
ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਮ ਚੋਣਾਂ ਦੇ ਨਤੀਜਿਆਂ ਨੂੰ ਚੋਰੀ ਦਾ ਜਨਾਦੇਸ਼ ਕਰਾਰ ਦਿੰਦੇ ਹੋਏ ਚਿਤਾਵਨੀ ਦਿਤੀ ਹੈ ...
ਇਸਲਾਮਾਬਾਦ : ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਮ ਚੋਣਾਂ ਦੇ ਨਤੀਜਿਆਂ ਨੂੰ ਚੋਰੀ ਦਾ ਜਨਾਦੇਸ਼ ਕਰਾਰ ਦਿੰਦੇ ਹੋਏ ਚਿਤਾਵਨੀ ਦਿਤੀ ਹੈ ਕਿ ਦਾਗ਼ਦਾਰ ਅਤੇ ਸ਼ੱਕੀ ਨਤੀਜੇ ਦੇਸ਼ ਦੀ ਰਾਜਨੀਤੀ ਨੂੰ ਦੂਸ਼ਿਤ ਕਰਨਗੇ। ਇਕ ਖ਼ਬਰ ਅਨੁਸਾਰ ਆਡਿਆਲਾ ਜੇਲ੍ਹ ਵਿਚ ਮਿਲਣ ਆਉਣ ਵਾਲਿਆਂ ਨਾਲ ਗੱਲਬਾਤ ਦੌਰਾਲ ਪੀਐਮਐਲ ਐਨ ਦੇ ਸਾਬਕਾ ਮੁਖੀ ਨੇ ਫ਼ੈਸਲਾਬਾਦ, ਲਾਹੌਰ ਅਤੇ ਰਾਵਲਪਿੰਡੀ ਦੇ ਚੋਣ ਨਤੀਜਿਆਂ 'ਤੇ ਸ਼ੱਕ ਜਤਾਇਆ ਹੈ।
Nawaz Sharifਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਪੀਐਮਐਲ-ਐਨ ਦੇ ਉਮੀਦਾਰਾਂ ਦੀ ਸਥਿਤੀ ਬਹੁਤ ਚੰਗੀ ਸੀ ਪਰ ਉਨ੍ਹਾਂ ਨੂੰ ਹਾਰਿਆ ਹੋਇਆ ਐਲਾਨ ਕਰ ਦਿਤਾ ਗਿਆ ਹੈ। ਲੰਡਨ ਵਿਚ ਚਾਰ ਲਗਜ਼ਰੀ ਫਲੈਟ ਦੇ ਮਾਲਿਕਾਨਾ ਹੱਕ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਸ਼ਰੀਫ਼, ਉਨ੍ਹਾਂ ਦੀ ਬੇਟੀ ਮਰੀਅਮ ਸ਼ਰੀਫ਼ ਅਤੇ ਜਵਾਈ ਕੈਪਟਨ ਮੁਹੰਮਦ ਸਫ਼ਦਰ ਦੇ ਲਈ ਵੀਰਵਾਰ ਮੁਲਾਕਾਤ ਦਾ ਦਿਨ ਹੁੰਦਾ ਹੈ।
Imran Khanਜੇਲ੍ਹ ਵਿਚ ਸ਼ਰੀਫ਼ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਈ ਨੇਤਾਵਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਖੈਬਰ ਪਖ਼ਤੂਨਖਵਾ ਸੂਬੇ ਵਿਚ ਤਤਕਾਲੀ ਸਰਕਾਰ ਦੇ ਖ਼ਰਾਬ ਕੰਮਕਾਜ ਦੇ ਬਾਵਜੂਦ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਨੂੰ ਜਿੱਤ ਦਿਵਾਈ ਗਈ ਹੈ। ਉਥੇ ਪਹਿਲਾਂ ਵੀ ਪੀਟੀਆਈ ਦੀ ਸਰਕਾਰ ਸੀ। ਸ਼ਰੀਫ਼ ਦਾ ਕਹਿਣਾ ਹੈ ਕਿ 2013 ਦੀਆਂ ਆਮ ਚੋਣਾਂ ਦੇ ਮੁਕਾਬਲੇ ਇਸ ਵਾਰ ਸਾਬਕਾ ਕ੍ਰਿਕਟਰ ਖ਼ਾਨ ਦੀ ਪਾਰਟੀ ਦੀ ਹਾਲਤ ਕਾਫ਼ੀ ਖ਼ਸਤਾ ਸੀ।
Nawaz Sharifਅਖ਼ਬਾਰ ਵਿਚ ਪ੍ਰਕਾਸ਼ਤ ਖ਼ਬਰ ਮੁਤਾਬਕ ਸ਼ਰੀਫ਼ ਦਾ ਕਹਿਣਾ ਹੈ ਕਿ ਚੋਰੀ ਤੋਂ ਪ੍ਰਾਪਤ ਕੀਤਾ ਗਿਆ ਇਹ ਦਾਗ਼ਦਾਰ ਅਤੇ ਸ਼ੱਕੀ ਜਨਾਦੇਸ਼ ਪਾਕਿਸਤਾਨ ਦੀ ਰਾਜਨੀਤੀ ਨੂੰ ਦੂਸ਼ਿਤ ਕਰ ਦੇਵੇਗਾ। ਪੀਐਮਐਲ-ਐਨ ਮੁਖੀ ਸ਼ਾਹਬਾਜ਼ ਸ਼ਰੀਫ਼, ਖੈਬਰ ਪਖਤੂਨਖਵਾ ਦੇ ਗਵਰਨਰ ਇਕਬਾਲ ਜਫ਼ਰ ਝਾਗਰਾ, ਮਰੀਅਮ ਦੇ ਪੁੱਤਰ ਜੂਨੈਦ ਸਫ਼ਦਰ, ਮਹਿਨੂਰ ਸਫ਼ਦਰ, ਮਰੀਅਮ ਦੀ ਪੁੱਤਰੀ ਮੇਹਰੂ ਨਿਸ਼ਾ, ਸਾਬਕਾ ਮੰਤਰੀ ਮਰੀਅਮ ਔਰੰਗਜ਼ੇਬ ਅਤੇ ਪੀਐਮਐਲ-ਐਨ ਦੇ ਮੀਡੀਆ ਕਨਵੀਨਰ ਮੁਹੰਮਦ ਮੇਂਹਦੀ ਨੇ ਜੇਲ੍ਹ ਵਿਚ ਸ਼ਰੀਫ਼ ਅਤੇ ਮਰੀਅਮ ਨਾਲ ਮੁਲਾਕਾਤ ਕੀਤੀ। ਸ਼ਰੀਫ਼ ਦੇ ਡਾਕਟਰ ਨੇ ਵੀ ਜੇਲ੍ਹ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ।