ਬਰਤਾਨੀਆ 'ਚ ਮਨਾਇਆ ਜਾ ਰਿਹੈ 'ਦਸਤਾਰ ਦਿਹਾੜਾ'
Published : Mar 27, 2018, 3:54 pm IST
Updated : Mar 27, 2018, 3:54 pm IST
SHARE ARTICLE
UK Parliament
UK Parliament

ਬਰਤਾਨੀਆ ਦੀ ਸੰਸਦ 'ਚ 27 ਮਾਰਚ ਨੂੰ 'ਦਸਤਾਰ ਦਿਹਾੜਾ' ਮਨਾਇਆ ਜਾ ਰਿਹਾ ਹੈ, ਜੋ ਸਿੱਖਾਂ ਲਈ ਮਾਣ ਵਾਲੀ ਗੱਲ ਹੈ।

ਲੰਡਨ: ਬਰਤਾਨੀਆ ਦੀ ਸੰਸਦ 'ਚ 27 ਮਾਰਚ ਨੂੰ 'ਦਸਤਾਰ ਦਿਹਾੜਾ' ਮਨਾਇਆ ਜਾ ਰਿਹਾ ਹੈ, ਜੋ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਅਸਲ ਵਿਚ 'ਦਸਤਾਰ ਦਿਹਾੜੇ' ਮੌਕੇ ਬਰਤਾਨੀਆ ਦੀ ਸੰਸਦ ਦੇ ਵਧ ਤੋਂ ਵਧ ਮੈਂਬਰਾਂ ਨੂੰ ਪੱਗਾਂ ਬੰਨ੍ਹਣ ਲਈ ਪ੍ਰੇਰਿਆ ਜਾਵੇਗਾ। ਕੁੱਝ ਦਿਨ ਪਹਿਲਾਂ ਸੰਸਦ ਭਵਨ ਦੇ ਬਾਹਰ ਪੰਜਾਬ ਤੋਂ ਆਏ ਇਕ ਸਿੱਖ ਨੌਜਵਾਨ ਰਵਨੀਤ ਸਿੰਘ 'ਤੇ ਹੋਏ ਨਸਲੀ ਹਮਲੇ ਤੋਂ ਬਾਅਦ ਇਹ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ। Turban dayTurban dayਸਿੱਖ ਹਲਕਿਆਂ ਵਿਚ ਇਸ ਉਪਰਾਲੇ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਦਰਅਸਲ ਰਵਨੀਤ ਸਿੰਘ 'ਤੇ ਸੰਸਦ ਦੇ ਬਾਹਰ ਹੋਏ ਨਸਲੀ ਹਮਲੇ ਤੋਂ ਬਾਅਦ ਇਹ ਮਾਮਲਾ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵਲੋਂ ਸੰਸਦ ਵਿਚ ਉਠਾਇਆ ਗਿਆ ਸੀ। ਜਿਸ ਤੋਂ ਬਾਅਦ ਜਿਥੇ ਸੰਸਦ ਦੇ ਸਪੀਕਰ ਨੇ ਅਫ਼ਸੋਸ ਪ੍ਰਗਟ ਕੀਤਾ ਸੀ, ਉਥੇ ਹੀ ਇਸ ਤਰੀਕੇ ਨਾਲ ਦਸਤਾਰ ਦਿਹਾੜਾ ਮਨਾਉਣ ਦਾ ਵੀ ਫ਼ੈਸਲਾ ਲਿਆ ਸੀ। Turban dayTurban dayਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਿਦੇਸ਼ 'ਚ ਰਹਿੰਦੇ ਲੋਕਾਂ ਨੂੰ ਸਿੱਖ ਧਰਮ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਉਹ ਇਹ ਸਮਝ ਸਕਣਗੇ ਕਿ ਸਿੱਖ ਧਰਮ 'ਚ ਦਸਤਾਰ ਦਾ ਕੀ ਮਹੱਤਵ ਹੈ। ਆਸ ਹੈ ਕਿ ਇਹ ਕਦਮ ਜਾਗਰੂਕਤਾ ਵਧਾਉਣ ਵਾਲਾ ਸਿੱਧ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement