ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਵਿਰੋਧ ‘ਚ ਢਾਕਾ ਵਿਚ ਕੀਤਾ ਰੋਸ ਮਾਰਚ
Published : Oct 27, 2020, 9:53 pm IST
Updated : Oct 27, 2020, 9:54 pm IST
SHARE ARTICLE
Pic
Pic

18 ਸਾਲਾ ਲੜਕੇ 'ਤੇ ਪੈਰਿਸ ਦੇ ਕੋਲ ਇਕ ਫਰਾਂਸੀਸੀ ਅਧਿਆਪਕ ਦਾ ਸਿਰ ਵੱਢਣ ਦਾ ਦੋਸ਼

ਢਾਕਾ : ਫਰਾਂਸ ਵਿਚ ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਵਿਰੋਧ ਵਿਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਇਕ ਇਸਲਾਮਵਾਦੀ ਸਮੂਹ ਦੇ ਤਕਰੀਬਨ 10,000 ਲੋਕਾਂ ਨੇ ਮੰਗਲਵਾਰ ਨੂੰ ਜਲੂਸ ਕੱਢਿਆ ਤੇ ਸਮੂਹ ਦੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਫਰਾਂਸੀਸੀ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ । ਚੇਚਨ ਮੂਲ ਦੇ ਇਕ 18 ਸਾਲਾ ਲੜਕੇ 'ਤੇ 16 ਅਕਤੂਬਰ ਨੂੰ ਪੈਰਿਸ ਦੇ ਕੋਲ ਇਕ ਫਰਾਂਸੀਸੀ ਅਧਿਆਪਕ ਦਾ ਸਿਰ ਵੱਢਣ ਦਾ ਦੋਸ਼ ਹੈ , ਜਿਨ੍ਹਾਂ ਨੇ ਪੈਗੰਬਰ ਮੁਹੰਮਦ ਦੇ ਰੇਖਾਚਿੱਤਰ ਦਿਖਾਏ ਸਨ ।

picPic
ਜ਼ਿਕਰਯੋਗ ਹੈ ਕਿ ਫਰਾਂਸ ਧਾਰਮਿਕ ਵਿਅੰਗ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਤਹਿਤ ਆਉਣ ਵਾਲੀਆਂ ਚੀਜ਼ਾਂ ਵਿਚੋਂ ਇਕ ਮੰਨਦਾ ਹੈ, ਜਦਕਿ ਕਈ ਮੁਸਲਮਾਨ ਪੈਗੰਬਰ 'ਤੇ ਕਿਸੇ ਵੀ ਕਥਿਤ ਵਿਅੰਗ ਨੂੰ ਅਪਰਾਧ ਮੰਨਦੇ ਹਨ। ਇਸਲਾਮੀ ਅੰਦੋਲਨ ਬੰਗਲਾਦੇਸ਼ ਦੇ ਪ੍ਰਮੁੱਖ ਰੇਜਾਉਲ ਕਰੀਮ ਨੇ ਫਰਾਂਸ ਨੂੰ ਪੈਗੰਬਰ ਮੁਹੰਮਦ ਦੇ ਕਿਸੇ ਵੀ ਚਿੱਤਰ ਨੂੰ ਪ੍ਰਦਰਸ਼ਿਤ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ।

PicPic
ਮੁਸਲਿਮ ਵਧੇਰੇ ਗਿਣਤੀ ਦੇਸ਼ ਇਸਲਾਮਿਕ ਕਾਨੂੰਨ ਲਾਗੂ ਕਰਨ ਦੀ ਵਕਾਲਤ ਕਰਨ ਵਾਲੇ ਇਕ ਸਮੂਹ 'ਇਸਲਾਮੀ ਅੰਦੋਲਨ ਬੰਗਲਾਦੇਸ਼' ਦੇ ਪ੍ਰਦਰਸ਼ਨਕਾਰੀ ਬੈਨਰ ਤੇ ਤਖਤੀਆਂ ਲਏ ਹੋਏ ਸਨ , ਜਿਨ੍ਹਾਂ ਵਿਚ 'ਦੁਨੀਆ ਦੇ ਸਾਰੇ ਮੁਸਲਮਾਨੋਂ ਇਕਜੁੱਟ ਹੋ ਜਾਓ ਤੇ ਫਰਾਂਸ ਦਾ ਬਾਈਕਾਟ ਕਰੋ' ਲਿਖਿਆ ਸੀ । ਪ੍ਰਦਰਸ਼ਨਕਾਰੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਤਸਵੀਰ ਦਾ ਇਕ ਵੱਡਾ ਕੱਟ-ਆਊਟ ਵੀ ਲਿਆਏ ਸਨ, ਜਿਸ ਦੇ ਗਲੇ ਵਿਚ ਜੁੱਤੇ ਲਟਕਾਏ ਸਨ । ਪਿਛਲੇ ਹਫਤੇ ਮੈਕਰੋਨ ਦੀ ਟਿੱਪਣੀ ਨਾਲ ਮੁਸਲਿਮ ਵਧੇਰੇ ਗਿਣਤੀ ਦੇਸ਼ ਨਾਰਾਜ਼ ਹੋ ਗਏ , ਜਿਸ ਵਿਚ ਉਨ੍ਹਾਂ ਨੇ ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਪ੍ਰਕਾਸ਼ਨ ਜਾਂ ਪ੍ਰਦਰਸ਼ਨ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM

Khanauri Border Farmers Meeting | Sarwan Singh Pandehr ਪਹੁੰਚੇ ਮੀਟਿੰਗ ਕਰਨ

18 Jan 2025 12:00 PM

Raja Warring ਤੋਂ ਬਾਅਦ ਕੌਣ ਬਣ ਰਿਹਾ Congress ਦਾ ਪ੍ਰਧਾਨ?

17 Jan 2025 11:24 AM
Advertisement