Canada News: ਸੱਤ ਮਹਾਂਦੀਪਾਂ ’ਚ ਮੈਰਾਥਨ ਪੂਰੀ ਕਰਨ ਵਾਲਾ ਪਹਿਲਾ ਉਤਰੀ ਅਮਰੀਕੀ ਸਿੱਖ ਬਣਿਆ ਕੈਨੇਡਾ ਦਾ ਜਸਦੀਪ ਸਿੰਘ  

By : PARKASH

Published : Jan 27, 2025, 2:17 pm IST
Updated : Jan 27, 2025, 2:17 pm IST
SHARE ARTICLE
Canada's Jasdeep Singh becomes first North American Sikh to complete marathons on seven continents
Canada's Jasdeep Singh becomes first North American Sikh to complete marathons on seven continents

Canada News: ਕੈਨੇਡਾ ਦੇ ਵਿੰਡਸਰ ਤੋਂ ਸ਼ੁਰੂ ਹੋਇਆ ਸਫ਼ਰ ਅੰਟਾਰਕਟਿਕਾ ਦੀ ਆਈਸ ਮੈਰਾਥਨ  ’ਚ ਹੋਇਆ ਖ਼ਤਮ

 

Canada News: ਵਿੰਡਸਰ (ਕੈਨੇਡਾ) : ਕੈਨੇਡਾ ਦੇ ਵਿੰਡਸਰ, ਓਨਟਾਰੀਓ ਦੇ ਰਹਿਣ ਵਾਲੇ 50 ਸਾਲਾ ਜਸਦੀਪ ਸਿੰਘ ਨੇ ਅੰਟਾਰਟਿਕਾ ਆਈਸ ਮੈਰਾਥਨ ਤੇ ਦਖਣੀ ਮੈਰਾਥਨ ਸਮੇਤ ਸੱਤ ਮਹਾਂਦੀਪਾਂ ’ਚ ਮੈਰਾਥਨ (42 ਕਿਲੋਮੀਟਰ) ਪੂਰੀ ਕਰਨ ਵਾਲੇ ਪਹਿਲੇ ਉਤਰੀ ਅਮਰੀਕੀ ਸਿੱਖ ਬਣ ਕੇ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਸ ਸ਼ਾਨਦਾਰ ਉਪਲੱਬਧੀ ਨੂੰ ਹਾਸਲ ਕਰਨ ਲਈ ਜਸਦੀਪ ਸਿੰਘ ਦਸੰਬਰ 2024 ਵਿਚ ਦੁਨੀਆਂ ਭਰ ਦੇ 500 ਤੋਂ ਘੱਟ ਦੌੜਾਂਕਾਂ ਦੇ ਇਕ ਐਲੀਟ ਗਰੁੱਪ ’ਚ ਸ਼ਾਮਲ ਹੋਇਆ। ਹਾਲ ਹੀ ਵਿਚ ਉਸ ਦੇ ਇਸ ਸਫ਼ਰ ’ਤੇ ਕੈਨੇਡਾ ਦੀ ਸੀ.ਬੀ.ਸੀ. ਵਲੋਂ ਚਾਨਣਾ ਪਾਇਆ ਗਿਆ। 

ਭਾਰਤ ਤੋਂ ਕੈਨੇਡੀਅਨ ਪ੍ਰਵਾਸੀ ਵਜੋਂ ਜਸਦੀਪ ਨੇ 40 ਸਾਲ ਦੀ ਉਮਰ ਵਿਚ ਦਖਣੀ ਓਨਟਾਰੀਓ ਦੇ ਇਕ ਛੋਟੇ ਜਿਹੇ ਸ਼ਹਿਰ ਵਿੰਡਸਰ ’ਚ ਅਪਣੀ ਦੌੜ ਦੀ ਸ਼ੁਰੂਆਤ ਕੀਤੀ। ਪਿਛਲੇ ਇਕ ਦਹਾਕੇ ਵਿਚ, ਉਸਨੇ ਹੌਲੀ-ਹੌਲੀ ਦੁਨੀਆਂ ਭਰ ਵਿਚ ਮੈਰਾਥਨ ਪੂਰੀ ਕੀਤੀ ਹੈ। ਉਸਦੇ ਇਸ ਸਫ਼ਰ ਵਿਚ ਉਤਰੀ ਅਮਰੀਕਾ ਲਈ 2018 ਵਿਚ ਡੇਟਰੋਇਟ ਮੈਰਾਥਨ ਅਤੇ 2019 ਵਿਚ ਨਿਊਯਾਰਕ ਮੈਰਾਥਨ ਨੂੰ ਪੂਰਾ ਕਰਨਾ ਸ਼ਾਮਲ ਹੈ। ਉਸਦੀ ਯੂਰਪੀਅਨ ਮੈਰਾਥਨਾਂ ਵਿਚ 2021 ’ਚ ਬਰਲਿਨ ਮੈਰਾਥਨ ਅਤੇ 2022 ਵਿਚ ਲੰਡਨ ਮੈਰਾਥਨ ਸ਼ਾਮਲ ਹਨ। ਉਸਨੇ 2023 ’ਚ ਦਖਣੀ ਅਮਰੀਕਾ ਵਿਚ ਰੀਓ ਮੈਰਾਥਨ ਅਤੇ ਅਫ਼ਰੀਕਾ ਵਿਚ ਕੇਪ ਟਾਊਨ ਮੈਰਾਥਨ ਪੂਰੀ ਕੀਤੀ।

ਏਸ਼ੀਆ ਵਿਚ 2024 ’ਚ ਜਸਦੀਪ ਸਿੰਘ ਨੇ ਟੋਕੀਓ ਮੈਰਾਥਨ ਪੂਰੀ ਕੀਤੀ ਅਤੇ ਇਸੇ ਸਾਲ ਉਹ ਆਸਟਰੇਲੀਆ ’ਚ ਸਿਡਨੀ ਮੈਰਾਥਨ ਵਿਚ ਵੀ ਹਿੱਸਾ ਲਿਆ। ਆਖ਼ਰ ’ਚ ਉਸ ਨੇ ਦਸੰਬਰ 2024 ’ਚ ਯੂਨੀਅਨ ਗਲੇਸ਼ੀਅਰ ’ਤੇ ਅੰਟਾਰਕਟਿਕਾ ਆਈਸ ਮੈਰਾਥਨ ਨੂੰ ਪੂਰਾ ਕਰ ਕੇ ਅਪਣੇ ਸਫ਼ਰ ਦੀ ਚੋਟੀ ’ਤੇ ਪਹੁੰਚ ਗਿਆ। ਜਸਦੀਪ ਦੀ ਯਾਤਰਾ ਅੰਟਾਰਕਟਿਕਾ ਵਿਚ ਸਮਾਪਤ ਹੋਈ, ਜਿੱਥੇ ਉਸਨੇ ਧਰਤੀ ਦੇ ਸਭ ਤੋਂ ਕਠੋਰ ਵਾਤਾਵਰਣਾਂ ਵਿਚ ਦੌੜ ਲਗਾਈ। 

ਜਸਦੀਪ ਨੇ ਕਿਹਾ, “ਅੰਟਾਰਕਟਿਕਾ ਇਕ ਸੁਪਨਾ ਸੀ ਅਤੇ ਸਭ ਤੋਂ ਚੁਨੌਤੀਪੂਰਣ ਦੌੜ ਸੀ। ਇਸ ਮੈਰਾਥਨ ਨੂੰ ਪੂਰਾ ਕਰਨਾ ਮੇਰੇ ਲਈ ਖ਼ੁਦ ਨੂੰ ਜਿੱਤਣ ਵਰਗਾ ਸੀ ਅਤੇ ਇਹ ਸਾਬਤ ਕਰਨਾ ਕਿ ਜਦੋਂ ਅਸੀਂ ਮਨ ਬਣਾ ਲੈਂਦੇ ਹਾਂ ਤਾਂ ਅਸੀਂ ਕੁਝ ਵੀ ਕਰਨ ਦੇ ਸਮਰੱਥ ਹਾਂ।’’ ਜਸਦੀਪ ਅਪਣੀ ਸਫ਼ਲਤਾ ਦਾ ਸਿਹਰਾ ਅਪਣੇ ਟ੍ਰੇਨਰ ਡੇਵਿਡ ਸਟੀਵਰਟ ਦੇ ਮਾਰਗਦਰਸ਼ਨ ਨੂੰ ਦਿਤਾ। ਜਿਨ੍ਹਾਂ ਨੇ ਕਈ ਸਾਲਾਂ ਤਕ ਵਿੰਡਸਰ ਵਿਖੇ ਉਸ ਨਾਲ ਕੰਮ ਕੀਤਾ। ਸਖ਼ਤ ਸਿਖਲਾਈ ਅਤੇ ਤਿਆਰੀ ਦੇ ਜ਼ਰੀਏ, ਜਸਦੀਪ ਨੇ ਇੰਨੀ ਵੱਡੀ ਉਪਲਬਧੀ ਹਾਸਲ ਕਰਨ ਲਈ ਲੋੜੀਂਦੀ ਤਾਕਤ ਅਤੇ ਮਾਨਸਿਕ ਲਚਕੀਲਾਪਣ ਵਿਕਸਿਤ ਕੀਤਾ। ਇਸ ਦੇ ਨਾਲ ਹੀ ਜਸਦੀਪ ਨੇ ਅਪਣੀ ਸਫ਼ਲਤਾ ਦਾ ਸਿਹਰਾ ਅਪਣੇ ਪਰਵਾਰ ਉਸਦੀ ਪਤਨੀ ਅਤੇ ਉਸ ਦੇ ਦੋ ਬੱਚਿਆਂ ਦੇ ਅਟੁੱਟ ਸਮਰਥਨ ਨੂੰ ਦਿੰਦਾ ਹੈ।

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement