ਫਲੋਰੀਡਾ ਦੇ ਸਟੋਰ ’ਤੇ ਗੋਰੇ ਹਮਲਾਵਰ ਨੇ ਗੋਲੀਬਾਰੀ ਕਰ ਕੇ ਤਿੰਨ ਕਾਲੇ ਵਿਅਕਤੀਆਂ ਦੀ ਜਾਨ ਲਈ

By : BIKRAM

Published : Aug 27, 2023, 4:36 pm IST
Updated : Aug 27, 2023, 4:36 pm IST
SHARE ARTICLE
The killer shot himself after a standoff with police.
The killer shot himself after a standoff with police.

ਇਕ ਹੋਰ ਬੰਦੂਕਧਾਰੀ ਦੇ ਹਮਲੇ ਦੀ ਪੰਜਵੀਂ ਵਰ੍ਹੇਗੰਢ ’ਤੇ ਕੀਤੀ ਗੋਲੀਬਾਰੀ, ਮਗਰੋਂ ਕੀਤੀ ਖ਼ੁਦਕੁਸ਼ੀ

ਜੈਕਸਨਵਿਲੇ (ਅਮਰੀਕਾ): ਅਮਰੀਕਾ ਦੇ ਫਲੋਰੀਡਾ ਸੂਬੇ ਦੇ ਜੈਕਸਨਵਿਲੇ ਸਟੋਰ ’ਚ ਇਕ ਗੋਰੇ ਨੇ ਸ਼ਨਿਚਰਵਾਰ ਨੂੰ ਤਿੰਨ ਕਾਲੇ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਸਥਾਨਕ ਸ਼ੈਰਿਫ ਨੇ ਹਮਲੇ ਨੂੰ ‘ਨਸਲਵਾਦੀ ਤੌਰ 'ਤੇ ਪ੍ਰੇਰਿਤ’ ਦਸਿਆ ਹੈ।

ਸ਼ੈਰਿਫ ਟੀ ਕੇ ਵਾਟਰਸ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਉਹ (ਹਮਲਾਵਰ) ਕਾਲੇ ਲੋਕਾਂ ਨੂੰ ਨਫ਼ਰਤ ਕਰਦਾ ਸੀ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਹਮਲਾਵਰ ਕਿਸੇ ਵੱਡੇ ਸਮੂਹ ਦਾ ਹਿੱਸਾ ਸੀ।’’

ਵਾਟਰਸ ਨੇ ਕਿਹਾ ਕਿ ਹਮਲਾਵਰ ਨੇ ਡਾਲਰ ਜਨਰਲ ਸਟੋਰ ’ਤੇ ਹਮਲਾ ਕਰਨ ਲਈ ਪਿਸਤੌਲ ਅਤੇ ਇਕ ਏ.ਆਰ.-15 ਸੈਮੀਆਟੋਮੈਟਿਕ ਰਾਈਫਲ ਦੀ ਵਰਤੋਂ ਕੀਤੀ।

ਗੋਲੀਬਾਰੀ ਦੁਪਹਿਰ 2 ਵਜੇ ਤੋਂ ਠੀਕ ਪਹਿਲਾਂ ਐਡਵਰਡ ਵਾਟਰਸ ਯੂਨੀਵਰਸਿਟੀ ਨੇੜੇ ਡਾਲਰ ਜਨਰਲ ’ਚ ਹੋਈ। ਐਡਵਰਡ ਵਾਟਰਸ ਯੂਨੀਵਰਸਿਟੀ ਇਤਿਹਾਸਕ ਤੌਰ ’ਤੇ ਇਕ ਛੋਟੀ ਜਿਹੀ ਕਾਲੇ ਲੋਕਾਂ ਦੀ ਯੂਨੀਵਰਸਿਟੀ ਹੈ।

ਹਮਲਾਵਰ ਨੇ ਇਕ ਚਿੱਠੀ ਛੱਡੀ ਜਿਸ ਦੇ ਆਧਾਰ ’ਤੇ ਜਾਂਚਕਰਤਾਵਾਂ ਨੂੰ ਯਕੀਨ ਹੋ ਗਿਆ ਕਿ ਉਸ ਨੇ ਜੈਕਸਨਵਿਲੇ ’ਚ ਇਕ ਵੀਡੀਉ ਗੇਮ ਮੁਕਾਬਲੇ ਦੌਰਾਨ ਇਕ ਹੋਰ ਬੰਦੂਕਧਾਰੀ ਦੇ ਹਮਲੇ ਦੀ ਪੰਜਵੀਂ ਵਰ੍ਹੇਗੰਢ ’ਤੇ ਗੋਲੀਬਾਰੀ ਕੀਤੀ ਸੀ। ਉਸ ਹਮਲੇ ਵਿਚ ਵੀ ਬੰਦੂਕਧਾਰੀ ਨੇ ਦੋ ਲੋਕਾਂ ਨੂੰ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਸੀ।

ਸ਼ੈਰਿਫ ਵਾਟਰਸ ਨੇ ਕਿਹਾ ਕਿ ਹਮਲਾਵਰ ਗੁਆਂਢੀ ਕਲੇ ਕਾਉਂਟੀ ਤੋਂ ਆਇਆ ਸੀ ਅਤੇ ਉਸ ਨੇ ਹਮਲੇ ਤੋਂ ਕੁਝ ਸਮਾਂ ਪਹਿਲਾਂ ਅਪਣੇ ਪਿਤਾ ਨੂੰ ਸੰਦੇਸ਼ ਭੇਜਿਆ ਸੀ ਕਿ ਅਪਣਾ ਕੰਪਿਊਟਰ ਵੇਖੋ।

ਹਮਲਾਵਰ ਦੇ ਪਿਤਾ ਨੂੰ ਕੰਪਿਊਟਰ ’ਤੇ ਕੁਝ ਲੇਖ ਮਿਲੇ ਅਤੇ ਪ੍ਰਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ, ਪਰ ਇਸ ਤੋਂ ਪਹਿਲਾਂ ਹੀ ਗੋਲੀਬਾਰੀ ਸ਼ੁਰੂ ਹੋ ਚੁੱਕੀ ਸੀ।
ਹਮਲੇ ਨੇ ਕਾਲੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪਿਛਲੇ ਹਮਲਿਆਂ ਦੀਆਂ ਉਦਾਸ ਯਾਦਾਂ ਨੂੰ ਵਾਪਸ ਲਿਆਇਆ ਹੈ ਅਤੇ ਇਸ ਕਾਰਨ ਕਾਲੇ ਲੋਕਾਂ ’ਚ ਡਰ ਪੈਦਾ ਹੋਣ ਦਾ ਖਦਸ਼ਾ ਹੈ। ਇਸ ਤੋਂ ਪਹਿਲਾਂ 2022 ’ਚ, ਨਿਊਯਾਰਕ ਦੇ ਬਫੇਲੋ ’ਚ ਇਕ ਗੋਰੇ ਹਮਲਾਵਰ ਨੇ ਕਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਹਮਲੇ ’ਚ 10 ਲੋਕਾਂ ਦਾ ਕਤਲ ਕਰ ਦਿਤਾ ਸੀ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement