
ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਯੂਕਰੇਨ ਉੱਤੇ ਹਮਲੇ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਕੀਵ: ਯੂਕਰੇਨ ਨੇ ਅੰਤਰਰਾਸ਼ਟਰੀ ਅਦਾਲਤ ਵਿਚ ਰੂਸ ਖਿਲਾਫ਼ ਇਕ ਅਰਜ਼ੀ ਦਾਇਰ ਕੀਤੀ ਹੈ। ਟਵੀਟ ਜ਼ਰੀਏ ਇਹ ਜਾਣਕਾਰੀ ਸਾਂਝੀ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਯੂਕਰੇਨ ਉੱਤੇ ਹਮਲੇ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਉਹਨਾਂ ਲਿਖਿਆ, “ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਨਸਲਕੁਸ਼ੀ ਦੀ ਧਾਰਨਾ ਵਿਚ ਹੇਰਾਫੇਰੀ ਕਰਨ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਅਸੀਂ ਅੰਤਰਰਾਸ਼ਟਰੀ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਉਹ ਰੂਸ ਨੂੰ ਤੁਰੰਤ ਫੌਜੀ ਕਾਰਵਾਈ ਰੋਕਣ ਲਈ ਕਹੇ। ਅਸੀਂ ਅਗਲੇ ਹਫ਼ਤੇ ਇਸ ਕੇਸ ਦੀ ਸੁਣਵਾਈ ਚਾਹੁੰਦੇ ਹਾਂ"।
ਦੱਸ ਦੇਈਏ ਕਿ ਵੀਰਵਾਰ ਸਵੇਰੇ ਰੂਸੀ ਰਾਸ਼ਟਰਪਤੀ ਨੇ ਯੂਕਰੇਨ ਵਿਚ ਫੌਜੀ ਕਾਰਵਾਈ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਰੂਸੀ ਫੌਜ ਯੂਕਰੇਨ ਵਿਚ ਦਾਖਲ ਹੋ ਗਈ ਅਤੇ ਹੁਣ ਯੂਕਰੇਨ ਨੂੰ ਰੂਸੀ ਫੌਜ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸ਼ਹਿਰਾਂ ਵਿਚ ਭਿਆਨਕ ਜੰਗ ਛਿੜ ਗਈ ਹੈ।
Ukraine ready to talk with Russia, but not in Belarus
ਅੱਜ ਸਵੇਰੇ ਰੂਸ ਨੇ ਬੇਲਾਰੂਸ ਵਿਚ ਯੂਕਰੇਨ ਨਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ ਪਰ ਯੂਕਰੇਨ ਨੇ ਕਿਹਾ ਕਿ ਬੇਲਾਰੂਸ ਵਿਚ ਗੱਲਬਾਤ ਸੰਭਵ ਨਹੀਂ ਹੈ। ਬੇਲਾਰੂਸ ਰੂਸ ਦਾ ਸਹਿਯੋਗੀ ਹੈ ਅਤੇ ਉਹ ਇਸ ਜੰਗ ਵਿਚ ਰੂਸ ਦਾ ਖੁੱਲ੍ਹ ਕੇ ਸਮਰਥਨ ਕਰ ਰਿਹਾ ਹੈ।