ਨਾਸਾ ਨੂੰ ਮਿਲੀ ਵੱਡੀ ਕਾਮਯਾਬੀ, ਮੰਗਲ 'ਤੇ ਉਤਾਰਿਆ ਇਨਸਾਈਟ ਲੈਂਡਰ ਯਾਨ 
Published : Nov 27, 2018, 12:53 pm IST
Updated : Nov 27, 2018, 12:53 pm IST
SHARE ARTICLE
Insight Lander Yan
Insight Lander Yan

ਅਮਰੀਕੀ ਸਪੇਸ ਏਜੰਸੀ ਨਾਸਾ ਦਾ ਮਾਰਸ ਇਨਸਾਈਟ ਲੈਂਡਰ ਯਾਨ ਸਫਲਤਾਪੂਰਵਕ ਮੰਗਲ ਦੀ ਸਤ੍ਹਾ ਉੱਤੇ ਉਤਾਰਾ ਗਿਆ। ਭਾਰਤੀ ਸਮੇਂ ਅਨੁਸਾਰ ਸੋਮਵਾਰ- ਮੰਗਲਵਾਰ ਦੀ ਰਾਤ ਕਰੀਬ ...

ਵਾਸ਼ਿੰਗਟਨ (ਭਾਸ਼ਾ) :- ਅਮਰੀਕੀ ਸਪੇਸ ਏਜੰਸੀ ਨਾਸਾ ਦਾ ਮਾਰਸ ਇਨਸਾਈਟ ਲੈਂਡਰ ਯਾਨ ਸਫਲਤਾਪੂਰਵਕ ਮੰਗਲ ਦੀ ਸਤ੍ਹਾ ਉੱਤੇ ਉਤਾਰਾ ਗਿਆ। ਭਾਰਤੀ ਸਮੇਂ ਅਨੁਸਾਰ ਸੋਮਵਾਰ- ਮੰਗਲਵਾਰ ਦੀ ਰਾਤ ਕਰੀਬ 1 : 24 ਵਜੇ ਮੰਗਲ  ਉੱਤੇ ਲੈਂਡ ਕਰਾਇਆ ਗਿਆ। ਇਨਸਾਈਟ ਲੈਂਡਰ ਯਾਨ ਨੂੰ ਮੰਗਲ ਦੀ ਰਹੱਸਮਈ ਦੁਨੀਆ ਦੇ ਬਾਰੇ ਵਿਚ ਜਾਣਕਾਰੀ ਲਈ ਬਣਾਇਆ ਗਿਆ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਹ ਮੰਗਲ ਗ੍ਰਹਿ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਸਮਝਣ ਵਿਚ ਮਦਦਗਾਰ ਹੋਵੇਗਾ।

ਇਸ ਤੋਂ ਧਰਤੀ ਨਾਲ ਜੁੜੇ ਨਵੇਂ ਤੱਥ ਪਤਾ ਲੱਗਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਇਨਸਾਈਟ ਲਈ ਮੰਗਲ ਉੱਤੇ ਲੈਂਡਿੰਗ ਵਿਚ ਲੱਗਣ ਵਾਲੇ ਛੇ ਤੋਂ ਸੱਤ ਮਿੰਟ ਦਾ ਸਮਾਂ ਬੇਹੱਦ ਮਹੱਤਵਪੂਰਣ ਰਿਹਾ। ਇਸ ਦੌਰਾਨ ਇਸ ਦਾ ਪਿੱਛਾ ਕਰ ਰਹੇ ਦੋਨੋਂ ਸੈਟੇਲਾਈਟਸ ਦੇ ਜਰੀਏ ਦੁਨਿਆ ਭਰ ਦੇ ਵਿਗਿਆਨੀਆਂ ਦੀ ਨਜ਼ਰ ਇਨਸਾਈਟ ਲੈਂਡਰ ਉੱਤੇ ਰਹੀ। ਇਨ੍ਹਾਂ ਦੋਨੋਂ ਸੈਟੇਲਾਈਟਸ ਦਾ ਨਾਮ ਡਿਜਨੀ ਦੇ ਕਿਰਦਾਨਾਂ ਉੱਤੇ ਰੱਖਿਆ ਗਿਆ ਹੈ। ਵਾਲ ਈ ਅਤੇ ਈਵ।

 NASA's InSight landerNASA's InSight lander

ਦੋਨੋਂ ਸੈਟੇਲਾਈਟਸ ਨੇ ਅੱਠ ਮਿੰਟ ਵਿਚ ਇਨਸਾਈਟ ਦੇ ਮੰਗਲ ਉੱਤੇ ਉਤਰਨ ਦੀ ਜਾਣਕਾਰੀ ਧਰਤੀ ਤੱਕ ਪਹੁੰਚਾ ਦਿਤੀ। ਨਾਸਾ ਨੇ ਇਸ ਪੂਰੇ ਮਿਸ਼ਨ ਦਾ ਲਾਈਵ ਕਵਰੇਜ ਕੀਤਾ। ਇਨਸਾਈਟ ਤੋਂ ਪਹਿਲਾਂ 2012 ਵਿਚ ਨਾਸੇ ਦੇ ਕਿਊਰਯੋਸਿਟੀ ਯਾਨ ਨੇ ਮੰਗਲ ਉੱਤੇ ਲੈਂਡਿੰਗ ਕੀਤੀ ਸੀ। ਨਾਸਾ ਦਾ ਇਹ ਯਾਨ ਸਿਸਮੋਮੀਟਰ ਦੀ ਮਦਦ ਨਾਲ ਮੰਗਲ ਦੀ ਅੰਦਰੂਨੀ ਹਾਲਾਤ ਦਾ ਅਧਿਐਨ ਕਰੇਗਾ।

ਇਸ ਤੋਂ ਵਿਗਿਆਨੀਆਂ ਨੂੰ ਇਹ ਸਮਝਣ ਵਿਚ ਮਦਦ ਮਿਲੇਗੀ ਕਿ ਮੰਗਲ  ਗ੍ਰਹਿ ਧਰਤੀ ਤੋਂ ਇੰਨਾ ਵੱਖਰਾ ਕਿਉਂ ਹੈ। ਇਨਸਾਈਟ ਦਾ ਪੂਰਾ ਨਾਮ ‘ਇੰਟੀਰੀਅਰ ਐਕਸਪਲੋਰੇਸ਼ਨ ਯੂਜਿੰਗ ਸਿਸਮਿਕ ਇਨਵੇਸਟੀਗੇਸ਼ਨ। ਮਾਰਸ ਇਨਸਾਈਟ ਲੈਂਡਰ ਦਾ ਭਾਰ 358 ਕਿੱਲੋ ਹੈ। ਸੌਰ ਊਰਜਾ ਅਤੇ ਬੈਟਰੀ ਤੋਂ ਚਲਣ ਵਾਲਾ ਯਾਨ ਹੈ। 26 ਮਹੀਨੇ ਤੱਕ ਕੰਮ ਕਰਨ ਲਈ ਡਿਜਾਇਨ ਕੀਤਾ ਗਿਆ ਹੈ।

NASANASA

ਕੁਲ 7000 ਕਰੋੜ ਦਾ ਮਿਸ਼ਨ ਹੈ। ਇਸ ਮਿਸ਼ਨ ਵਿਚ ਯੂਐਸ, ਜਰਮਨੀ, ਫ਼ਰਾਂਸ ਅਤੇ ਯੂਰੋਪ ਸਮੇਤ 10 ਤੋਂ ਜ਼ਿਆਦਾ ਦੇਸ਼ਾਂ ਦੇ ਵਿਗਿਆਨੀ ਸ਼ਾਮਲ ਹਨ। ਇਨਸਾਈਟ ਪ੍ਰੋਜੈਕਟ ਦੇ ਪ੍ਰਮੁੱਖ ਵਿਗਿਆਨੀ ਬਰੂਸ ਬੈਨਰਟ ਦਾ ਕਹਿਣਾ ਹੈ ਕਿ ਇਹ ਇਕ ਟਾਈਮ ਮਸ਼ੀਨ ਹੈ, ਜੋ ਇਹ ਪਤਾ ਲਗਾਏਗੀ ਕਿ 4.5 ਅਰਬ ਸਾਲ ਪਹਿਲੇ ਮੰਗਲ, ਧਰਤੀ ਅਤੇ ਚੰਦਰਮਾ ਜਿਵੇਂ ਪਥਰੀਲੇ ਗ੍ਰਹਿ ਕਿਵੇਂ ਬਣੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement