੱਗਣਾ ਪੈਸਾ ਹਰ ਸਾਲ ਭਾਰਤੀ ਵਿਦਿਆਰਥੀ ਇਕਲੇ ਅਮਰੀਕਾ 'ਚ ਪੜਾਈ 'ਤੇ ਖਰਚ ਕਰ ਦਿੰਦੇ ਹਨ। ਦੱਸ ਦਈਏ ਕਿ ਇਸ ਸਾਲ ਦੇਸ਼ ਦਾ ਉੱਚ ਸਿੱਖਿਆ ਬਜਟ ਪੈਂਤੀ ਹਜ਼ਾਰ ਕਰੋੜ ਦਾ ਹੈ ।
Us Annually Earn
ਅਮਰੀਕੀ ਸਰਕਾਰ ਵਲੋਂ ਜਾਰੀ ਰਿਪੋਰਟ ਦੇ ਮੁਤਾਬਕ, ਇਸ ਸਾਲ 196271 ਭਾਰਤੀ ਵਿਦਿਆਰਥੀ ਅਮਰੀਕਾ 'ਚ ਸਿੱਖਿਆ ਹਾਸਲ ਕਰ ਰਹੇ ਹਨ। ਇਸ 'ਚ 66 ਫੀਸਦੀ ਯਾਨੀ ਦੋ ਤਿਹਾਈ ਨਿਜੀ ਉੱਚ ਸਿੱਖਿਆ ਸੰਸਥਾਵਾਂ 'ਚ ਪੜਾਈ ਕਰ ਰਹੇ ਹਨ ਅਤੇ ਨਿਊਯਾਰਕ ਕੈਲਿਫੋਰਨੀਆ ਅਤੇ ਮੈਸਾਚੁਏਟਸ ਵਰਗੀ ਥਾਵਾਂ 'ਤੇ ਰਹਿ ਰਹੇ ਹਨ। ਦੱਸ ਦਈਏ ਕਿ ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਤੋਂ ਵੱਧ ਫੀਸ ਲਈ ਜਾਂਦੀ ਹੈ। ਵਿਸ਼ਵ ਵਿਆਪੀ ਉੱਚ ਸਿੱਖਿਆ ਸੰਸਥਾਨਾਂ ਦੀ ਰੈਂਕਿੰਗ ਜਾਰੀ
Us Earn 80 thousand crore
ਕਰਨ ਵਾਲੀ ਸੰਸਥਾ ਮੁਤਾਬਕ, ਅਮਰੀਕੀ ਉੱਚ ਸਿੱਖਿਆ ਸੰਸਥਾਨਾਂ 'ਚ ਟਿਊਸ਼ਨ ਫੀਸ ਸਾਢੇ ਤਿੰਨ ਲੱਖ ਰੁਪਏ ਤੋਂ ਲੈ ਕੇ 35 ਲੱਖ ਤੱਕ ਹੁੰਦੀ ਹੈ। ਔਸਤ ਫੀਸ ਕਰੀਬ 23.5 ਲੱਖ ਰੁਪਏ ਹੈ। ਨਾਲ ਹੀ ਉੱਥੇ ਰਹਿਣ ਲਈ ਆਉਣ ਵਾਲਿਆਂ ਦਾ ਸਾਲਾਨਾ ਔਸਤ ਖਰਚ 7.61 ਲੱਖ ਰੁਪਏ ਬੈਠਦਾ ਹੈ। ਅੰਦਾਜੇ ਦੇ ਮੁਤਾਬਕ ਕਿਸੇ ਵੀ ਵਿਦੇਸ਼ੀ ਵਿਦਿਆਰਥੀ ਲਈ ਆਉਣ ਵਾਲਾ ਖਰਚ 59.78 ਹਜ਼ਾਰ ਅਮਰੀਕੀ ਡਾਲਰ ਹੈ।
ਰੁਪਏ 'ਚ ਵੇਖਿਆ ਜਾਵੇ ਤਾਂ ਇਹ ਕਰੀਬ 42 ਲੱਖ ਰੁਪਏ ਸਾਲਾਨਾ ਦੇ ਬਰਾਬਰ ਹੈ।ਦੂਜੇ ਪਾਸੇ 196271 ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਰਤ ਦੇ ਕੁਲ ਸਿੱਖਿਆ ਬਜਟ (85010 ਕਰੋੜ) ਦੇ ਕਰੀਬ ਹੈ। ਜਾਣਕਾਰਾਂ ਦੇ ਮੁਤਾਬਕ, 80 ਫੀਸਦੀ ਤੋਂ ਵੱਧ ਭਾਰਤੀ ਕੰਪਿਊਟਰ ਸਾਇੰਸ, ਹਿਸਾਬ, ਮੈਨੇਜਮੇਂਟ, ਸਾਇੰਸ ਅਤੇ ਮੈਡੀਕਲ ਵਰਗੇ ਵਿਸ਼ੇ ਦੀ ਪੜਾਈ ਕਰਦੇ ਹਨ, ਉਨ੍ਹਾਂ ਦੀ ਫੀਸ ਔਸਤ ਤੋਂ ਵੱਖ ਹੀ ਰਹਿੰਦੀ ਹੈ।
ਜੇਕਰ ਅਸੀ ਵਜ਼ੀਫ਼ੇ 'ਤੇ ਅਮਰੀਕਾ ਗਏ ਕੁੱਝ ਹਜ਼ਾਰ ਵਿਦਿਆਰਥੀਆਂ ਨੂੰ ਇਸ 'ਚ ਹਟਾ ਦਿਤਾ ਜਾਵੇ ਤਾਂ ਵੀ ਇਸ ਸਾਲ ਅਮਰੀਕਾ 'ਚ ਪੜਾਈ ਲਈ ਭਾਰਤੀਆਂ ਦੁਆਰਾ ਖਰਚੀ ਜਾਣ ਵਾਲੀ ਰਾਸ਼ੀ 80 ਹਜ਼ਾਰ ਕਰੋੜ ਤੋਂ ਵੱਧ ਹੀ ਹੋਵੇਗੀ।