
ਏਸ਼ੀਆ ਦੇ ਨੋਬੇਲ ਇਨਾਮ ਮੰਨੇ ਜਾਣ ਵਾਲੇ ਰੈਮਨ ਮੈਗਸਾਇਸਾਏ ਅਵਾਰਡ ਪਾਉਣ ਵਾਲਿਆਂ ਵਿਚ ਦੋ ਭਾਰਤੀਆਂ ਦੇ ਨਾਮ ਵੀ ਸ਼ਾਮਿਲ ਹਨ
ਮਨੀਲਾ, ਏਸ਼ੀਆ ਦੇ ਨੋਬੇਲ ਇਨਾਮ ਮੰਨੇ ਜਾਣ ਵਾਲੇ ਰੈਮਨ ਮੈਗਸਾਇਸਾਏ ਅਵਾਰਡ ਪਾਉਣ ਵਾਲਿਆਂ ਵਿਚ ਦੋ ਭਾਰਤੀਆਂ ਦੇ ਨਾਮ ਵੀ ਸ਼ਾਮਿਲ ਹਨ। ਇਸ ਲਿਸਟ ਵਿਚ ਕੰਬੋਡੀਆ ਦੇ ਮਨੁੱਖੀ ਕਤਲੇਆਮ ਵਿਚ ਬਚਕੇ ਨਿਕਲਣ ਵਾਲੇ ਸ਼ਖਸ ਦਾ ਵੀ ਨਾਮ ਸ਼ਾਮਿਲ ਕੀਤਾ ਗਿਆ ਹੈ। ਭਾਰਤੀ 'ਭਾਰਤ ਵਟਵਾਨੀ' ਨੂੰ ਸੜਕ ਉੱਤੇ ਭੀਖ ਮੰਗਣ ਵਾਲੇ ਹਜ਼ਾਰਾਂ ਮਾਨਸਿਕ ਰੋਗੀਆਂ ਦਾ ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾਉਂ ਲਈ ਇਨਾਮ ਦਿੱਤਾ ਗਿਆ ਹੈ। ਉਥੇ ਹੀ, ਸੋਨਮ ਵਾਂਗਚੁਕ ਨੂੰ ਕੁਦਰਤ, ਸੰਸਕ੍ਰਿਤੀ ਅਤੇ ਸਿੱਖਿਆ ਦੇ ਜ਼ਰੀਏ ਭਾਈਚਾਰਕ ਤਰੱਕੀ ਲਈ ਕੰਮ ਕਰਨ ਨੂੰ ਲੈ ਕੇ ਇਹ ਇਨਾਮ ਮਿਲਿਆ ਹੈ।
Bharat Vatwaniਡਾਕਟਰ ਭਾਰਤ ਵਟਵਾਨੀ ਅਤੇ ਉਨ੍ਹਾਂ ਦੀ ਪਤਨੀ ਨੇ ਪਹਿਲਾਂ ਛੋਟੇ ਪੱਧਰ ਉੱਤੇ ਹੀ ਦਿਮਾਗੀ ਤੌਰ ਉੱਤੇ ਬੀਮਾਰ ਸੜਕਾਂ ਉੱਤੇ ਰਹਿਣ ਵਾਲਿਆਂ ਦਾ ਪ੍ਰਾਇਵੇਟ ਕਲਿਨਿਕ ਵਿਚ ਇਲਾਜ ਕਰਵਾਉਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੜਕਾਂ ਉੱਤੇ ਰਹਿ ਰਹੇ ਮਾਨਸਿਕ ਰੋਗੀਆਂ ਨੂੰ ਸਹਾਰਾ ਦੇਣ, ਖਾਣਾ ਉਪਲਬਧ ਕਰਵਾਉਣ, ਦਿਮਾਗੀ ਇਲਾਜ ਕਰਵਾਉਣ ਅਤੇ ਪਰਿਵਾਰ ਨਾਲ ਮਿਲਵਾਉਂ ਦੇ ਮਕਸਦ ਨਾਲ ਸੰਨ 1988 ਵਿਚ ਸ਼ਰਧਾ ਰਿਹੈਬਿਲਿਟੇਸ਼ਨ ਫਾਉਂਡੇਸ਼ਨ ਦੀ ਸਥਾਪਨਾ ਕੀਤੀ। ਇਸ ਕੰਮ ਵਿਚ ਵਟਵਾਨੀ ਪਰਿਵਾਰ ਦੀ ਮਦਦ ਪੁਲਿਸ, ਸਾਮਾਜਕ ਕਰਮਚਾਰੀ ਅਤੇ ਕਈ ਹੋਰ ਲੋਕਾਂ ਵੱਲੋਂ ਵੀ ਕੀਤੀ ਗਈ।
Sonam Wangchukਉਥੇ ਹੀ, ਸੋਨਮ ਵਾਂਗਚੁਕ ਨੇ 1988 ਵਿਚ ਇੰਜਿਨਿਅਰਿੰਗ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸਟੂਡੇਂਟਸ ਐਜੂਕੇਸ਼ਨ ਐਂਡ ਕਲਚਰਲ ਮੂਵਮੈਂਟ ਆਫ ਲੱਦਾਖ (SECMOL) ਦੀ ਸਥਾਪਨਾ ਕੀਤੀ ਅਤੇ ਲੱਦਾਖੀ ਵਿਦਿਆਰਥੀਆਂ ਨੂੰ ਕੋਚਿੰਗ ਦੇਣਾ ਸ਼ੁਰੂ ਕੀਤਾ। 1994 ਵਿਚ ਵਾਂਗਚੁਕ ਨੇ ਆਪਰੇਸ਼ਨ ਨਿਊ ਹੋਪ ਸ਼ੁਰੂ ਕੀਤਾ। ONH ਦੇ ਕੋਲ 700 ਤਜ਼ਰਬੇਕਾਰ ਸਿਖਿਅਕ, 1000 VEC ਲੀਡਰਜ਼ ਸਨ। ਇਸ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਮੈਟਰਿਕੁਲੇਸ਼ਨ ਪ੍ਰੀਖਿਆ ਵਿਚ ਸਫਲਤਾ ਦਰ ਵਿਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ।
Sonam Wangchuk Bharat Vatwani ਜਿੱਥੇ, 1996 ਵਿਚ ਸਿਰਫ 5 ਫ਼ੀਸਦੀ ਵਿਦਿਆਰਥੀ ਹੀ ਪਾਸ ਹੋ ਪਾਉਂਦੇ ਸਨ ਉਹ 2015 ਵਿਚ ਵਧਕੇ 75 ਫ਼ੀਸਦੀ ਹੋ ਗਿਆ ਸੀ। ਦੱਸ ਦਈਏ ਕਿ ਫਿਲੀਪੀਂਸ ਦੇ ਰਾਸ਼ਟਰਪਤੀ ਦੀ 1957 ਵਿਚ ਇੱਕ ਪਲੇਨ ਕਰੈਸ਼ ਵਿਚ ਹੋਈ ਮੌਤ ਤੋਂ ਬਾਅਦ ਇਸ ਇਨਾਮ ਨੂੰ ਸ਼ੁਰੂ ਕੀਤਾ ਗਿਆ ਸੀ। ਇਹ ਇਨਾਮ 31 ਅਗਸਤ ਨੂੰ ਮਨੀਲਾ ਵਿਚ ਦਿੱਤੇ ਜਾਣਗੇ। ਇਨ੍ਹਾਂ ਸਾਰੇ ਵਿਦਿਆਰਥੀਆਂ, ਲੋੜਵੰਦਾਂ ਅਤੇ ਬਿਮਾਰਾਂ ਦੀ ਮਦਦ ਕਰਕੇ ਅਤੇ ਇਸ ਇਨਾਮ ਨੂੰ ਜਿੱਤ ਕੇ ਇਨ੍ਹਾਂ ਭਾਰਤੀਆਂ ਨੇ ਇੱਕ ਵਾਰ ਫਿਰ ਤੋਂ ਦੇਸ਼ ਦਾ ਸਿਰ ਫ਼ਖ਼ਰ ਨਾਲ ਉਚਾ ਕਰ ਦਿੱਤਾ ਹੈ।