US News: ਅਮਰੀਕਾ ਵਿਚ ਤੂਫਾਨ ਦੀ ਤਬਾਹੀ; ਟੈਕਸਾਸ, ਓਕਲਾਹੋਮਾ ਅਤੇ ਅਰਕਨਸਾਸ ਵਿਚ 15 ਲੋਕਾਂ ਦੀ ਮੌਤ
Published : May 27, 2024, 9:24 am IST
Updated : May 27, 2024, 9:24 am IST
SHARE ARTICLE
15 Killed As Tornadoes, Extreme Storms Hit Several US States
15 Killed As Tornadoes, Extreme Storms Hit Several US States

ਕੁੱਕ ਕਾਉਂਟੀ ਸ਼ੈਰਿਫ ਰੇ ਸੇਪਿੰਗਟਨ ਨੇ ਕਿਹਾ, "ਇਥੇ ਸਿਰਫ ਮਲਬੇ ਦਾ ਢੇਰ ਬਚਿਆ ਹੈ। ਭਾਰੀ ਤਬਾਹੀ ਹੋਈ ਹੈ।”

US News: ਮੱਧ ਅਮਰੀਕਾ ਦੇ ਟੈਕਸਾਸ, ਓਕਲਾਹੋਮਾ ਅਤੇ ਅਰਕਨਸਾਸ ਵਿਚ ਆਏ ਸ਼ਕਤੀਸ਼ਾਲੀ ਤੂਫਾਨ ਵਿਚ ਦੋ ਬੱਚਿਆਂ ਸਮੇਤ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਕਈ ਘਰ ਤਬਾਹ ਹੋ ਗਏ ਅਤੇ ਹਜ਼ਾਰਾਂ ਲੋਕ ਬਿਜਲੀ ਤੋਂ ਬਿਨ੍ਹਾਂ ਰਹਿਣ ਲਈ ਮਜਬੂਰ ਹੋ ਗਏ।

ਅਧਿਕਾਰੀਆਂ ਨੇ ਦਸਿਆ ਕਿ ਓਕਲਾਹੋਮਾ ਸਰਹੱਦ ਦੇ ਨੇੜੇ, ਕੁੱਕ ਕਾਉਂਟੀ, ਟੈਕਸਾਸ ਵਿਚ ਕਈ ਮੌਤਾਂ ਹੋਈਆਂ, ਜਿਥੇ ਸ਼ਨੀਵਾਰ ਰਾਤ ਇਕ ਤੂਫਾਨ ਨੇ ਇਕ ਪੇਂਡੂ ਖੇਤਰ ਵਿਚ ਤਬਾਹੀ ਮਚਾਈ। ਤੂਫ਼ਾਨ ਨੇ ਓਕਲਾਹੋਮਾ ਵਿਚ ਕਾਫ਼ੀ ਨੁਕਸਾਨ ਕੀਤਾ ਹੈ। ਇਥੇ ਇਕ ਵਿਆਹ ਵਿਚ ਆਏ ਮਹਿਮਾਨ ਤੂਫ਼ਾਨ ਕਾਰਨ ਜ਼ਖ਼ਮੀ ਹੋ ਗਏ।

ਕੁੱਕ ਕਾਉਂਟੀ ਸ਼ੈਰਿਫ ਰੇ ਸੇਪਿੰਗਟਨ ਨੇ ਕਿਹਾ, "ਇਥੇ ਸਿਰਫ ਮਲਬੇ ਦਾ ਢੇਰ ਬਚਿਆ ਹੈ। ਭਾਰੀ ਤਬਾਹੀ ਹੋਈ ਹੈ।” ਸ਼ੈਰਿਫ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਦੋ ਅਤੇ ਪੰਜ ਸਾਲ ਦੇ ਦੋ ਬੱਚੇ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਤੂਫ਼ਾਨ ਕਾਰਨ ਹੋਈ ਤਬਾਹੀ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਵੀ ਮੌਤ ਹੋ ਗਈ ਹੈ।

ਤੂਫਾਨ ਕਾਰਨ ਕਈ ਮਕਾਨ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਕਈ ਇਲਾਕਿਆਂ ਵਿਚ ਦਰੱਖਤ ਅਤੇ ਬਿਜਲੀ ਦੇ ਖੰਭੇ ਵੀ ਉਖੜ ਗਏ। ਵੈਲੀ ਵਿਊ ਦੇ ਆਲੇ-ਦੁਆਲੇ ਦੇ ਖੇਤਰ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ।

ਸੈਪਿੰਗਟਨ ਨੇ ਕਿਹਾ ਕਿ ‘ਇੰਟਰਸਟੇਟ 35’ 'ਤੇ ਏਪੀ ਟਰੈਵਲ ਸੈਂਟਰ ਨਾਮਕ ਟਰੱਕ ਅੱਡੇ 'ਤੇ 60 ਤੋਂ 80 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਦਸਿਆ ਕਿ ਬਹੁਤ ਸਾਰੇ ਲੋਕ ਸ਼ਰਨ ਲੈਣ ਲਈ ਉੱਥੇ ਪਹੁੰਚ ਗਏ ਸਨ। ਬਿਜਲੀ ਦੀ ਸਮੱਸਿਆ ਨਾਲ ਜੁੜੀ ਇਕ ਵੈੱਬਸਾਈਟ ਮੁਤਾਬਕ ਟੈਕਸਾਸ ਤੋਂ ਲੈ ਕੇ ਕੰਸਾਸ, ਮਿਸੌਰੀ, ਅਰਕਨਸਾਸ, ਟੈਨੇਸੀ ਅਤੇ ਕੇਂਟਕੀ ਤਕ 4,70,000 ਤੋਂ ਜ਼ਿਆਦਾ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement