
Canada News : ਜ਼ਬਰੀ ਵਸੂਲੀ ਮਾਮਲੇ 'ਚ ਸਥਾਨਕ ਪੁਲਿਸ ਦੀ ਕਾਰਵਾਈ, ਮਾਸਟਰਮਾਈਂਡ ਦੀ ਭਾਲ ਜਾਰੀ
Canada News : ਕੈਨੇਡਾ ਦੀ ਐਡਮਿੰਟਨ ਪੁਲਿਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਜ਼ਬਰਦਸਤੀ ਵਸੂਲੀ ਦੇ ਦੋਸ਼ ਹੇਠ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 34 ਸਾਲਾ ਮਨਿੰਦਰ ਸਿੰਘ ਧਾਲੀਵਾਲ ਖ਼ਿਲਾਫ਼ ਵੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਮਨਿੰਦਰ ਧਾਲੀਵਾਲ ਫਿਰੌਤੀ ਵਿੱਚ ਸ਼ਾਮਲ ਇੱਕ ਅਪਰਾਧਿਕ ਸੰਗਠਨ ਦਾ ਆਗੂ ਹੈ।
ਇਹ ਵੀ ਪੜੋ: Mansa News : ਮਾਨਸਾ ’ਚ ਕਰੰਟ ਲੱਗਣ ਨਾਲ ਬੱਚੇ ਦੀ ਹੋਈ ਮੌ+ਤ
ਐਡਮਿੰਟਨ ਪੁਲਿਸ ਨੇ ਸ਼ੁੱਕਰਵਾਰ ਨੂੰ ਪ੍ਰੋਜੈਕਟ ਗੈਸਲਾਈਟ 'ਤੇ ਇੱਕ ਅਪਡੇਟ ਦਿੱਤੀ, ਐਡਮਿੰਟਨ ਵਿਚ ਕਾਰੋਬਾਰੀ ਮਾਲਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਦੀ ਜਾਂਚ ਜੋ ਕਥਿਤ ਤੌਰ 'ਤੇ ਪੰਜਾਬ ਤੋਂ ਨਿਰਦੇਸ਼ਿਤ ਸਥਾਨਕ ਸ਼ੱਕੀਆਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ। ਇਸ ਸਬੰਧ ਵਿਚ ਹੁਣ ਤੱਕ 40 ਘਟਨਾਵਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਸ ਵਿਚ ਸ਼ੁੱਕਰਵਾਰ ਸਵੇਰੇ ਐਡਮਿੰਟਨ ਦੇ ਦੱਖਣ-ਪੱਛਮ ਵਿਚ ਕੈਵਨਾਗ ਵਿਚ ਇਕ ਅਪਾਰਟਮੈਂਟ ਵਿਚ ਅੱਗਜ਼ਨੀ ਦਾ ਹਮਲਾ ਵੀ ਸ਼ਾਮਲ ਹੈ।
ਇਹ ਵੀ ਪੜੋ:Faridkot News : SGPC ਚੋਣਾਂ ਲੜੇਗੀ ਸਰਬਜੀਤ ਖਾਲਸਾ ਦੀ ਪਤਨੀ ਸੰਦੀਪ ਕੌਰ
ਪੁਲਿਸ ਮੁਖੀ ਡੇਲ ਮੈਕਫੀ ਨੇ ਕਿਹਾ ਕਿ ਅੱਗਜ਼ਨੀ ਜਾਂ ਜਬਰੀ ਵਸੂਲੀ ਸਿਰਫ਼ ਇੱਕ ਵਿਅਕਤੀ ਜਾਂ ਲੋਕਾਂ ਦੇ ਸਮੂਹ ਨੂੰ ਪ੍ਰਭਾਵਤ ਨਹੀਂ ਕਰਦੀ, ਇਹ ਪੂਰੇ ਭਾਈਚਾਰੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾਵੇ। ਹੁਣ ਪੁਲਿਸ ਅਜਿਹੀਆਂ ਘਟਨਾਵਾਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ।
ਪੁਲਿਸ ਅਤੇ RCMP ਨੇ ਦੱਖਣ-ਪੂਰਬੀ ਐਡਮਿੰਟਨ ’ਚ 6 ਥਾਵਾਂ 'ਤੇ ਤਲਾਸ਼ੀ ਲਈ। ਜਿਸ ਵਿੱਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਮਨਿੰਦਰ ਸਿੰਘ ਧਾਲੀਵਾਲ ਲਈ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ, ਜੋ ਇਸ ਯੋਜਨਾ ਨੂੰ ਅੰਜ਼ਾਮ ਦੇਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਛਾਣੇ ਗਏ ਵਿਅਕਤੀ ਅਪਰਾਧਿਕ ਨੈੱਟਵਰਕ ਦੇ ਮੁੱਖ ਮੈਂਬਰ ਹਨ।
ਇਹ ਵੀ ਪੜੋ:Delhi News : ਪੰਜਾਬ ਖਾਦਾਂ ਦੀ ਵਰਤੋਂ ’ਚ ਸਭ ਤੋਂ ਅੱਗੇ, ਕੀਟਨਾਸ਼ਕਾਂ ਦੀ ਖਪਤ ’ਚ ਤੀਜੇ ਨੰਬਰ 'ਤੇ ਹੈ
ਪੁਲਿਸ ਦਾ ਕਹਿਣਾ ਹੈ ਕਿ ਧਾਲੀਵਾਲ ਅਤੇ 6 ਹੋਰਾਂ ਖ਼ਿਲਾਫ਼ ਕੁੱਲ 54 ਦੋਸ਼ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚ ਜਬਰੀ ਵਸੂਲੀ, ਅੱਗਜ਼ਨੀ, ਜਾਣਬੁੱਝ ਕੇ ਅੱਗ ਲਗਾਉਣਾ, ਭੰਨ-ਤੋੜ ਕਰਨਾ, ਨਿਜੀ ਥਾਂ ਵਿੱਚ ਘੁਸਪੈਠ ਕਰਨਾ, ਹਥਿਆਰਾਂ ਨਾਲ ਹਮਲਾ ਕਰਨਾ ਅਤੇ ਅਪਰਾਧਿਕ ਸੰਗਠਨ ਨੂੰ ਅੱਗੇ ਵਧਾਉਣ ਲਈ ਅਪਰਾਧ ਕਰਨ ਵਰਗੇ ਦੋਸ਼ ਸ਼ਾਮਲ ਹਨ।
ਇਹ ਵੀ ਪੜੋ:Mohali News : ਗਮਾਡਾ ਨੇ ਅਣਅਧਿਕਾਰਤ ਪੀਜੀ ਬਿਲਡਿੰਗਾਂ ਨੂੰ ਕਰਵਾਇਆ ਖਾਲੀ
ਅਪਰਾਧ ਸ਼ਾਖਾ ਦੇ ਅਧਿਕਾਰੀ ਡੇਵ ਪੈਟਨ ਨੇ ਕਿਹਾ ਕਿ ਨੌਜਵਾਨਾਂ ਨੂੰ ਅਪਰਾਧ ਕਰਨ ਲਈ ਭਰਤੀ ਕੀਤਾ ਜਾ ਰਿਹਾ ਹੈ। ਜੁਰਮ ਕਰਨ ਲਈ ਪੈਸੇ ਦਿੱਤੇ ਜਾਂਦੇ ਹਨ। ਫੜੇ ਗਏ ਵਿਅਕਤੀਆਂ ਦੀ ਉਮਰ 17 ਤੋਂ 21 ਸਾਲ ਦਰਮਿਆਨ ਹੈ। ਪੁਲਿਸ ਨੇ ਨੌਜਵਾਨਾਂ ਨੂੰ ਅਜਿਹੇ ਲੋਕਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ, ਨਹੀਂ ਤਾਂ ਉਹ ਮੁਸੀਬਤ ਵਿੱਚ ਪੈ ਸਕਦੇ ਹਨ।
(For more news apart from Canada 6 Punjabis arrested in Edmonton News in Punjabi, stay tuned to Rozana Spokesman)