ਜੇਤਲੀ ਤੋਂ ਬਾਅਦ ਹੁਣ ਪੀਐਮ ਮੋਦੀ ਦਾ ਨੰਬਰ : ਬ੍ਰਿਟਿਸ਼ ਐਮ.ਪੀ.
Published : Aug 27, 2019, 5:06 pm IST
Updated : Aug 27, 2019, 5:06 pm IST
SHARE ARTICLE
British MP controversial
British MP controversial

ਬ੍ਰਿਟੇਨ ਦੇ ਸੰਸਦ ਲਾਰਡ ਨਜ਼ੀਰ ਅਹਿਮਦ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਵਿ‍ਵਾਦਿਤ ਟਿੱਪਣੀ ਕੀਤੀ ਹੈ। ਅਹਿਮਦ ਨੇ ਸਾਬਕਾ ਵਿੱਤ‍....

ਲੰਡਨ : ਬ੍ਰਿਟੇਨ ਦੇ ਸੰਸਦ ਲਾਰਡ ਨਜ਼ੀਰ ਅਹਿਮਦ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਵਿ‍ਵਾਦਿਤ ਟਿੱਪਣੀ ਕੀਤੀ ਹੈ। ਅਹਿਮਦ ਨੇ ਸਾਬਕਾ ਵਿੱਤ‍ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ ਤੋਂ ਬਾਅਦ ਟਵੀਟ ਕੀਤਾ ਸੀ ਅਤੇ ਇਸ 'ਤੇ ਬਵਾਲ ਮਚਿਆ ਹੋਇਆ ਹੈ। ਬ੍ਰਿਟਿਸ਼ ਸੰਸਦ ਦੇ ਉੱਚ ਸਦਨ ਹਾਊਸ ਆਫ ਲਾਰਡ ਵਿਚ ਜ਼ਿੰਦਗੀ ਭਰ ਲਈ ਨਿਯੁਕਤ ਕੀਤੇ ਗਏ ਪਹਿਲੇ ਮੁਸਲਿਮ ਸੰਸਦ ਮੈਂਬਰ ਲਾਰਡ ਨਜ਼ੀਰ ਅਹਿਮਦ ਨੇ ਟਵੀਟ ਵਿਚ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਮੱਧ ਪ੍ਰਦੇਸ਼ ਦੇ ਸਾਬਕਾ ਸੀ.ਐਮ. ਬਾਬੂ ਲਾਲ ਗੌਰ, ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਇਕ ਸਾਲ ਅੰਦਰ ਮੌਤ ਹੋ ਗਈ ਤੇ ਹੁਣ ਅਗਲਾ ਨੰਬਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ।

British MP controversial British MP controversial

ਵਿਵਾਦਤ ਟਵੀਟ ਕਰਨ ਤੋਂ ਬਾਅਦ ਨਜ਼ੀਰ ਅਹਿਮਦ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਤੋਂ ਬਾਅਦ ਭਾਰਤ ਸਰਕਾਰ 'ਚ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਦੇ ਸੰਸਦ ਹੋਣ 'ਤੇ ਵੀ ਸਵਾਲੀਆ ਨਿਸ਼ਾਨ ਲਗਾਇਆ। ਹਾਲਾਂਕਿ ਨਜੀਰ ਨੇ ਆਪਣਾ ਉਹ ਟਵੀਟ ਡਿਲੀਟ ਕਰ ਦਿੱਤਾ ਪਰ ਉਨ੍ਹਾਂ ਦੇ  ਡਿਲੀਟ ਕਰਨ ਤੋਂ ਪਹਿਲਾਂ ਇਸ 'ਤੇ ਬਵਾਲ ਹੋ ਚੁੱਕਿਆ ਸੀ। 

ਤੁਹਾਨੂੰ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਬੀਤੇ ਸ਼ਨੀਵਾਰ ਦੁਪਹਿਰ 12:07 ਵਜੇ ਦਿੱਲੀ ਸਥਿਤ ਏਮਜ਼ ਵਿਖੇ ਦਿਹਾਂਤ ਹੋ ਗਿਆ। 66 ਸਾਲ ਦੇ ਜੇਤਲੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੂੰ 9 ਅਗਸਤ ਨੂੰ ਏਮਸ ਵਿਖੇ ਦਾਖਲ ਕਰਵਾਇਆ ਗਿਆ ਸੀ। ਜੇਤਲੀ ਦੇ ਦਿਹਾਂਤ ਮਗਰੋਂ ਬੀ.ਜੇ.ਪੀ. ਸਣੇ ਹੋਰ ਵਿਰੋਧੀ ਨੇਤਾਵਾਂ ਨੇ ਦੁੱਖ ਜਤਾਇਆ। ਆਪਣੀ ਖਰਾਬ ਸਿਹਤ ਕਾਰਨ ਉਨ੍ਹਾਂ ਨੇ ਖੁਦ ਨੂੰ ਰਾਜਨੀਤੀ ਤੋਂ ਦੂਰ ਕਰ ਲਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement