Dave Sharma Wins Australian Senate: ਆਸਟ੍ਰੇਲੀਆ ਦੀ ਸੈਨੇਟ ਸੀਟ ਲਈ ਹੋਈ ਭਾਰਤੀ ਮੂਲ ਦੇ ਡੇਵ ਸ਼ਰਮਾ ਦੀ ਚੋਣ
Published : Nov 27, 2023, 4:15 pm IST
Updated : Nov 27, 2023, 4:16 pm IST
SHARE ARTICLE
Indian-Origin Ex MP Dave Sharma Wins Australian Senate Seat
Indian-Origin Ex MP Dave Sharma Wins Australian Senate Seat

ਸਾਬਕਾ ਰਾਜ ਖਜ਼ਾਨਾ ਮੰਤਰੀ ਐਂਡਰਿਊ ਕਾਂਸਟੈਂਸ ਨੂੰ 251-206 ਨਾਲ ਹਰਾਇਆ

Dave Sharma Wins Australian Senate: ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਡੇਵ ਸ਼ਰਮਾ ਇਕ ਵਾਰ ਫਿਰ ਰਾਜਨੀਤੀ ਵਿਚ ਵਾਪਸੀ ਕਰਨਗੇ। ਉਹ ਨਿਊ ਸਾਊਥ ਵੇਲਜ਼ ਲਿਬਰਲ ਸੈਨੇਟ ਦੀ ਦੌੜ ਵਿਚ ਜਿੱਤ ਤੋਂ ਬਾਅਦ ਰਾਜਨੀਤੀ ਵਿਚ ਵਾਪਸੀ ਕਰਨ ਲਈ ਤਿਆਰ ਹਨ।

ਦੱਸ ਦੇਈਏ ਕਿ ਸਾਬਕਾ ਵਿਦੇਸ਼ ਮੰਤਰੀ ਮਾਰਿਸ ਪੇਨ ਸੈਨੇਟ ਤੋਂ ਸੰਨਿਆਸ ਲੈ ਰਹੇ ਹਨ, ਜਿਨ੍ਹਾਂ ਦੀ ਜਗ੍ਹਾ ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਡੇਵ ਸ਼ਰਮਾ ਲੈਣਗੇ। ਉਨ੍ਹਾਂ ਨੇ ਨਿਊ ਸਾਊਥ ਵੇਲਜ਼ ਦੇ ਸਾਬਕਾ ਮੰਤਰੀ ਐਂਡਰਿਊ ਕਾਂਸਟੈਂਸ ਨੂੰ ਹਰਾਇਆ। ਇਕ ਰੀਪੋਰਟ ਅਨੁਸਾਰ ਡੇਵ ਸ਼ਰਮਾ ਨੇ ਨਿਊ ਸਾਊਥ ਵੇਲਜ਼ ਲਿਬਰਲ ਪਾਰਟੀ ਦੇ ਮੈਂਬਰਾਂ ਵਲੋਂ ਐਤਵਾਰ ਨੂੰ ਹੋਈਆਂ ਵੋਟਾਂ ਵਿਚ ਅਪਣੇ ਵਿਰੋਧੀ ਨੂੰ ਹਰਾਇਆ। ਡੇਵ ਸ਼ਰਮਾ ਨੇ 2013 ਤੋਂ 2017 ਤਕ ਇਜ਼ਰਾਈਲ ਵਿਚ ਆਸਟ੍ਰੇਲੀਆ ਦੇ ਰਾਜਦੂਤ ਵਜੋਂ ਕੰਮ ਕੀਤਾ।

ਡੇਵ ਸ਼ਰਮਾ ਨੇ ਕਿਹਾ, ਮੈਂ ਅਪਣੀ ਪਾਰਟੀ ਦੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਕਾਰ ਦੀਆਂ ਗਲਤ ਨੀਤੀਆਂ, ਫੈਸਲਿਆਂ ਅਤੇ ਕਦਮਾਂ ਖਿਲਾਫ ਆਵਾਜ਼ ਉਠਾਉਣ ਦਾ ਮੌਕਾ ਦਿਤਾ। ਉਨ੍ਹਾਂ ਇਹ ਵੀ ਕਿਹਾ ਕਿ ਨਿਊ ਸਾਊਥ ਵੇਲਜ਼ ਵਿਚ ਬਹੁਤ ਸਾਰੇ ਪਰਿਵਾਰ ਲੇਬਰ ਦੇ ਖਰਚੇ ਦੇ ਸੰਕਟ ਨਾਲ ਸਿੱਝਣ ਲਈ ਸੰਘਰਸ਼ ਕਰ ਰਹੇ ਹਨ। ਡੇਵ ਸ਼ਰਮਾ ਨੇ ਕਿਹਾ, ਸੈਨੇਟ ਵਿਚ ਸੇਵਾ ਕਰਨ ਦਾ ਮੌਕਾ ਮੈਨੂੰ ਗਲੋਬਲ ਉਥਲ-ਪੁਥਲ ਦੇ ਸਮੇਂ ਵਿਚ ਅਪਣੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਲਈ ਲੜਨ ਦਾ ਮੌਕਾ ਦੇਵੇਗਾ। ਵਿਰੋਧੀ ਧਿਰ ਦੇ ਨੇਤਾ ਡਟਨ ਨੇ ਉਨ੍ਹਾਂ ਨੂੰ ਸੈਨੇਟ 'ਚ ਸ਼ਾਮਲ ਹੋਣ 'ਤੇ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਡੇਵ ਸ਼ਰਮਾ ਦੀ ਸੈਨੇਟ ਵਿਚ ਐਂਟਰੀ ਇਕ ਮਹੱਤਵਪੂਰਨ ਸਮੇਂ 'ਤੇ ਹੋਵੇਗੀ।

(For more news apart from Indian-Origin Ex MP Dave Sharma Wins Australian Senate Seat:, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM
Advertisement