Neil Wagner Retirement News : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Published : Feb 27, 2024, 2:51 pm IST
Updated : Feb 27, 2024, 3:06 pm IST
SHARE ARTICLE
Neil Wagner Announces Retirement From International Cricket News in punjabi
Neil Wagner Announces Retirement From International Cricket News in punjabi

Neil Wagner Retirement News : ਗੇਂਦਬਾਜ਼ ਨੇ 64 ਮੈਚਾਂ ਵਿਚ ਲਈਆਂ 260 ਵਿਕਟਾਂ

Neil Wagner Announces Retirement From International Cricket News in punjabi; ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੈਗਨਰ ਨੇ ਇਹ ਫੈਸਲਾ ਆਸਟਰੇਲੀਆ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਨਾ ਚੁਣਨ ਤੋਂ ਬਾਅਦ ਲਿਆ। ਵੈਗਨਰ ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਟੀਮ ਦੇ ਮੁੱਖ ਕੋਚ ਗੈਰੀ ਸਟੀਡ ਨਾਲ ਪ੍ਰੈੱਸ ਕਾਨਫਰੰਸ 'ਚ ਸੰਨਿਆਸ ਦਾ ਐਲਾਨ ਕੀਤਾ। ਉਹ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਣਾ ਜਾਰੀ ਰੱਖੇਗਾ। ਟੀਮ ਪ੍ਰਬੰਧਨ ਨੇ ਉਸ ਨੂੰ ਪਹਿਲੇ ਟੈਸਟ 'ਚ ਟੀਮ ਨਾਲ ਬਣੇ ਰਹਿਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: Haryana News: ਫਸਲਾਂ 'ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਦੇ ਸਮੇਂ ਕਿਸਾਨ ਦੀ ਹੋਈ ਮੌਤ 

37 ਸਾਲਾ ਵੈਗਨਰ ਨੇ ਪਿਛਲੇ ਹਫਤੇ ਨਿਊਜ਼ੀਲੈਂਡ ਟੀਮ ਦੇ ਮੁੱਖ ਕੋਚ ਗੈਰੀ ਸਟੀਡ ਨਾਲ ਮੁਲਾਕਾਤ ਕੀਤੀ ਸੀ। ਮੁੱਖ ਕੋਚ ਨੇ ਪੁਸ਼ਟੀ ਕੀਤੀ ਸੀ ਕਿ ਉਸ ਨੂੰ ਆਸਟ੍ਰੇਲੀਆ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਲਈ ਨਹੀਂ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ: PM Kisan Samman Nidhi News: ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ, ਸਰਕਾਰ ਕੱਲ੍ਹ ਜਾਰੀ ਕਰੇਗੀ 16ਵੀਂ ਕਿਸ਼ਤ ਦੇ ਪੈਸੇ

ਵੈਗਨਰ ਮੂਲ ਰੂਪ ਤੋਂ ਦੱਖਣੀ ਅਫਰੀਕਾ ਦਾ ਰਹਿਣ ਵਾਲਾ ਹੈ। ਉਹ ਨਿਊਜ਼ੀਲੈਂਡ ਸ਼ਿਫਟ ਹੋ ਗਿਆ। ਉਸ ਨੇ ਨਿਊਜ਼ੀਲੈਂਡ ਲਈ 64 ਮੈਚ ਖੇਡੇ ਹਨ। ਜਿਸ 'ਚ 3.13 ਦੀ ਇਕਾਨਮੀ ਰੇਟ 'ਤੇ 260 ਵਿਕਟਾਂ ਲਈਆਂ ਹਨ। ਉਸਨੇ ਆਪਣਾ ਟੈਸਟ ਡੈਬਿਊ 2012 ਵਿੱਚ ਵੈਸਟਇੰਡੀਜ਼ ਖਿਲਾਫ ਕੀਤਾ ਸੀ। ਉਸ ਨੇ ਆਪਣਾ ਆਖਰੀ ਟੈਸਟ ਦੱਖਣੀ ਅਫਰੀਕਾ ਖਿਲਾਫ 13 ਤੋਂ 16 ਫਰਵਰੀ ਤੱਕ ਖੇਡਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਵੈਗਨਰ ਨੇ ਮੀਡੀਆ ਨਾਲ ਕੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਸ ਨੇ ਕਿਹਾ ਕਿ ਉਹ 2014 'ਚ ਭਾਰਤ ਖਿਲਾਫ ਪਹਿਲੀ ਟੈਸਟ ਜਿੱਤ, ਬਾਰਬਾਡੋਸ 'ਚ ਵੈਸਟਇੰਡੀਜ਼ 'ਤੇ ਨਿਊਜ਼ੀਲੈਂਡ ਦੀ ਪਹਿਲੀ ਟੈਸਟ ਸੀਰੀਜ਼ ਜਿੱਤ ਅਤੇ 2018 'ਚ ਇੰਗਲੈਂਡ 'ਚ ਟੈਸਟ ਸੀਰੀਜ਼ ਜਿੱਤ ਨੂੰ ਕਦੇ ਨਹੀਂ ਭੁੱਲੇਗਾ। ਇਸ ਦੇ ਨਾਲ ਹੀ ਅਸੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਪਿਛਲੇ ਸਾਲ ਭਾਰਤ ਅਤੇ ਇੰਗਲੈਂਡ ਖਿਲਾਫ ਟੈਸਟ 'ਚ ਮਿਲੀ ਇਕ ਦੌੜ ਦੀ ਜਿੱਤ ਨੂੰ ਕਦੇ ਨਹੀਂ ਭੁੱਲਾਂਗੇ।

(For more news apart from Neil Wagner Announces Retirement From International Cricket News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement