ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਨੂੰ ਭ੍ਰਿਸ਼ਟਾਚਾਰ ਦੇ ਨਵੇਂ ਮਾਮਲੇ ‘ਚ ਘੇਰਿਆ
Published : Dec 27, 2019, 6:19 pm IST
Updated : Dec 27, 2019, 6:19 pm IST
SHARE ARTICLE
Luis Inacio Lula da Silva
Luis Inacio Lula da Silva

ਬ੍ਰਾਜ਼ੀਲ ਦੀ ਫੈਡਰਲ ਪੁਲਸ ਨੇ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ ਵੀਰਵਾਰ ਨੂੰ ਸਾਬਕਾ...

ਰੀਓ: ਬ੍ਰਾਜ਼ੀਲ ਦੀ ਫੈਡਰਲ ਪੁਲਸ ਨੇ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ ਵੀਰਵਾਰ ਨੂੰ ਸਾਬਕਾ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਦ ਸਿਲਵਾ ਨੂੰ ਦੋਸ਼ੀ ਠਹਿਰਾਇਆ। ਇਸ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਦੇ ਅਹੁਦਾ ਛੱਡਣ ਤੋਂ ਬਾਅਦ ਉਹਨਾਂ ਵਲੋਂ ਸਥਾਪਿਤ ਸੰਸਥਾਨ ਨੂੰ ਕੰਟਰੋਲ ਕਰਨ ਵਾਲੀ ਕੰਪਨੀ ਓਡੇਬ੍ਰੇਚ ਵਲੋਂ ਦਿੱਤੀ ਗਈ ਦਾਨ ਰਾਸ਼ੀ ਵਿਚ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ।

CruptionCruption

ਫੈਡਰਲ ਪੁਲਸ ਦੇ ਮੁਤਾਬਕ ਦਸੰਬਰ 2013 ਤੇ ਮਾਰਚ 2014 ਵਿਚ ਦਿੱਤੀ ਗਈ ਦਾਨ ਰਾਸ਼ੀ 10 ਲੱਖ ਡਾਲਰ ਹੈ, ਜਿਸ ਨੂੰ ਓਡੇਬ੍ਰੇਚ ਖਾਤੇ ਤੋਂ ਰਿਸ਼ਵਤ ਦੇਣ ਲਈ ਵਰਤਿਆ ਗਿਆ ਹੈ। ਸਾਬਕਾ ਰਾਸ਼ਟਰਪਤੀ ਦੇ ਨਾਲ ਹੀ ਲੂਲਾ ਸੰਸਥਾਨ ਦੇ ਮੁਖੀ ਪਾਓਲੋ ਓਕਾਮੋਟੋ ਤੇ ਸਾਬਕਾ ਵਿੱਤ ਮੰਤਰੀ ਐਂਟੋਨੀਓ ਪਾਲੋਸਕੀ 'ਤੇ ਵੀ ਭ੍ਰਿਸ਼ਟਾਚਾਰ ਤੇ ਮਨੀ ਲਾਂਡ੍ਰਿੰਗ ਦੇ ਦੋਸ਼ ਲਗਾਏ ਗਏ ਹਨ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਅਜਿਹੇ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ।

CruptionCruption

ਉਹਨਾਂ ਨੇ ਕਿਹਾ ਕਿ ਲੂਲਾ ਸਾਲਾਂ ਤੋਂ ਇਸ ਅਹੁਦੇ 'ਤੇ ਨਹੀਂ ਹਨ। ਰਿਸ਼ਵਤ ਦਾ ਭੁਗਤਾਨ ਉਦੋਂ ਕੀਤਾ ਗਿਆ ਜਦੋਂ ਉਹ ਅਹੁਦੇ 'ਤੇ ਨਹੀਂ ਸਨ। ਸਾਬਕਾ ਰਾਸ਼ਟਰਪਤੀ ਦਾ ਕਾਰਜਕਾਲ 2010 ਵਿਚ ਖਤਮ ਹੋ ਗਿਆ ਸੀ। ਲੂਲਾ ਦੇ ਵਕੀਲਾਂ ਨੇ ਕਿਹਾ ਕਿ ਦਾਨ ਇਕ ਆਮ ਤੇ ਰੋਜ਼ਾਨਾ ਦੀ ਪ੍ਰਕਿਰਿਆ ਹੈ, ਜਿਸ ਦੀ ਪਛਾਣ ਕਿਸੇ ਮੂਲ ਤੇ ਉਸ ਨਾਲ ਸਬੰਧਤ ਵਚਨਬੱਧਤਾ ਨਾਲ ਨਹੀਂ ਕੀਤੀ ਜਾ ਸਕਦੀ।

Luis Inacio Lula da SilvaLuis Inacio Lula da Silva

ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੂਲਾ ਨੂੰ ਨਹੀਂ ਬਲਕਿ ਸੰਸਥਾਨ ਨੂੰ ਦਾਨ ਦਿੱਤਾ ਗਿਆ ਸੀ ਤੇ ਇਹ ਸੰਸਥਾਨ ਬ੍ਰਾਜ਼ੀਲ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਸੁਰੱਖਿਅਤ ਕਰਨ ਵਾਲਾ ਹਿੱਸਾ ਹੈ। ਸਾਬਕਾ ਰਾਸ਼ਟਰਪਤੀ ਨੇ ਸੁਪੀਰੀਅਰ ਕੋਟਰ ਆਫ ਜਸਟਿਸ ਤੇ ਐਸ.ਟੀ.ਐਫ. ਨੂੰ ਨਿਆ ਕਰਨ ਦੀ ਅਪੀਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement