ਰਮਜ਼ਾਨ ਦੌਰਾਨ ਗਾਜ਼ਾ ’ਚ ਜੰਗਬੰਦੀ ਲਈ ਤਿਆਰ ਹੈ ਇਜ਼ਰਾਈਲ, ਜਾਣੋ ਕੀ ਰੱਖੀ ਸ਼ਰਤ
Published : Feb 27, 2024, 4:33 pm IST
Updated : Feb 28, 2024, 8:28 pm IST
SHARE ARTICLE
Joe Biden in a TV Program
Joe Biden in a TV Program

ਜੇ ਬੰਧਕਾਂ ਨੂੰ ਰਿਹਾਅ ਕਰਨ ਦਾ ਸਮਝੌਤਾ ਹੋ ਜਾਂਦਾ ਹੈ ਤਾਂ ਰੁਕ ਸਕਦੇ ਹਨ ਹਮਲੇ : ਬਾਈਡਨ 

ਤੇਲ ਅਵੀਵ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਜੇਕਰ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਲਈ ਸਮਝੌਤਾ ਹੋ ਜਾਂਦਾ ਹੈ ਤਾਂ ਇਜ਼ਰਾਈਲ ਰਮਜ਼ਾਨ ਦੌਰਾਨ ਗਾਜ਼ਾ ਵਿਚ ਅਤਿਵਾਦੀਆਂ ਵਿਰੁਧ ਹਮਲਿਆਂ ਨੂੰ ਰੋਕਣ ਲਈ ਤਿਆਰ ਹੈ। 

ਅਮਰੀਕਾ, ਮਿਸਰ ਅਤੇ ਕਤਰ ਦੇ ਵਾਰਤਾਕਾਰ ਇਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੇ ਤਹਿਤ ਹਮਾਸ ਕੁੱਝ ਬੰਧਕਾਂ ਨੂੰ ਰਿਹਾਅ ਕਰੇਗਾ, ਜਿਸ ਦੇ ਬਦਲੇ ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਜੰਗ ਵਿਚ ਛੇ ਹਫਤਿਆਂ ਲਈ ਰੋਕ ਰਹੇਗੀ। ਇਸ ਅਸਥਾਈ ਰੁਕਾਵਟ ਦੌਰਾਨ ਬਾਕੀ ਬੰਧਕਾਂ ਦੀ ਰਿਹਾਈ ਬਾਰੇ ਗੱਲਬਾਤ ਜਾਰੀ ਰਹੇਗੀ। ਜੇਕਰ ਆਉਣ ਵਾਲੇ ਦਿਨਾਂ ’ਚ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਜੰਗਬੰਦੀ ਦੀ ਮਿਆਦ ’ਚ ਰਮਜ਼ਾਨ ਵੀ ਸ਼ਾਮਲ ਹੋਵੇਗਾ। ਰਮਜ਼ਾਨ ਦਾ ਮਹੀਨਾ 10 ਮਾਰਚ ਦੇ ਆਸ-ਪਾਸ ਸ਼ੁਰੂ ਹੁੰਦਾ ਹੈ। 

ਬਾਈਡਨ ਨੇ ਐਨ.ਬੀ.ਸੀ. ਦੇ ਪ੍ਰੋਗਰਾਮ ‘ਲੇਟ ਨਾਈਟ ਵਿਦ ਸੇਠ ਮੇਅਰਜ਼’ ਨੂੰ ਦਿਤੇ ਇੰਟਰਵਿਊ ’ਚ ਕਿਹਾ ਕਿ ਰਮਜ਼ਾਨ ਨੇੜੇ ਆ ਰਿਹਾ ਹੈ ਅਤੇ ਇਜ਼ਰਾਈਲੀਆਂ ਨੇ ਸਮਝੌਤਾ ਕੀਤਾ ਹੈ ਕਿ ਉਹ ਰਮਜ਼ਾਨ ਦੌਰਾਨ ਗਤੀਵਿਧੀਆਂ (ਯੁੱਧ) ’ਚ ਸ਼ਾਮਲ ਨਹੀਂ ਹੋਣਗੇ ਤਾਂ ਜੋ ਸਾਡੇ ਕੋਲ ਸਾਰੇ ਬੰਧਕਾਂ ਨੂੰ ਬਾਹਰ ਕੱਢਣ ਦਾ ਸਮਾਂ ਹੋਵੇ। 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement