ਜਹਾਜ਼ ਦੇ ਟਾਇਲਟ 'ਚ ਕੈਮਰਾ ਲੁਕਾ ਕਾਕਪਿਟ 'ਚ ਵੀਡੀਓ ਦੇਖਦੇ ਸਨ ਪਾਇਲਟ ! ਮਾਮਲਾ ਦਰਜ
Published : Oct 30, 2019, 4:52 pm IST
Updated : Oct 30, 2019, 4:52 pm IST
SHARE ARTICLE
Airlines Pilots
Airlines Pilots

ਅਮਰੀਕਾ ਵਿੱਚ ਸਾਉਥ-ਵੈਸਟ ਏਅਰਲਾਈਨ ਦੇ ਪਾਇਲਟਾਂ ਦੀ ਇੱਕ ਅਜੀਬ ਕਰਤੂਤ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਤੁਸੀ ਵੀ...

ਵਾਸ਼ਿੰਗਟਨ: ਅਮਰੀਕਾ ਵਿੱਚ ਸਾਉਥ-ਵੈਸਟ ਏਅਰਲਾਈਨ ਦੇ ਪਾਇਲਟਾਂ ਦੀ ਇੱਕ ਅਜੀਬ ਕਰਤੂਤ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ। ਜਹਾਜ਼ ਦੇ ਪਾਇਲਟਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਟਾਇਲਟ ਵਿੱਚ ਕੈਮਰਾ ਲਗਾ ਦਿੱਤਾ ਤੇ ਕਥਿਤ ਤੌਰ 'ਤੇ ਉਹ ਇਸ ਦੀ ਲਾਇਵ ਸਟਰੀਮਿੰਗ ਵੇਖ ਰਹੇ ਸਨ।

ਏਅਰਲਾਈਨਸ ਦੀ ਇੱਕ ਮਹਿਲਾ ਪਾਇਲਟ ਨੇ ਹੀ ਆਪਣੇ ਦੋ ਹੋਰ ਸਾਥੀ ਪਾਇਲਟਾਂ 'ਤੇ ਇਹ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਜਹਾਜ਼ ਦੇ ਟਾਇਲਟ ਵਿੱਚ ਕੈਮਰਾ ਲੁਕਾਇਆ ਹੋਇਆ ਸੀ ਤੇ ਉਹ ਕਾਕਪਿਟ ਤੋਂ ਵਿੰਡਸ਼ੀਲਡ 'ਤੇ ਲੱਗੇ ਆਈਪੈਡ ਵਿੱਚ ਇਸ ਦੀ ਲਾਈਵ ਸਟਰੀਮਿੰਗ ਦੇਖ ਰਹੇ ਸਨ। ਸਾਥੀ ਪਾਇਲਟ ਨੇ ਦੋਵੇਂ ਦੋਸ਼ੀਆਂ 'ਤੇ ਕੇਸ ਦਰਜ ਕਰਵਾਇਆ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਪਿਛਲੇ ਸਾਲ ਐਰੀਜ਼ੋਨਾ ਸਟੇਟ ਕੋਰਟ ਵਿੱਚ ਗਿਆ ਸੀ ਹੁਣ ਇਸ ਨੂੰ ਫੈਡਰਲ ਕੋਰਟ 'ਚ ਟਰਾਂਸਫਰ ਕਰ ਦਿੱਤਾ ਗਿਆ ਹੈ।

Airlines PilotsAirlines Pilots

ਸਾਊਥ ਵੈਸਟ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਏਅਰਲਾਈਨ ਜਹਾਜ਼ ਦੀ ਟਾਇਲਟ ਵਿੱਚ ਕੈਮਰੇ ਨਹੀਂ ਲਗਾਉਂਦੀ ਹੈ ਅਤੇ ਕਿਹਾ ਕਿ 2017 ਦੀ ਘਟਨਾ ਮਜ਼ਾਕ ਦੀ ਗਲਤ ਕੋਸ਼ਿਸ਼ ਸੀ। ਮਾਮਲੇ ਅਨੁਸਾਰ ਫਲਾਈਟ ਅਟੈਂਡੇਂਟ ਰੇਨੀ ਨੇ ਦੋਸ਼ ਲਗਾਇਆ ਕਿ ਉਸਨੇ ਪਲੇਨ ਦੇ ਫਾਰਵਰਡ ਲੈਵਰੇਟ ਤੋਂ iPad ਵਿੱਚ ਦਿਖਾਏ ਜਾ ਰਹੀ ਇੱਕ ਵੀਡੀਓ ਨੂੰ ਉਸ ਵੇਲੇ ਵੇਖਿਆ ਜਦੋਂ ਉਹ ਫਲਾਈਟ 1088 ਦੀ ਕਾਕਪਿਟ ਵਿੱਚ ਗਈ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਥੀ-ਪਾਇਲਟ ਰਿਆਨ ਰਸੇਲ ਨੇ ਸਵੀਕਾਰ ਕੀਤਾ ਕਿ ਆਈਪੈਡ ਤੋਂ ਟਾਇਲਟ 'ਚ ਲਗਾਏ ਗਏ ਇੱਕ ਕੈਮਰੇ ਤੋਂ ਵੀਡੀਓ ਲਾਇਵ ਸਟਰੀਮ ਹੋ ਰਿਹਾ ਸੀ ਪਰ ਉਸ ਨੇ ਰੇਨੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੈਮਰੇ ਸਾਊਥ-ਵੈਸਟ ਦੇ ਬੋਇੰਗ 737-800 ਜਹਾਜ਼ਾਂ ਵਿੱਚ ਗੁਪਤ ਸੁਰੱਖਿਆ ਉਪਾਅ ਦੇ ਤਹਿਤ ਲਗਾਏ ਗਏ ਸਨ।

Airlines PilotsAirlines Pilots

ਇਹ ਮੁਕੱਦਮਾ ਰੇਨੀ ਅਤੇ ਉਨ੍ਹਾਂ ਦੇ ਪਤੀ ਡੇਵਿਡ ਵਲੋਂ ਅਕਤੂਬਰ 2018 ਵਿੱਚ ਐਰਿਜ਼ੋਨਾ ਦੀ ਇੱਕ ਅਦਾਲਤ ਵਿੱਚ ਦਰਜ ਕੀਤਾ ਗਿਆ ਸੀ । ਅਗਸਤ ਦੇ ਅੰਤ ਵਿੱਚ ਇਸਨੂੰ ਫੀਨਿਕਸ ਵਿੱਚ ਸਮੂਹ ਅਦਾਲਤ ਵਿੱਚ ਭੇਜ ਦਿੱਤਾ ਗਿਆ। ਰੇਨੀ ਨੇ ਕਿਹਾ ਕਿ ਏਅਰਲਾਈਨ ਨੇ ਲਾਈਵ ਸਟਰੀਮਿੰਗ ਕਰ ਔਰਤਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ ਇਸ ਲਈ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement