Israel issues travel warning: ਇਜ਼ਰਾਈਲ ਨੇ ਭਾਰਤ ’ਚ ਸਫ਼ਰ ਵਿਰੁਧ ਚੇਤਾਵਨੀ ਜਾਰੀ ਕੀਤੀ
Published : Dec 27, 2023, 5:43 pm IST
Updated : Dec 27, 2023, 5:43 pm IST
SHARE ARTICLE
Israel issues travel warning for its citizens in India
Israel issues travel warning for its citizens in India

ਦਿੱਲੀ ’ਚ ਅਪਣੇ ਸਫ਼ਾਰਤਖ਼ਾਨੇ ਨੇੜੇ ਧਮਾਕੇ ਮਗਰੋਂ ਇਜ਼ਰਾਈਲੀਆਂ ਨੂੰ ਜਾਰੀ ਕੀਤੀ ਚੇਤਾਵਨੀ

Israel issues travel warning: ਇਜ਼ਰਾਈਲ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐਨ.ਐਸ.ਸੀ.) ਨੇ ਨਵੀਂ ਦਿੱਲੀ ’ਚ ਅਪਣੇ ਸਫ਼ਾਰਤਖ਼ਾਨੇ ਨੇੜੇ ਹੋਏ ਧਮਾਕੇ ਤੋਂ ਬਾਅਦ ਅਪਣੇ ਨਾਗਰਿਕਾਂ ਲਈ ਭਾਰਤ ’ਚ ਸਫ਼ਰ ਕਰਨ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਧਮਾਕੇ ’ਚ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਐਨ.ਐਸ.ਸੀ. ਦੀਆਂ ਸਿਫਾਰਸ਼ਾਂ ਖਾਸ ਤੌਰ ’ਤੇ ਨਵੀਂ ਦਿੱਲੀ ’ਤੇ ਲਾਗੂ ਹੁੰਦੀਆਂ ਹਨ, ਜਿੱਥੇ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰਨਾ, ਜਨਤਕ ਥਾਵਾਂ ’ਤੇ ਚੌਕਸ ਰਹਿਣਾ ਅਤੇ ਇਜ਼ਰਾਈਲੀ ਹੋਣ ਦੇ ਚਿੰਨ੍ਹਾਂ ਨੂੰ ਖੁੱਲ੍ਹ ਕੇ ਪ੍ਰਦਰਸ਼ਿਤ ਨਾ ਕਰਨਾ ਸ਼ਾਮਲ ਹੈ।

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸਥਾਨਕ ਅਧਿਕਾਰੀ ਇਜ਼ਰਾਇਲੀ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਘਟਨਾ ਦੀ ਜਾਂਚ ਕਰ ਰਹੇ ਹਨ। ਧਮਾਕੇ ਤੋਂ ਬਾਅਦ ਦੂਤਘਰ ਅਤੇ ਹੋਰ ਇਜ਼ਰਾਈਲੀ ਅਦਾਰਿਆਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿਤੀ ਗਈ ਹੈ। ਐਨ.ਐਸ.ਸੀ. ਨੇ ਇਸ ਮਹੀਨੇ ਦੇ ਸ਼ੁਰੂ ’ਚ ਵੀ ਇਜ਼ਰਾਈਲੀਆਂ ਨੂੰ ਚੇਤਾਵਨੀ ਦਿਤੀ ਸੀ ਕਿ ਉਹ ਅਪਣੀਆਂ ਸਾਰੀਆਂ ਵਿਦੇਸ਼ ਯਾਤਰਾਵਾਂ ’ਤੇ ਮੁੜ ਵਿਚਾਰ ਕਰਨ ਅਤੇ ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੇ ਜੰਗ ਦੇ ਵਿਚਕਾਰ ਵਿਸ਼ਵ ਭਰ ਵਿਚ ਵਧ ਰਹੇ ਯਹੂਦੀ ਅਤੇ ਇਜ਼ਰਾਈਲੀ ਪਛਾਣ ਦੇ ਬਾਹਰੀ ਪ੍ਰਦਰਸ਼ਨ ਤੋਂ ਪਰਹੇਜ਼ ਕਰਨ।

ਨਵੀਂ ਦਿੱਲੀ ਵਿਚ ਇਜ਼ਰਾਈਲੀ ਦੂਤਘਰ ਅਤੇ ਇਸ ਦੇ ਕਰਮਚਾਰੀਆਂ ’ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ, ਜਿਸ ਵਿਚ 2021 ਵਿਚ ਦੂਤਘਰ ਦੇ ਬਾਹਰ ਧਮਾਕਾ ਹੋਇਆ ਸੀ ਅਤੇ 2012 ਵਿਚ ਦੂਤਘਰ ਦੇ ਸੁਰੱਖਿਆ ਕਰਮਚਾਰੀ ਦੀ ਪਤਨੀ ’ਤੇ ਹਮਲਾ ਹੋਇਆ ਸੀ। ਇਸ ਸਾਲ ਦੇ ਸ਼ੁਰੂ ਵਿਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਦੂਤਘਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿਤੀ ਗਈ ਹੈ।

ਉਧਰ, ਦਿੱਲੀ ਪੁਲਿਸ ਨੂੰ ਇਜ਼ਰਾਇਲੀ ਸਫ਼ਾਰਤਖ਼ਾਨੇ ਨੇੜੇ ਹੋਏ ਧਮਾਕੇ ਦੇ ਮਾਮਲੇ ’ਚ ਦੋ ਸ਼ੱਕੀਆਂ ਦੀ ਪਛਾਣ ਕਰ ਲਈ ਹੈ। ਸੀ.ਸੀ.ਟੀ.ਵੀ. ਫੁਟੇਜ ’ਚ ਵਿਖਾਈ ਦੇ ਰਹੇ ਦੋਹਾਂ ਤੋਂ ਪੁੱਛ-ਪੜਤਾਲ ਲਈ ਕੋਸ਼ਿਸ਼ਾਂ ਜਾਰੀ ਹਨ। ਘਟਨਾ ਵਾਲੀ ਥਾਂ ਤੋਂ ਇਜ਼ਰਾਈਲੀ ਸਫ਼ੀਰ ਨੂੰ ਸੰਬੋਧਿਤ ਇਕ ਚਿੱਠੀ ਮਿਲੀ ਹੈ, ਜਿਸ ਵਿਚ ‘ਸਰ ਅੱਲ੍ਹਾ ਪ੍ਰਤੀਰੋਧ’ ਨਾਂ ਦੇ ਸਮੂਹ ਦੇ ਧਮਕੀ ਭਰੇ ਸ਼ਬਦ ਹਨ। ਧਮਾਕੇ ਦੀ ਆਵਾਜ਼ ਦੇ ਬਾਵਜੂਦ ਅਧਿਕਾਰੀਆਂ ਨੂੰ ਧਮਾਕੇ ਦਾ ਕੋਈ ਸਬੂਤ ਨਹੀਂ ਮਿਲਿਆ। ਇਲਾਕੇ ’ਚ ਸੁਰੱਖਿਆ ਵਧਾ ਦਿਤੀ ਗਈ ਹੈ।

(For more Punjabi news apart from Israel issues travel warning for its citizens in India, stay tuned to Rozana Spokesman)

Tags: israel

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement