
ਕੇਰਲ ਦੇ 49 ਸਾਲ ਦੇ ਕੁੰਜਲੀ ਮੋਨੁੱਟੀ ਦੁਬਈ ਵਿਚ ਡਿਲਿਵਰੀ ਮੈਨ ਦਾ ਕੰਮ ਕਰਦੇ ਸਨ। ਇਕ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਅਧਰੰਗ ਹੋਣ ਦੇ ਕਾਰਨ ...
ਦੁਬਈ : ਕੇਰਲ ਦੇ 49 ਸਾਲ ਦੇ ਕੁੰਜਲੀ ਮੋਨੁੱਟੀ ਦੁਬਈ ਵਿਚ ਡਿਲਿਵਰੀ ਮੈਨ ਦਾ ਕੰਮ ਕਰਦੇ ਸਨ। ਇਕ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਅਧਰੰਗ ਹੋਣ ਦੇ ਕਾਰਨ ਬਿਸਤਰੇ ਤੋਂ ਵੀ ਨਹੀਂ ਉਠ ਪਾ ਰਹੇ ਸਨ। ਖਲੀਜ ਟਾਈਮਸ ਦੀ ਖਬਰ ਦੇ ਮੁਤਾਬਕ, ਹੁਣ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਭਾਰਤੀ ਦੂਤਾਵਾਸ ਦੇ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। 17 ਜਨਵਰੀ ਨੂੰ ਕੁਜਲੀ ਦੀ ਖਬਰ ਪ੍ਰਕਾਸ਼ਿਤ ਹੋਈ ਸੀ ਜਿਸ ਵਿਚ ਦੱਸਿਆ ਗਿਆ ਕਿ ਕਮਰ ਦੇ ਹੇਠਾਂ ਉਨ੍ਹਾਂ ਦਾ ਸਰੀਰ ਲਕਵਾ ਪੀੜਤ ਹੋ ਗਿਆ ਹੈ।
Indian Worker
ਇਸ ਤੋਂ ਬਾਅਦ ਦੁਬਈ ਦੇ ਇਕ ਪ੍ਰਾਈਵੇਟ ਹੈਲਥਕੇਅਰ ਨੇ ਇਲਾਜ ਦਾ ਖਰਚਾ ਦੇਣ ਦੀ ਪੇਸ਼ਕਸ਼ ਕੀਤੀ ਅਤੇ ਕੇਰਲ ਵਿਚ ਉਨ੍ਹਾਂ ਦੇ ਇਲਾਜ ਦੇ ਨਾਲ ਲੰਮੇ ਸਮੇਂ ਲਈ ਪੁਨਰਵਾਸ ਵਿਚ ਵੀ ਸਹਿਯੋਗ ਦਾ ਐਲਾਨ ਕੀਤਾ। ਕੁੰਜਲੀ ਦੀ ਪਤਨੀ ਸਦੀਕਾ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਮਦਦ ਮਿਲ ਰਹੀ ਹੈ ਅਤੇ ਦੂਤਾਵਾਸ ਦੇ ਵੱਲੋਂ ਫਰੀ ਏਅਰ ਟਿਕਟ ਦਿਤੀ ਜਾ ਰਹੀ ਹੈ।
Paralysed Indian Worker
ਸਦੀਕਾ ਨੇ ਦੱਸਿਆ ਕਿ ਯੂਏਈ ਦੇ ਲੋਕਾਂ ਵਲੋਂ ਮਿਲ ਰਹੀ ਇਸ ਮਦਦ ਨਾਲ ਉਹ ਕਾਫ਼ੀ ਖੁਸ਼ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਹਫ਼ਤੇ ਅਸੀਂ ਵਾਪਸ ਕੇਰਲ ਜਾ ਸਕਾਂਗੇ। ਲੋਕਾਂ ਨੇ ਸਾਡੇ ਬੈਂਕ ਅਕਾਉਂਟ ਵਿਚ ਵੀ ਪੈਸੇ ਟ੍ਰਾਂਸਫ਼ਰ ਕੀਤੇ ਹਾਂ ਅਤੇ ਕੁੱਝ ਲੋਕਾਂ ਨੇ ਮਦਦ ਦੀ ਪੇਸ਼ਕਸ਼ ਕੀਤੀ।