
64 ਸਾਲਾ ਵਿਕਟਰ ਸੇਮੇਨੋਵ 1998 ਅਤੇ 1999 ਦਰਮਿਆਨ ਰੂਸ ਵਿਚ ਖੇਤੀਬਾੜੀ ਅਤੇ ਖੁਰਾਕ ਮੰਤਰੀ ਸਨ।
ਨਵੀਂ ਦਿੱਲੀ: ਰੂਸ ਦੇ ਸਾਬਕਾ ਮੰਤਰੀ ਨੂੰ ਦੇਹਰਾਦੂਨ ਹਵਾਈ ਅੱਡੇ 'ਤੇ ਬਿਨ੍ਹਾਂ ਲੋੜੀਂਦੇ ਦਸਤਾਵੇਜ਼ਾਂ ਦੇ ਸੈਟੇਲਾਈਟ ਫੋਨ ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਹਵਾਈ ਅੱਡੇ ਜਾਂ ਫਲਾਈਟ ਵਿਚ ਬਿਨ੍ਹਾਂ ਮਨਜ਼ੂਰੀ ਸੈਟੇਲਾਈਟ ਫੋਨ ਦੀ ਆਗਿਆ ਨਹੀਂ ਹੈ। 64 ਸਾਲਾ ਵਿਕਟਰ ਸੇਮੇਨੋਵ 1998 ਅਤੇ 1999 ਦਰਮਿਆਨ ਰੂਸ ਵਿਚ ਖੇਤੀਬਾੜੀ ਅਤੇ ਖੁਰਾਕ ਮੰਤਰੀ ਸਨ।
ਉਹਨਾਂ ਨੂੰ ਐਤਵਾਰ ਸ਼ਾਮ 4:20 ਵਜੇ ਹਵਾਈ ਅੱਡੇ ਦੀ ਸੁਰੱਖਿਆ ਵਿਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਜਵਾਨਾਂ ਨੇ ਰੋਕ ਲਿਆ, ਜੋ ਸੁਰੱਖਿਆ ਜਾਂਚ ਕਰ ਰਹੇ ਸਨ।
ਰੂਸ 'ਚ ਰਹਿਣ ਵਾਲੇ ਸੇਮੇਨੋਵ ਨੇ ਇੰਡੀਗੋ ਦੀ ਫਲਾਈਟ ਰਾਹੀਂ ਦਿੱਲੀ ਆਉਣਾ ਸੀ। ਉਹ ਸੈਟੇਲਾਈਟ ਫੋਨ ਸਬੰਧੀ ਕੋਈ ਵੀ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਮੁਤਾਬਕ ਸਾਬਕਾ ਰੂਸੀ ਮੰਤਰੀ ਨੇ ਕਿਹਾ ਕਿ ਉਸ ਨੇ ਐਮਰਜੈਂਸੀ ਦੇ ਸਮੇਂ ਨਿੱਜੀ ਵਰਤੋਂ ਲਈ ਸੈਟੇਲਾਈਟ ਫ਼ੋਨ ਰੱਖਿਆ ਸੀ।