UN launches AI panel: ਪੰਜਾਬੀ ਮੂਲ ਦੇ ਮਸ਼ਹੂਰ ਤਕਨਾਲੋਜੀ ਮਾਹਰ ਦੀ ਪ੍ਰਧਾਨਗੀ ’ਚ ਬਣੀ AI ਬਾਰੇ ਸੰਯੁਕਤ ਰਾਸ਼ਟਰ ਦੀ ਸਲਾਹਕਾਰ ਕਮੇਟੀ
Published : Oct 27, 2023, 3:36 pm IST
Updated : Oct 27, 2023, 3:41 pm IST
SHARE ARTICLE
Amandeep Singh Gill
Amandeep Singh Gill

2024 ਦੀਆਂ ਗਰਮੀਆਂ ਤਕ ਅੰਤਿਮ ਸਿਫਾਰਿਸ਼ਾਂ ਜਾਰੀ ਕਰੇਗੀ ਸੰਸਥਾ

UN launches AI panel : ਬਨਾਉਟੀ ਬੁੱਧੀ (AI) ਦੇ ਸੰਚਾਲਨ ’ਚ ਕੌਮਾਂਤਰੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਵਲੋਂ ਐਲਾਨੀ ਇਕ ਨੀਵੀਂ ਕੌਮਾਂਤਰੀ ਸਲਾਹਕਾਰ ਸੰਸਥਾ (AI panel) ’ਚ ਭਾਰਤ ਦੇ ਮਸ਼ਹੂਰ ਤਕਨਾਲੋਜੀ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ ਹੈ। 

ਇਕ ਬਿਆਨ ਅਨੁਸਾਰ, ਸੰਯੁਕਤ ਰਾਸ਼ਟਰ ਮੁਖੀ ਵਲੋਂ ਏ.ਆਈ. ’ਤੇ ਐਲਾਨੀ ਉੱਚ-ਪੱਧਰੀ ਬਹੁਪੱਖੀ ਸਲਾਹਕਾਰ ਕਮੇਟੀ ’ਚ ਸੰਸਥਾ, ਸਰਕਾਰ, ਨਿਜੀ ਖੇਤਰ, ਖੋਜ ਭਾਈਚਾਰਾ, ਨਾਗਰਿਕ ਸੰਸਥਾ ਅਤੇ ਸਿਖਿਆ ਜਗਤ ਦੇ ਮਾਹਰ ਸ਼ਾਮਲ ਹਨ। ਇਹ ਕਮੇਟੀ ਖ਼ਤਰਿਆਂ ’ਤੇ ਕੌਮਾਂਤਰੀ ਵਿਗਿਆਨਕ ਸਹਿਮਤੀ ਬਣਾਉਣ, ਚੁਨੌਤੀਆਂ, ਨਿਰੰਤਰ ਵਿਕਾਸ ਟੀਚਿਆਂ ਲਈ ਏ.ਆਈ. ਦੇ ਪ੍ਰਯੋਗ ’ਚ ਮਦਦ ਅਤੇ ਏ.ਆਈ. ਦੇ ਸੰਚਾਲਨ ’ਚ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਹੈ। 

ਸਲਾਹਕਾਰ ਕਮੇਟੀ ਦੇ ਮੈਂਬਰਾਂ ’ਚ ਤਕਨਾਲੋਜੀ ’ਤੇ ਸਕੱਤਰ ਜਨਰਲ ਦੇ ਸਫ਼ੀਰ ਅਮਨਦੀਪ ਸਿੰਘ ਗਿੱਲ, ਇੰਡੀਆ ਸਟੈਕ, ਹੈਲਥ ਸਟੈਕ ਅਤੇ ਹੋਰ ਡਿਜੀਟਲ ਜਨਤਕ ਵਸਤੂਆਂ ਦੀ ਧਾਰਨਾ ਬਣਾਉਣ ਵਾਲੀ ਇਕ ਗੈਰ-ਲਾਭਕਾਰੀ ਤਕਨਾਲੋਜੀ ਵਿਚਾਰ ਸਮੂਹ ISPIRT ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਸ਼ਰਦ ਸ਼ਰਮਾ ਅਤੇ ਹੱਗਿੰਗ ਫੇਸ, ਇੰਡੀਆ ’ਚ ਪ੍ਰਮੁੱਖ ਖੋਜਕਰਤਾ ਨਾਜ਼ਨੀਨ ਰਜਨੀ ਸ਼ਾਮਲ ਹਨ। ਇੱਥੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ, ਗੁਤਾਰੇਸ ਨੇ ਕਿਹਾ, ‘‘ਸਾਡੇ ਇਸ ਚੁਨੌਤੀਪੂਰਨ ਸਮੇਂ ’ਚ AI ਮਨੁੱਖਤਾ ਲਈ ਅਸਾਧਾਰਣ ਤਰੱਕੀ ’ਚ ਸਹਾਈ ਹੋ ਸਕਦਾ ਹੈ।’’

ਉਨ੍ਹਾਂ ਕਿਹਾ, ‘‘ਸੰਕਟਾਂ ਦੀ ਭਵਿੱਖਬਾਣੀ ਕਰਨ ਅਤੇ ਜਵਾਬ ਦੇਣ ਤੋਂ ਲੈ ਕੇ ਜਨਤਕ ਸਿਹਤ ਅਤੇ ਸਿੱਖਿਆ ਸੇਵਾਵਾਂ ਸ਼ੁਰੂ ਕਰਨ ਤਕ, ਏ.ਆਈ. ਹਰ ਪੱਧਰ ’ਤੇ ਸਰਕਾਰਾਂ, ਨਾਗਰਿਕ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੇ ਕੰਮ ਦੇ ਘੇਰੇ ਨੂੰ ਵਧਾ ਸਕਦਾ ਹੈ ਅਤੇ ਵਿਸਤਾਰਿਤ ਕਰ ਸਕਦਾ ਹੈ।’’ ਗੁਟੇਰੇਸ ਨੇ ਕਿਹਾ ਕਿ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ, ਏ.ਆਈ. ਪੁਰਾਣੀਆਂ ਤਕਨਾਲੋਜੀਆਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਸੰਭਾਵਨਾ ਪ੍ਰਦਾਨ ਕਰਦਾ ਹੈ ਜਿੱਥੇ ਜ਼ਰੂਰਤਾਂ ਸਭ ਤੋਂ ਵੱਧ ਹਨ ਅਤੇ ਜਿਨ੍ਹਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ।

ਟੈਕਨਾਲੋਜੀ ਬਾਰੇ ਸਕੱਤਰ-ਜਨਰਲ ਦੇ ਦੂਤ ਵਜੋਂ ਅਪਣੀ ਨਿਯੁਕਤੀ ਤੋਂ ਪਹਿਲਾਂ ਅਮਨਦੀਪ ਸਿੰਘ ਗਿੱਲ ਜਿਨੇਵਾ ਦੇ ‘ਗਰੈਜੂਏਟ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟੱਡੀਜ਼’ ’ਚ ਸਥਿਤ ‘ਇੰਟਰਨੈਸ਼ਨਲ ਡਿਜੀਟਲ ਹੈਲਥ ਐਂਡ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਸਰਚ ਕੋਲੈਬੋਰੇਟਿਵ (ਆਈ-ਡੀ.ਏ.ਆਈ.ਆਰ.)’ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸਨ। ਇਸ ਤੋਂ ਪਹਿਲਾਂ ਉਹ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੀ ਡਿਜੀਟਲ ਸਹਿਯੋਗ (2018-2019) ’ਤੇ ਉੱਚ-ਪੱਧਰੀ ਕਮੇਟੀ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸਹਿ-ਚੇਅਰ ਸਨ। ਗਿੱਲ ਜਿਨੀਵਾ (2016-2018) ’ਚ ਨਿਸ਼ਸਤਰੀਕਰਨ ਬਾਰੇ ਕਾਨਫਰੰਸ ’ਚ ਭਾਰਤ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧੀ ਸਨ।

ਸੰਯੁਕਤ ਰਾਸ਼ਟਰ ਦੇ ਮੁਖੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਿੰਗ-ਸੰਤੁਲਿਤ, ਭੂਗੋਲਿਕ ਤੌਰ ’ਤੇ ਵੰਨ-ਸੁਵੰਨਾ ਸਮੂਹ ਸਾਲ ਦੇ ਅੰਤ ਤਕ ਸ਼ੁਰੂਆਤੀ ਸਿਫਾਰਿਸ਼ਾਂ ਅਤੇ 2024 ਦੀਆਂ ਗਰਮੀਆਂ ਤਕ ਅੰਤਿਮ ਸਿਫਾਰਿਸ਼ਾਂ ਜਾਰੀ ਕਰੇਗਾ। ਇਹ ਸਿਫ਼ਾਰਸ਼ਾਂ ਸਤੰਬਰ 2024 ’ਚ ਸੰਯੁਕਤ ਰਾਸ਼ਟਰ ਸੰਮੇਲਨ ’ਚ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ’ਚ ਵਿਸ਼ਵ ਨੇਤਾਵਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ, ‘‘ਪਰ AI ਦੇ ਸੰਭਾਵੀ ਨੁਕਸਾਨ ਦਾ ਘੇਰਾ ਗਲਤ ਜਾਣਕਾਰੀ ਅਤੇ ਕੁਪ੍ਰਚਾਰ, ਪੱਖਪਾਤ ਅਤੇ ਵਿਤਕਰੇ ਨੂੰ ਡੂੰਘਾ ਕਰਨ, ਨਿਗਰਾਨੀ ਅਤੇ ਨਿੱਜਤਾ ਦੀ ਉਲੰਘਣਾ, ਧੋਖਾਧੜੀ ਅਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤਕ ਫੈਲਿਆ ਹੈ।’’ ਗੁਤਾਰੇਸ ਨੇ ਕਿਹਾ, ‘‘ਇਹ ਪਹਿਲਾਂ ਹੀ ਸਪੱਸ਼ਟ ਹੈ ਕਿ ਏ.ਆਈ. ਦੀ ਖਤਰਨਾਕ ਵਰਤੋਂ ਸੰਸਥਾਵਾਂ ’ਚ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦੀ ਹੈ, ਸਮਾਜਿਕ ਏਕਤਾ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਲੋਕਤੰਤਰ ਨੂੰ ਖਤਰੇ ’ਚ ਪਾ ਸਕਦੀ ਹੈ।’’

(For more news apart from UN launches AI panel, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement