
ਬੇਨਾਮੀ ਲੈਣ ਦੇਣ ਅਤੇ ਸੰਪਤੀ ਦੀ ਜਾਣਕਾਰੀ ਦੇਣ 'ਤੇ ਇਕ ਕਰੋੜ ਤਕ ਦਾ ਇਨਾਮ
ਵਿਦੇਸ਼ਾਂ ਵਿਚ ਕਾਲੇ ਧਨ ਦੀ ਜਾਣਕਾਰੀ ਦੇਣ 'ਤੇ ਆਮਦਨ ਕਰ ਵਿਭਾਗ 5 ਕਰੋੜ ਤਕ ਦਾ ਇਨਾਮ ਦੇਵੇਗਾ। ਉਥੇ ਬੇਨਾਮੀ ਲੈਣ ਦੇਣ ਅਤੇ ਸੰਪਤੀ ਦੀ ਜਾਣਕਾਰੀ ਦੇਣ 'ਤੇ ਇਕ ਕਰੋੜ ਤਕ ਦਾ ਰਿਵਾਰਡ ਦਿਤਾ ਜਾਵੇਗਾ। ਸੀਬੀਡੀਟੀ ਨੇ ਬੇਨਾਮੀ ਟ੍ਰਾਂਜੈਕਸ਼ਨ ਇਨਫਾਰਮੇਟਰਜ਼ ਰਿਵਾਰਡ ਸਕੀਮ 2018 ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਦੇਸ਼ ਵਿਦੇਸ਼ ਦਾ ਕੋਈ ਵੀ ਨਾਗਰਿਕ ਬੇਨਾਮੀ ਲੈਣ ਦੇਣ ਅਤੇ ਸੰਪਤੀ ਦੇ ਬਾਰੇ ਵਿਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਸਕਦਾ ਹੈ।
Black Moneyਸੀਬੀਡੀਟੀ ਮੁਤਾਬਕ ਇਸ ਯੋਜਨਾ ਦਾ ਲੋਕਾਂ ਨੂੰ ਮੰਤਵ ਲੋਕਾਂ ਨੂੰ ਇਸ ਦੀ ਜਾਣਕਾਰੀ ਦੇਣ ਲਈ ਉਤਸ਼ਾਹਤ ਕਰਨਾ ਹੈ ਤਾਕਿ ਇਸ ਤਰ੍ਹਾਂ ਦੇ ਟ੍ਰਾਂਜੈਕਸ਼ਨ ਜਾਂ ਪ੍ਰਾਪਰਟੀ ਅਤੇ ਇਨ੍ਹਾਂ ਨਾਲ ਹੋਈ ਕਮਾਈ ਦੀ ਜਾਣਕਾਰੀ ਸਾਹਮਣੇ ਆ ਸਕੇ। ਇਸ ਤਹਿਤ ਵਿਦੇਸ਼ ਵਿਚ ਕਾਲੇ ਧਨ ਦੀ ਸੂਚਨਾ ਦੇਣ 'ਤੇ 5 ਕਰੋੜ ਤਕ ਦਾ ਇਨਾਮ, ਬੇਨਾਮੀ ਲੈਣ ਦੇਣ ਅਤੇ ਸੰਪਤੀ ਦੀ ਜਾਣਕਾਰੀ ਦੇਣ 'ਤੇ ਇਕ ਕਰੋੜ ਤਕ ਦਾ ਇਨਾਮ ਅਤੇ ਟੈਕਸ ਚੋਰੀ ਦੀ ਪੁਖ਼ਤਾ ਖ਼ਬਰ ਦੇਣ 'ਤੇ 50 ਲੱਖ ਰੁਪਏ ਦੇ ਇਨਾਮ ਦਾ ਪ੍ਰਬੰਧ ਕੀਤਾ ਗਿਆ ਹੈ।
Black money
ਆਮਦਨ ਕਰ ਵਿਭਾਗ ਦੀ ਬੇਨਾਮੀ ਪ੍ਰਾਹਿਬਸ਼ਨ ਯੂਨਿਟਸ ਦੇ ਜੁਆਇੰਟ ਐਡੀਸ਼ਨਲ ਕਮਿਸ਼ਨਰ ਨੂੰ ਤੈਅ ਫਾਰਮੈਟ ਵਿਚ ਸਬੰਧਤ ਜਾਣਕਾਰੀ ਦੇਣੀ ਹੋਵੇਗੀ। ਇਸ ਦੇ ਤਹਿਤ ਬੇਨਾਮੀ ਲੈਣ ਦੇਣ ਅਤੇ ਸੰਪਤੀ ਜਾਂ ਅਜਿਹੀ ਪ੍ਰਾਪਰਟੀ ਨਾਲ ਕਮਾਈ ਦੀ ਜਾਣਕਾਰੀ ਦਿਤੀ ਜਾ ਸਕਦੀ ਹੈ। ਟੈਕਸ ਵਿਭਾਗ ਮੁਤਾਬਕ ਪ੍ਰਾਪਰਟੀ ਵਿਚ ਕਾਲੇ ਧਨ ਦੇ ਨਿਵੇਸ਼ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਏ ਹਨ।
Income tax Departmentਸਰਕਾਰ ਨੇ ਬੇਨਾਮੀ ਪ੍ਰਾਪਰਟੀ ਟ੍ਰਾਂਜੈਕਸ਼ਨ ਐਕਟ 1988 ਨੂੰ ਸੋਧ ਕੇ ਬੇਨਾਮੀ ਟ੍ਰਾਂਜੈਕਸ਼ਨ ਅਮੈਂਡਮੈਂਟ ਐਕਟ 2016 ਪਾਸ ਕੀਤਾ। ਇਸ ਤਹਿਤ ਬੇਨਾਮੀ ਪ੍ਰਾਪਰਟੀ ਦੇ ਤੁਰਤ ਅਟੈਚਮੈਂਟ ਅਤੇ ਜ਼ਬਤੀ ਦਾ ਅਧਿਕਾਰ ਹੈ। ਮਾਲਕ ਅਤੇ ਬੇਨਾਮੀ ਟ੍ਰਾਂਜੈਕਸ਼਼ਨ ਕਰਨ ਵਾਲੇ ਦੇ ਵਿਰੁਧ ਕੇਸ ਦਰਜ ਕਰਨ ਦਾ ਵੀ ਪ੍ਰਬੰਧ ਹੈ। ਇਸ ਵਿਚ 7 ਸਾਲ ਤਕ ਜੇਲ੍ਹ ਅਤੇ ਪ੍ਰਾਪਰਟੀ ਦੀ ਮਾਰਕਿਟ ਵੈਲਿਊ ਦਾ 25 ਫ਼ੀਸਦੀ ਟੈਕਸ ਲਗਾਇਆ ਜਾਂਦਾ ਹੈ।
Black Moneyਪ੍ਰਧਾਨ ਮੰਤਰੀ ਨੇ ਰਾਜ ਸਭਾ ਵਿਚ ਕਿਹਾ ਸੀ ਕਿ 3500 ਕਰੋੜ ਤੋਂ ਜ਼ਿਆਦਾ ਦੀ ਬੇਨਾਮੀ ਸੰਪਤੀ ਜ਼ਬਤ ਕੀਤੀ ਗਈ ਹੈ। ਇਨਕਮ ਟੈਕਸ ਡਿਪਾਰਟਮੈਂਟ ਨੇ ਦਸਿਆ ਸੀ ਕਿ ਇਹ ਕਾਰਵਾਈ 900 ਤੋਂ ਜ਼ਿਆਦਾ ਮਾਮਲਿਆਂ ਵਿਚ ਕੀਤੀ ਗਈ। ਵਿਭਾਗ ਵਲੋਂ ਅਟੈਚ ਕੀਤੀ ਗਈ ਪ੍ਰਾਪਰਟੀ ਵਿਚ ਪਲਾਟ, ਫਲੈਟ, ਦੁਕਾਨਾਂ, ਗਹਿਣੇ, ਵਾਹਨ ਅਤੇ ਬੈਂਕ ਐਫਡੀ ਸ਼ਾਮਲ ਹਨ। ਅਟੈਚ ਕੀਤੀ ਗਈ ਪ੍ਰਾਪਰਟੀਜ਼ ਵਿਚ 2900 ਕਰੋੜ ਰੁਪਏ ਤੋਂ ਜ਼ਿਆਦਾ ਦੀ ਅਚਲ ਸੰਪਤੀ ਹੈ। ਵਿਭਾਗ ਨੇ ਦੇਸ਼ ਵਿਚ ਕਈ ਯੂਨਿਟ ਬਣਾਏ ਹਨ ਤਾਕਿ ਬੇਨਾਮੀ ਪ੍ਰਾਪਰਟੀ ਵਿਰੁਧ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕੇ।