
ਸਿੱਖ ਗਾਇਕਾ ਮਨਿਕਾ ਕੌਰ ਗਰੀਬ ਬੱਚਿਆਂ ਦੀ ਸਿੱਖਿਆ ਲਈ ਪੈਸਾ ਦਾਨ ਕਰਨ ਵਾਲੀ ਸਿੱਖ ਇਤਿਹਾਸ ਦੀ ਵਿਚ ਪਹਿਲੀ ਗਾਇਕਾ ਬਣ ਗਈ ਹੈ।
ਲੰਡਨ : ਸਿੱਖ ਗਾਇਕਾ ਮਨਿਕਾ ਕੌਰ ਗਰੀਬ ਬੱਚਿਆਂ ਦੀ ਸਿੱਖਿਆ ਲਈ ਪੈਸਾ ਦਾਨ ਕਰਨ ਵਾਲੀ ਸਿੱਖ ਇਤਿਹਾਸ ਦੀ ਵਿਚ ਪਹਿਲੀ ਗਾਇਕਾ ਬਣ ਗਈ ਹੈ। ਮਨਿਕਾ ਦੀ 'ਕਰਟਨ ਫਾਰ ਕਾਜ਼' ਨਾਮੀ ਸੰਸਥਾ ਜ਼ਰੂਰਤਮੰਦ ਬੱਚਿਆਂ ਦੀ ਮਦਦ ਲਈ ਪੈਸਾ ਇਕੱਠਾ ਕਰਦੀ ਹੈ। ਮਨਿਕਾ ਨੇ ਹਾਲ ਹੀ ਵਿਚ ਦਿਤੇ ਗਏ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਦਾ ਗ਼ੈਰ ਲਾਭਕਾਰੀ ਸੰਗਠਨ ਗ਼ਰੀਬ ਬੱਚਿਆਂ ਦੇ ਜੀਵਨ ਵਿਚ ਬਦਲਾਅ ਲਿਆਉਣ ਵਿਚ ਮਦਦ ਕਰਦਾ ਹੈ।
manikaਕੀਰਤਨ ਕਰਨ ਵਾਲੀ ਮਨਿਕਾ ਨੇ ਕਿਹਾ ਕਿ ਉਸ ਦਾ ਉਦੇਸ਼ ਸੁੰਦਰ ਭਗਤੀ ਸੰਗੀਤ ਬਣਾਉਣਾ ਹੈ ਜੋ ਸਰੋਤਿਆਂ ਲਈ ਸ਼ਾਂਤੀ ਦਾ ਵਾਤਾਵਰਣ ਸਿਰਜਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਗੀਤ ਕਰੀਅਰ ਵਿਚ ਕੀਰਤਨ ਤੋਂ ਆਉਣ ਵਾਲੀ ਸਾਰੀ ਆਮਦਨ ਗ਼ਰੀਬ ਬੱਚਿਆਂ ਦੀ ਮਦਦ ਲਈ ਖ਼ਰਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ 200 ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਅਤੇ ਇਸ ਯੋਜਨਾ ਵਿਚ ਨਾਮਜ਼ਦ ਗ਼ਰੀਬ ਪਰਵਾਰਾਂ ਲਈ ਕਈ ਘਰ ਬਣਾਏ ਗਏ ਹਨ।
sikh singer manika kaurਮਨਿਕਾ ਨੇ ਕਿਹਾ ਕਿ ਉਹ ਹਰ ਸਾਲ ਪੰਜਾਬ ਦੀ ਯਾਤਰਾ ਕਰਦੀ ਹੈ ਤਾਕਿ ਉਹ ਇਨ੍ਹਾਂ ਪਰਵਾਰਾਂ ਦਾ ਹਾਲ ਚਾਲ ਜਾਣ ਸਕੇ ਅਤੇ ਅਗਲੇ ਸਾਲ ਦੇ ਕੰਮ ਲਈ ਯੋਜਨਾਬੰਦੀ ਤਿਆਰ ਕਰ ਸਕੇ। ਮਨਿਕਾ ਨੇ ਅਪਣੇ ਹਾਲੀਆ ਐਲਬਮ 'ਸੈਕਰਡ ਵਰਡਸ' ਅਤੇ ਪਿਛਲੀਆਂ ਐਲਬਮਾਂ ਤੋਂ ਸਾਰੀ ਆਮਦਨ ਦਾਨ ਕੀਤੀ ਤਾਕਿ ਉਹ ਬੱਚਿਆਂ ਦੇ ਜੀਵਨ ਉੱਜਵਲ ਬਣਾ ਸਕੇ।
manika albumਮਨਿਕਾ ਮੌਜੂਦਾ ਸਮੇਂ ਲੋੜਵੰਦ ਬੱਚਿਆਂ ਦੀ ਗਿਣਤੀ ਵਧਾਉਣ ਲਈ ਕਈ ਪ੍ਰੋਗਰਾਮ ਕਰਵਾਉਂਦੀ ਹੈ। ਇਸ ਤੋਂ ਇਲਾਵਾ ਉਹ ਲੋੜਵੰਦ ਪਰਵਾਰਾਂ ਲਈ ਘਰਾਂ ਦਾ ਨਿਰਮਾਣ ਕਰਵਾ ਕੇ ਇਕ ਕਦਮ ਹੋਰ ਅੱਗੇ ਵਧ ਗਈ ਹੈ।