
ਲੋਕ ਕੈਨਡਾਲ ਡਿਵਿਸ਼ਚ ਨੂੰ ਦੇ ਰਹੇ ਨੇ ਹੀਰੋ ਦਾ ਖਿਤਾਬ
ਅਲਬਰਟਾ : ਪੱਛਮੀ ਦੇਸ਼ਾਂ ਅੰਦਰ ਹੋ ਰਹੀ ਭਾਰੀ ਬਰਫ਼ਬਾਰੀ ਨੇ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ 'ਚ ਪਾਇਆ ਹੋਇਆ ਹੈ ਉਥੇ ਹੀ ਇਹ ਬਰਫ਼ਬਾਰੀ ਦੂਸਰੇ ਜੀਵ-ਜੰਤੂਆਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਕੈਨੇਡਾ ਵਿਚ ਸਾਹਮਣੇ ਆਇਆ ਹੈ ਜਿੱਥੇ ਤਿੰਨ ਬਿੱਲੀਆਂ ਭਾਰੀ ਬਰਫਬਾਰੀ ਦੌਰਾਨ ਬਰਫ਼ ਵਿਚ ਫਸ ਗਈਆਂ।
Photo
ਇਨ੍ਹਾਂ ਬਿੱਲੀਆਂ ਦੀਆਂ ਪੂਛਾਂ ਬਰਫ਼ 'ਚ ਜੰਮ ਚੁੱਕੀਆਂ ਸਨ ਜਿਸ ਕਾਰਨ ਉਨ੍ਹਾਂ ਦਾ ਬਰਫ਼ ਉਤੋਂ ਇਧਰ-ਉਧਰ ਹਿੱਲਣਾ ਵੀ ਮੁਸ਼ਕਲ ਹੋ ਚੁੱਕਾ ਸੀ। ਇਸੇ ਦੌਰਾਨ ਇਕ ਆਇਲ ਵਰਕਰ ਦੀ ਨਜ਼ਰ ਇਨ੍ਹਾਂ ਬਿੱਲੀਆਂ 'ਤੇ ਪਈ।
Photo
ਉਸ ਨੇ ਇਨ੍ਹਾਂ ਬਿੱਲੀਆਂ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਚਾਅ ਲਿਆ। ਬਿੱਲੀਆਂ ਦੀ ਇਸ ਤਰ੍ਹਾਂ ਜਾਨ ਬਚਾਉਣ ਖ਼ਾਤਰ ਉਸ ਨੂੰ ਲੋਕ ਹੀਰੋ ਦਾ ਖ਼ਿਤਾਬ ਦੇ ਰਹੇ ਹਨ।
Photo
ਜਾਣਕਾਰੀ ਅਨੁਸਾਰ ਕੈਨਡਾਲ ਡਿਵਿਸ਼ਚ ਨਾਂ ਦਾ ਇਹ ਕਾਮਾ ਅਲਬਰਟਾ ਸੂਬੇ ਦੇ ਟੋਮਾਹਾਵਕ ਇਲਾਕੇ 'ਚ ਘੁੰਮ ਰਿਹਾ ਸੀ। ਇਸੇ ਦੌਰਾਨ ਉਸ ਦੀ ਨਜ਼ਰ ਬਰਫ਼ 'ਚ ਫਸ ਚੁੱਕੀਆਂ ਤਿੰਨ ਬਿਲੀਆਂ 'ਤੇ ਪਈ। ਬਿੱਲੀਆਂ ਦੀਆਂ ਪੂਛਾਂ ਬਰਫ਼ ਵਿਚ ਜੰਮ ਚੁੱਕੀਆਂ ਸਨ।
Photo
ਕੈਨਡਾਲ ਡਿਵਿਸ਼ਚ ਨੇ ਅਪਣੀ ਗੱਡੀ ਵਿਚੋਂ ਕੋਫ਼ੀ ਵਾਲੀ ਕੇਤਲੀ ਕੱਢ ਕੇ ਉਸ ਵਿਚਲੀ ਗਰਮ ਕੋਫ਼ੀ ਨੂੰ ਹੋਲੀ ਹੋਲੀ ਬਰਫ਼ 'ਤੇ ਡੋਲਣਾ ਸ਼ੁਰੂ ਕਰ ਦਿਤਾ। ਇਸ ਤਰ੍ਹਾਂ ਬਿੱਲੀਆਂ ਕੋਲ ਜੰਮੀ ਬਰਫ਼ ਪਿਘਲਣ ਕਾਰਨ ਉਨ੍ਹਾਂ ਦੀਆਂ ਪੂਛਾਂ ਬਰਫ਼ ਵਿਚੋਂ ਨਿਕਲ ਗਈਆਂ।
Photo
ਕੈਨਡਾਲ ਡਿਵਿਸ਼ਚ ਬਿੱਲੀਆਂ ਨੂੰ ਬਰਫ਼ ਵਿਚੋਂ ਕੱਢਣ ਬਾਅਦ ਅਪਣੇ ਘਰ ਲੈ ਗਿਆ ਜਿੱਥੇ ਉਨ੍ਹਾਂ ਨੂੰ ਕੁੱਝ ਖਾਣ ਨੂੰ ਦਿਤਾ ਜਿਸ ਤੋਂ ਬਾਅਦ ਬਿੱਲੀਆਂ ਦੀ ਜਾਨ 'ਚ ਜਾਨ ਆਈ।
Photo
ਉਸ ਨੇ ਲੋਕਾਂ ਨੂੰ ਇਨ੍ਹਾਂ ਬਿੱਲੀਆਂ ਨੂੰ ਅਪਣੇ ਪਾਸ ਰੱਖ ਲੈਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਇਕ ਵਿਅਕਤੀ ਨੇ ਇਨ੍ਹਾਂ ਤਿੰਨਾਂ ਬਿੱਲੀਆਂ ਨੂੰ ਅਪਣੇ ਘਰ 'ਚ ਰੱਖ ਲਿਆ ਤਾਂ ਜੋ ਉਹ ਹਮੇਸ਼ਾ ਇਕੱਠੀਆਂ ਰਹਿ ਸਕਣਾ।