
ਪੋਂਪੀਓ ਨੇ ਕਿਹਾ ਕਿ ਅਬਰਾਮਸ ਲੋਕਤੰਤਰ ਬਹਾਲ ਕਰਨ ਵਿਚ ਵੈਨੇਜ਼ੁਏਲਾ ਦੇ ਲੋਕਾਂ ਦੀ ਮਦਦ ਕਰਨ ਅਤੇ ਦੇਸ਼ ਦੀ ਵਿਕਾਸ ਨੂੰ ਬਰਕਰਾਰ ਰੱਖਣ ਵਿਚ ਲਾਹੇਵੰਦ ਸਾਬਤ ਹੋਣਗੇ।
ਵਾਸ਼ਿੰਗਟਨ : ਅਮਰੀਕਾ ਨੇ ਇਲੀਅਟ ਅਬਰਾਮਸ ਨੂੰ ਵੈਨੇਜ਼ੁਏਲਾ ਵਿਚ ਲੋਕਤੰਤਰ ਬਹਾਲ ਕਰਨ ਲਈ ਨਵਾਂ ਦੂਤ ਚੁਣਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਬਰਾਮਸ ਦੀ ਨਿਯੁਕਤੀ ਦਾ ਐਲਾਨ ਕੀਤਾ। ਇਹ ਐਲਾਨ ਉਸ ਵੇਲ੍ਹੇ ਕੀਤਾ ਗਿਆ ਜਦ ਕਿ ਦੋ ਦਿਨ ਪਹਿਲਾਂ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਡੁਰੋ ਨੂੰ ਦੇਸ਼ ਦੇ ਸੀਨੀਅਰ ਅਹੁਦੇ ਲਈ ਗ਼ੈਰ ਕਾਨੂੰਨੀ ਐਲਾਨ ਕਰ ਦਿਤਾ ਸੀ
Secretary of State Mike Pompeo
ਅਤੇ ਵਿਰੋਧੀ ਨੇਤਾ ਜੁਆਨ ਗਵਾਇਡੋ ਨੂੰ ਵੈਨੇਜ਼ੁਏਲਾ ਦਾ ਅੰਤਰਿਮ ਰਾਸ਼ਟਰਪਤੀ ਐਲਾਨ ਕੀਤਾ ਸੀ। ਪੋਂਪੀਓ ਨੇ ਕਿਹਾ ਕਿ ਅਬਰਾਮਸ ਲੋਕਤੰਤਰ ਬਹਾਲ ਕਰਨ ਵਿਚ ਵੈਨੇਜ਼ੁਏਲਾ ਦੇ ਲੋਕਾਂ ਦੀ ਮਦਦ ਕਰਨ ਅਤੇ ਉਹਨਾਂ ਦੇ ਦੇਸ਼ ਦੀ ਵਿਕਾਸ ਨੂੰ ਬਰਕਰਾਰ ਰੱਖਣ ਵਿਚ ਸਾਡੀ ਮੁਹਿੰਮ ਦੇ ਲਈ ਲਾਹੇਵੰਦ ਸਾਬਤ ਹੋਣਗੇ। ਅਬਰਾਮਸ ਨੇ ਕਿਹਾ ਕਿ ਵੈਨੇਜ਼ੁਏਲਾ ਦੀ ਇਹ ਹਾਲਤ ਬਹੁਤ ਮੁਸ਼ਕਲ ਅਤੇ ਖ਼ਤਰਨਾਕ ਹੈ।
Venezuela
ਮੈਂ ਇਸ ਦਿਸ਼ਾ ਵਿਚ ਕੰਮ ਕਰਨ ਲਈ ਹੁਣ ਹੋਣ ਉਡੀਕ ਨਹੀਂ ਕਰ ਸਕਦਾ। ਪੋਂਪੀਓ ਨੇ ਕਿਹਾ ਕਿ ਅਬਰਾਮਸ ਮੈਨੂੰ ਮਿਲਣ ਤੋਂ ਬਾਅਦ ਸੰਯੁਕਤ ਰਾਸ਼ਟਰ ਕੌਂਸਲ ਵਿਚ ਵੈਨੇਜ਼ੁਏਲਾ ਦੇ ਮੁੱਦੇ ਤੇ ਹੋ ਰਹੇ ਵਿਸ਼ੇਸ਼ ਸੈਸ਼ਨ ਵਿਚ ਹਿੱਸਾ ਲੈਣ ਲਈ ਨਿਊਯਾਰਕ ਜਾਣਗੇ। ਰਿਪਬਲਿਕਨ ਇਲੀਅਟ ਅਬਰਾਮਸ ਵਿਦੇਸ਼ ਨੀਤੀ ਦੇ ਮਾਮਲੇ ਵਿਚ ਬਹੁਤ ਤਜ਼ਰਬੇਕਾਰ ਮੰਨੇ ਜਾਂਦੇ ਹਨ।
Ronald Reagan, America's 40th president
ਮੱਧ ਅਮਰੀਕਾ ਵਿਚ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੀਆਂ ਵਿਵਾਦਤ ਕੌਮਨਿਸਟ ਵਿਰੋਧੀ ਮੁਹਿੰਮਾਂ ਵਿਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਵਿਚ ਸ਼ਾਮਲ ਰਹੇ ਹਨ। ਉਹਨਾਂ ਨੇ ਰੀਗਨ ਦੇ ਸ਼ਾਸਨ ਦੌਰਾਨ ਵਾਸ਼ਿੰਗਟਨ ਦੀ ਲੈਟਿਨ ਅਮਰੀਕੀ ਨੀਤੀ ਦਾ ਕੰਮਕਾਜ ਸੰਭਾਲਿਆ ਸੀ। ਉਹਨਾਂ ਨੇ ਨਿਕਾਰਗੁਆ ਅਤੇ ਅਲ ਸੈਲਵਾਡੋਰ ਵਿਚ ਕੌਮਨਿਸਟ ਵਿਰੋਧੀ ਤਾਕਤਾਂ ਦਾ ਅਮਰੀਕਾ ਵੱਲੋਂ ਭਰਪੂਰ ਸਮਰਥਨ ਕੀਤਾ।
USA
ਇਸ ਦੌਰਾਨ ਮਨੁੱਖੀ ਅਧਿਕਾਰ ਸਮੂਹਾਂ ਦੇ ਨਾਲ ਉਹਨਾਂ ਦਾ ਟਕਰਾਅ ਵੀ ਹੋਇਆ ਅਤੇ ਉਹਾਂ ਦੀ ਭੂਮਿਕਾ ਤੇ ਸਵਾਲ ਵੀ ਉੱਠੇ। ਅਬਰਾਮਸ ਨੇ 1981 ਵਿਚ ਅਲ ਮੋਜੋਟੇ ਵਿਚ ਅਲ ਅਲ ਸੈਲਵਾਡੋਰ ਦੀ ਫ਼ੌਜ ਵੱਲੋਂ ਲਗਭਗ 1000 ਨਾਗਰਿਕਾਂ ਦੇ ਮਾਰੇ ਜਾਣ ਦੀ ਘਟਨਾ ਨੂੰ ਖਾਰਜ ਕਰ ਦਿਤਾ ਸੀ।