
10 ਕਰੋੜ ਯੂਜ਼ਰਜ਼ ਕਰ ਸਕਦੇ ਹਨ ਫ਼ੇਸਬੁਕ ਤੋਂ ਕਿਨਾਰਾ
4 ਲੱਖ ਕਰੋੜ ਦਾ ਨੁਕਸਾਨ
ਨਵੀਂ ਦਿੱਲੀ, 26 ਮਾਰਚ : ਕੈਂਬ੍ਰਿਜ ਐਲਾਲਿਟਿਕਾ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਫ਼ੇਸਬੁਕ ਦੀਆਂ ਦਿੱਕਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪੰਜ ਕਰੋੜ ਯੂਜ਼ਰਜ਼ ਦਾ ਡੈਟਾ ਚੋਰੀ ਹੋਣ ਦੀਆਂ ਖ਼ਬਰਾਂ ਦੇ ਚਲਦੇ ਲੋਕਾਂ ਦਾ ਅਪਣੇ ਚਹੇਤੇ ਸੋਸ਼ਲ ਮੀਡੀਆ ਪਲੇਟਫ਼ਾਰਮ ਤੋਂ ਵਿਸ਼ਵਾਸ ਉਠਦਾ ਨਜ਼ਰ ਆ ਰਿਹਾ ਹੈ। ਇਕ ਰਿਪੋਰਟ ਅਨੁਸਰ ਲਗਭਗ ਦਸ ਕਰੋੜ ਯੂਜ਼ਰਜ਼ ਇਸ ਪਲੇਟਫ਼ਾਰਮ ਨੂੰ ਛੱਡਣ 'ਤੇ ਵਿਚਾਰ ਕਰ ਰਹੇ ਹਨ। ਉਥੇ ਹੀ ਪਿਛਲੇ ਪੰਜ ਦਿਨਾਂ ਵਿਚ ਫ਼ੇਸਬੁਕ ਦੇ ਸ਼ੇਅਰ ਡਿਗੇ ਹਨ। ਇਸ ਨਾਲ ਫ਼ੇਸਬੁਕ ਨੂੰ ਲਗਭਗ ਚਾਰ ਲੱਖ ਕਰੋੜ ਰੁਪਏ ਦਾ ਨੁਕਸਾਨ ਵੀ ਹੋ ਚੁੱਕਿਆ ਹੈ। ਦੂਜੇ ਪਾਸੇ ਫ਼ੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਜੋ ਵੀ ਨੰਬਰ ਦੱਸੇ ਜਾ ਰਹੇ ਹਨ, ਸਭ ਗ਼ਲਤ ਹਨ। ਇਨ੍ਹਾਂ ਦਾ ਕੋਈ ਮਹੱਤਵ ਨਹੀਂ।
Mark zuckerbergਦਸ ਦਈਏ ਕਿ ਫ਼ੇਸਬੁਕ ਦੇ ਦੁਨੀ ਆ ਭਰ ਵਿਚ ਲਗਭਗ 210 ਕਰੋੜ ਯੂਜ਼ਰਜ਼ ਹਨ। ਉਥੇ 'ਦਿ ਵਰਜ਼' ਵੈਬਸਾਈਟ ਮੁਤਾਬਕ ਅਜੇ ਵੀ ਫ਼ੇਸਬੁਕ ਦੇ 200 ਕਰੋੜ ਯੂਜ਼ਰਜ਼ ਦਾ ਫ਼ੇਸਬੁਕ 'ਤੇ ਭਰੋਸਾ ਕਾਇਮ ਹੈ। ਉਥੇ ਲਗਾਤਾਰ ਆ ਰਹੀਆਂ ਡਾਟਾ ਚੋਰੀ ਦੀਆਂ ਖ਼ਬਰਾਂ ਦੇ ਚਲਦੇ ਲਗਭਗ 10 ਕਰੋੜ ਯੂਜ਼ਰਜ਼ ਅਜਿਹੇ ਹਨ, ਜੋ ਜਾਂ ਤਾਂ ਅਪਣਾ ਫ਼ੇਸਬੁਕ ਅਕਾਊਂਟ ਡਿਲੀਟ ਜਾਂ ਡਿਐਕਟੀਵੇਟ ਕਰ ਚੁੱਕੇ ਹਨ ਜਾਂ ਫਿਰ ਅਪਣੀ ਫੇਸਬੁਕ ਵਾਲ 'ਤੇ ਇਸ ਸੋਸ਼ਲ ਮੀਡੀਆ ਵੈਬਸਾਈਟ ਨੂੰ ਛੱਡਣ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ। ਡਾਟਾ ਚੋਰੀ ਮਾਮਲੇ ਵਿਚ ਘਿਰਨ ਦਾ ਸਿੱਧਾ ਅਸਰ ਫ਼ੇਸਬੁਕ ਦੇ ਵਪਾਰ 'ਤੇ ਪਿਆ ਹੈ। ਇਸ ਦੌਰਾਨ ਕਈ ਵੱਡੀਆਂ ਕੰਪਨੀਆਂ ਨੇ ਫ਼ੇਸਬੁਕ 'ਤੇ ਅਪਣੇ ਇਸ਼ਤਿਹਾਰ ਰੋਕ ਦਿਤੇ ਹਨ। ਇਨ੍ਹਾਂ ਵਿਚ 'ਕਾਮਰਜ਼ਬੈਂਕ' ਅਤੇ 'ਸੋਨੋਸ' ਵਰਗੀਆਂ ਕੰਪਨੀਆਂ ਵੀ ਸ਼ਾਮਲ ਹਨ। ਇਸ ਨਾਲ ਫ਼ੇਸਬੁਕ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਅੱਜ ਦੇ ਦੌਰ ਵਿਚ ਫ਼ੇਸਬੁਕ ਨੂੰ ਮਾਈਕਰੋ ਮਾਰਕੀਟਿੰਗ ਦੇ ਲਈ ਜਾਣਿਆ ਜਾਂਦਾ ਹੈ ਅਤੇ ਇਸ਼ਤਿਹਾਰ ਦੇ ਜ਼ਰੀਏ ਫ਼ੇਸਬੁਕ ਦੀ ਮੋਟੀ ਕਮਾਈ ਹੁੰਦੀ ਹੈ।