ਫੋਟੋਗ੍ਰਾਫਰ ਨੇ ਅਪਣੇ ਕੈਮਰੇ ‘ਚ ਕੈਦ ਕੀਤਾ Rainbow ਦਾ ਅਨੋਖਾ ਰੂਪ
Published : Nov 26, 2019, 11:24 am IST
Updated : Nov 26, 2019, 11:53 am IST
SHARE ARTICLE
Photographer Captures Stunning Shot of Rare White Rainbow Over Moor in Scotland
Photographer Captures Stunning Shot of Rare White Rainbow Over Moor in Scotland

ਯੂਕੇ ਦੇ ਇਕ ਲੈਂਡਸਕੇਪ ਫੋਟੋਗ੍ਰਾਫਰ ਨੇ ਹਾਲ ਹੀ ਵਿਚ ਸਕਾਟਲੈਂਡ ਦੇ ਪੱਛਮੀ ਹਿੱਸੇ ‘ਤੇ ਵਸੇ Rannoch Moor ਵਿਚ ਇਕ ਹੈਰਾਨੀਜਨਕ ਦ੍ਰਿਸ਼ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ

ਵਾਸ਼ਿੰਗਟਨ: ਯੂਕੇ ਦੇ ਇਕ ਲੈਂਡਸਕੇਪ ਫੋਟੋਗ੍ਰਾਫਰ ਨੇ ਹਾਲ ਹੀ ਵਿਚ ਸਕਾਟਲੈਂਡ ਦੇ ਪੱਛਮੀ ਹਿੱਸੇ ‘ਤੇ ਵਸੇ Rannoch Moor ਵਿਚ ਇਕ ਹੈਰਾਨੀਜਨਕ ਦ੍ਰਿਸ਼ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ। ਫੋਟੋਗ੍ਰਾਫਰ ਨੇ ਐਤਵਾਰ ਦੀ ਸਵੇਰ ਬਰਫੀਲੀਆਂ ਚੱਟਾਨਾਂ ਦੀ ਸੈਰ ਕਰਨ ਦਾ ਮੰਨ ਬਣਾਇਆ। ਉਸ ਨੂੰ ਪਤਾ ਸੀ ਕਿ ਇੱਥੇ ਉਸ ਨੂੰ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲ ਸਕਦਾ ਹੈ ਜੋ ਸਿਰਫ਼ ਉਸ ਨੇ ਹੀ ਨਹੀਂ ਬਲਕਿ ਉਸ ਦੇ ਜ਼ਰੀਏ ਪੂਰੀ ਦੁਨੀਆਂ ਨੇ ਪਹਿਲੀ ਵਾਰ ਦੇਖਿਆ ਹੋਵੇਗਾ।

Photographer Captures Stunning Shot of Rare White Rainbow Over Moor in ScotlandPhotographer Captures Stunning Shot of Rare White Rainbow 

ਇਸ ਸ਼ਾਨਦਾਰ ਤਸਵੀਰ ਨੂੰ ਕਲਿੱਕ ਕਰਨ ਦਾ ਸਿਹਰਾ ਜਾਂਦਾ ਹੈ ਮੈਲਵਿਨ ਨਿਕੋਲਸਨ ਨੂੰ। ਸੈਰ ਕਰਦੇ ਮੈਲਵਿਨ ਦੀ ਨਜ਼ਰ ਅਚਾਨਕ ਅਸਮਾਨ ‘ਤੇ ਪਈ। ਇੱਥੇ ਉਹਨਾਂ ਨੇ ਅਜਿਹਾ ਨਜ਼ਾਰਾ ਦੇਖਿਆ ਕਿ ਉਹ ਦੇਖਦੇ ਹੀ ਰਹਿ ਗਏ। ਇਸ ਦੇ ਨਾਲ ਹੀ ਉਹਨਾਂ ਨੇ ਬਿਨ੍ਹਾਂ ਸੋਚੇ ਸਮਝੇ ਇਸ ਨਜ਼ਰੇ ਨੂੰ ਕੈਮਰੇ ਵਿਚ ਕੈਦ ਕਰ ਲਿਆ।ਮੈਲਵਿਨ ਦਾ ਕਹਿਣਾ ਹੈ ਕਿ ਇਹ ਇਕ ਬੇਹੱਦ ਖੂਬਸੂਰਤ ਨਜ਼ਾਰਾ ਸੀ। ਅਜਿਹਾ ਨਜ਼ਾਰਾ ਉਹਨਾਂ ਨੇ ਅਪਣੀ ਜ਼ਿੰਦਗੀ ਵਿਚ ਪਹਿਲਾਂ ਕਦੀ ਨਹੀਂ ਦੇਖਿਆ। ਉਹਨਾਂ ਨੂੰ ਸਫੈਦ ਸਤਰੰਗੀ ਪੀਂਘ ਨੂੰ ਦੇਖ ਕੇ ਅਪਣੀਆਂ ਅੱਖਾਂ ‘ਤੇ ਵੀ ਯਕੀਨ ਨਹੀਂ ਹੋਇਆ।

Photographer Captures Stunning Shot of Rare White Rainbow in ScotlandPhotographer Captures Stunning Shot of Rare White Rainbow in Scotland

ਉਹਨਾਂ ਦੱਸਿਆ ਕਿ ਆਮ ਤੌਰ ‘ਤੇ ਸਤਰੰਗੀ ਪੀਂਘ ਨੂੰ ਰੇਨਬੋ (Rainbow) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਪਰ ਇਹ ਫਾਗਬੋ (fogbow) ਸੀ ਕਿਉਂਕਿ ਇਸ ਵਿਚੋਂ ਤ੍ਰੇਲ ਦੀਆਂ  ਬੂੰਦਾਂ ਡਿੱਗ ਰਹੀਆਂ ਸਨ। ਸ਼ਾਇਦ ਇਸੇ ਕਾਰਨ ਇਸ ਦਾ ਰੰਗ ਵੀ ਸਫੈਦ ਸੀ। ਕਿਹਾ ਜਾਂਦਾ ਹੈ ਕਿ ਫਾਗਬੋ ਵਿਚ ਬਹੁਤ ਹਲਕੇ ਰੰਗ ਹੁੰਦੇ ਹਨ। ਇਸ ਵਿਚ ਸਿਰਫ਼ ਉੱਪਰੀ ਕਿਨਾਰੇ ‘ਤੇ ਲਾਲ ਰੰਗ ਅਤੇ ਹੇਠਾਂ ਹਲਕਾ ਨੀਲਾ ਰੰਗ ਨਜ਼ਰ ਆਉਂਦਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement