48 ਘੰਟੇ ਤੋਂ ਘੱਟ ਸਮੇਂ ‘ਚ ਪਾਸਪੋਰਟ ਜਾਰੀ ਕਰਨਗੇ ਭਾਰਤੀ ਦੂਤਾਵਾਸ : ਵੀਕੇ ਸਿੰਘ
Published : Nov 25, 2018, 5:01 pm IST
Updated : Nov 25, 2018, 5:01 pm IST
SHARE ARTICLE
VK Singh
VK Singh

ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਨੂੰ ਪਾਸਪੋਰਟ ਲਈ ਹੁਣ ਲੰਮਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ। ਵਿਦੇਸ਼ ਰਾਜ ਮੰਤਰੀ ਸੇਵਾ ਮੁਕਤ...

ਵਾਸ਼ਿੰਗਟਨ (ਭਾਸ਼ਾ) : ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਨੂੰ ਪਾਸਪੋਰਟ ਲਈ ਹੁਣ ਲੰਮਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ। ਵਿਦੇਸ਼ ਰਾਜ ਮੰਤਰੀ ਸੇਵਾ ਮੁਕਤ ਜਨਰਲ ਵੀਕੇ ਸਿੰਘ ਨੇ ਇਥੇ ਕਿਹਾ ਕਿ ਛੇਤੀ ਹੀ ਦੁਨੀਆ ਭਰ ਵਿਚ ਮੌਜੂਦ ਭਾਰਤੀ ਦੂਤਾਵਾਸ 48 ਘੰਟੇ ਤੋਂ ਵੀ ਘੱਟ ਸਮੇਂ ਵਿਚ ਪਾਸਪੋਰਟ ਜਾਰੀ ਕਰਨ ਲੱਗਣਗੇ। ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਵਿਚ ਸ਼ਨੀਵਾਰ ਨੂੰ ਪਾਸਪੋਰਟ ਸੇਵਾ ਯੋਜਨਾ ਦਾ ਉਦਘਾਟਨ ਕਰਦੇ ਹੋਏ ਸਿੰਘ ਨੇ ਕਿਹਾ,

AIndian Embassy issue passports in less than 48 hoursਵਿਦੇਸ਼ ਵਿਚ ਮੌਜੂਦ ਭਾਰਤੀ ਦੂਤਾਵਾਸ ਅਤੇ ਉੱਚ ਆਯੋਗ ਨੂੰ ਭਾਰਤ ਦੇ ਡਾਟਾ ਸੈਂਟਰ ਨਾਲ ਜੋੜਿਆ ਜਾ ਰਿਹਾ ਹੈ। ਪਾਸਪੋਰਟ ਸਬੰਧੀ ਨਿਯਮਾਂ ਕਾਨੂੰਨਾਂ ਦਾ ਵੀ ਸਰਲੀਕਰਣ ਕੀਤਾ ਗਿਆ ਹੈ। ਬੇਨਤੀਕਰਤਾ ਦੀ ਜਾਣਕਾਰੀ ਤਸਦੀਕੀ ਵੀ ਡਿਜ਼ੀਟਲ ਮਾਧਿਅਮ ਤੋਂ ਹੋ ਜਾਵੇਗਾ। ਫਲਸਰੂਪ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਤੇਜੀ ਆਵੇਗੀ। ਇਸ ਹਫ਼ਤੇ ਨਿਊਯਾਰਕ ਸਥਿਤ ਭਾਰਤੀ ਮਿਸ਼ਨ ਨੇ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਪਾਸਪੋਰਟ ਜਾਰੀ ਕੀਤਾ ਸੀ।

ਪਾਸਪੋਰਟ ਸੇਵਾ ਯੋਜਨਾ ਪਿਛਲੇ ਮਹੀਨੇ ਸਭ ਤੋਂ ਪਹਿਲਾਂ ਬ੍ਰਿਟੇਨ ਵਿਚ ਲਾਂਚ ਕੀਤੀ ਗਈ ਸੀ। ਅਮਰੀਕਾ ਵਿਚ ਇਹ ਯੋਜਨਾ ਸਭ ਤੋਂ ਪਹਿਲਾਂ ਨਿਊਯਾਰਕ ਵਿਚ 21 ਨਵੰਬਰ ਨੂੰ ਲਾਂਚ ਹੋਈ। ਨਿਊਯਾਰਕ ਅਤੇ ਵਾਸ਼ਿੰਗਟਨ ਤੋਂ ਬਾਅਦ ਸ਼ਿਕਾਗੋ ਅਟਲਾਂਟਾ,  ਹਿਊਸਟਨ ਅਤੇ ਸੈਨ ਫਰਾਂਸਿਸਕੋ ਵਿਚ ਵੀ ਇਹ ਯੋਜਨਾ ਸ਼ੁਰੂ ਕੀਤੀ ਜਾਵੇਗੀ। ਅਮਰੀਕਾ ਵਿਚ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਕਿਹਾ, ਇਸ ਯੋਜਨਾ ਦੇ ਤਹਿਤ ਭਾਰਤੀ ਪਾਸਪੋਰਟ ਸੇਵਾ ਦੀ ਗੁਣਵੱਤਾ ਵੀ ਵਧੇਗੀ।

ਭਾਰਤ ਸਰਕਾਰ ਛੇਤੀ ਨਵਾਂ ਪਾਸਪੋਰਟ ਲਾਂਚ ਕਰਨ ਜਾ ਰਹੀ ਹੈ। ਨਵੇਂ ਪਾਸਪੋਰਟ ਦੇ ਕਾਗਜ਼ ਅਤੇ ਪ੍ਰਿੰਟਿੰਗ ਵਿਚ ਸੁਧਾਰ ਦੇ ਨਾਲ ਹੀ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਜੋੜੀਆਂ ਗਈਆਂ ਹਨ। ਪਾਸਪੋਰਟ ਦੇ ਰੰਗ ਵਿਚ ਹਾਲਾਂਕਿ ਕੋਈ ਬਦਲਾਅ ਨਹੀਂ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement