ਮਾਨਸਕ ਤਣਾਅ 'ਚੋਂ ਲੰਘ ਰਹੇ ਹਨ ਬ੍ਰਿਟੇਨ ਦੇ 77 ਫ਼ੀ ਸਦੀ ਸਿੱਖ : ਰੀਪੋਰਟ
Published : Apr 27, 2018, 1:22 am IST
Updated : Apr 27, 2018, 1:22 am IST
SHARE ARTICLE
Sikhs in Britain
Sikhs in Britain

ਹਾਲ ਹੀ ਵਿਚ ਸੰਸਦ ਮੈਂਬਰਾਂ ਵਲੋਂ ਜਾਰੀ ਕੀਤੀ ਗਈ ਰੀਪੋਰਟ ਵਿਚ ਦਾਅਵਾ

ਲੰਡਨ, 26 ਅਪ੍ਰੈਲ : ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਸਿੱਖਾਂ ਦੀ ਵੱਡੀ ਗਿਣਤੀ ਹੈ। ਸ਼ਾਇਦ ਹੀ ਕੋਈ ਦੇਸ਼ ਅਜਿਹਾ ਹੋਵੇਗਾ ਜਿਥੇ ਸਿੱਖਾਂ ਨਾ ਹੋਣ। ਬ੍ਰਿਟੇਨ ਵੀ ਅਜਿਹੇ ਦੇਸ਼ਾਂ ਵਿਚੋਂ ਇਕ ਹੈ ਜਿਥੇ ਸਿੱਖਾਂ ਦੀ ਵੱਡੀ ਆਬਾਦੀ ਹੈ ਪਰ ਬ੍ਰਿਟੇਨ ਵਿਚ ਰਹਿਣ ਵਾਲੇ ਸਿੱਖਾਂ ਨੂੰ ਲੈ ਕੇ ਇਕ ਹੈਰਾਨੀਜਨਕ ਪ੍ਰਗਟਾਵਾ ਹੋਇਆ ਹੈ। ਬੀਤੇ ਦਿਨ ਪ੍ਰਕਾਸ਼ਤ ਛੇਵੀਂ ਸਾਲਾਨਾ ਬ੍ਰਿਟਿਸ਼ ਸਿੱਖ ਰੀਪੋਰਟ ਵਿਚ ਪ੍ਰਗਟਾਵਾ ਕੀਤਾ ਗਿਆ ਹੈ ਕਿ ਸਿੱਖਾਂ ਵਿਚ 77 ਫ਼ੀ ਸਦੀ (ਭਾਵ 10 ਵਿਚੋਂ 8) ਲੋਕ ਅਜਿਹੇ ਹਨ ਜੋ ਮਾਨਸਕ ਤਣਾਅ ਦਾ ਸਾਹਮਣਾ ਕਰ ਰਹੇ ਹਨ। ਇਸ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸੰਸਦ ਮੈਂਬਰਾਂ ਅਤੇ ਹੋਰ ਲੋਕਾਂ ਵਲੋਂ ਜਾਰੀ ਕੀਤੀ ਗਈ ਰੀਪੋਰਟ ਦਾ ਮਕਸਦ ਸਿੱਖਾਂ ਵਿਚ ਮਾਨਸਕ ਸਿਹਤ ਨਾਲ ਜੁੜੇ ਮੁਦਿਆਂ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਸਬੰਧੀ ਡੇਟਾ ਇਕੱਠਾ ਕਰਨਾ ਹੈ। ਬ੍ਰਿਟੇਨ ਦੇ ਸਿੱਖਾਂ ਦੀ ਮਾਨਸਕ ਸਿਹਤ ਸਬੰਧੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ 80 ਫ਼ੀ ਸਦੀ ਸਿੱਖ ਔਰਤਾਂ ਅਤੇ 68 ਫ਼ੀ ਸਦੀ ਸਿੱਖ ਪੁਰਸ਼ ਇਹ ਸਵੀਕਾਰ ਕਰਦੇ ਹਨ ਕਿ ਉਹ ਪਿਛਲੇ ਸਮੇਂ ਦੌਰਾਨ ਖ਼ਰਾਬ ਮਾਨਸਕ ਸਿਹਤ ਦਾ ਸਾਹਮਣਾ ਕਰਨ ਵਾਲੇ ਕਿਸੇ ਨਾ ਕਿਸੇ ਵਿਅਕਤੀ ਨੂੰ ਜਾਣਦੇ ਹਨ।  

Sikhs in BritainSikhs in Britain

ਇਸ ਤੋਂ ਇਲਾਵਾ ਪ੍ਰਕਾਸ਼ਤ ਰੀਪੋਰਟ ਵਿਚ ਕਿਹਾ ਗਿਆ ਹੈ ਕਿ 35 ਫ਼ੀ ਸਦੀ ਸਿੱਖ ਕੰਮ ਕਾਰਨ ਤਣਾਅ ਵਿਚ ਹਨ ਅਤੇ 27 ਫ਼ੀ ਸਦੀ ਨੂੰ ਪਰਵਾਰ ਜ਼ਿੰਮੇਵਾਰੀਆਂ ਕਾਰਨ ਮਾਨਸਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਬਰਤਾਨੀਆਈ ਮੰਤਰੀ ਨਿਕ ਬੋਰਨ ਨੇ ਕਿਹਾ ਕਿ ਪਿਛੋਕੜ ਹਰ ਵਿਅਕਤੀ ਨੂੰ ਪ੍ਰਭਾਵਤ ਕਰਦਾ ਹੈ ਜਿਸ ਲਈ ਸਿੱਖਾਂ ਵਿਚ ਜਾਗਰੂਕਤਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਨੂੰ ਅਜਿਹੀ ਰਿਪੋਰਟ 'ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰੀਪੋਰਟ ਨਾਲ ਸਿੱਖਾਂ ਨੂੰ ਜਾਗਰੂਕ ਕਰਨ ਲਈ ਹੋਰ ਹੌਂਸਲਾ ਮਿਲੇਗਾ। ਬ੍ਰਿਟਿਸ਼ ਸਿੱਖ ਰੀਪੋਰਟ ਦੇ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਮਾਨਸਕ ਅਤੇ ਸਰੀਰਕ ਸਮੱਸਿਆਵਾਂ ਲੰਮੇਂ ਸਮੇਂ ਤੋਂ ਸਿੱਖਾਂ ਲਈ ਚੁਨੌਤੀ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅਪਣੀ ਸਿਹਤ ਸੰਭਾਲ ਸਬੰਧੀ ਹੁਣ ਨਵਾਂ ਕਦਮ ਚੁੱਕ ਲੈਣਾ ਚਾਹੀਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

31 Oct 2024 8:24 AM

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ

31 Oct 2024 8:18 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

30 Oct 2024 9:36 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:19 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:17 AM
Advertisement