
ਅਧਿਆਪਕ ਦੀ ਨੌਕਰੀ ਛੱਡ 2019 ਤੋਂ ਕਰਵਾ ਰਿਹਾ ਹੈ ਕੁੱਤਿਆਂ ਨੂੰ ਸੈਰ
ਅੱਧੇ ਘੰਟੇ ਦੇ ਲੈਂਦਾ ਹੈ $20
ਹੁਣ ਖੁਦ ਦਾ ਕਾਰੋਬਾਰ ਸ਼ੁਰੂ ਕਰ Michael Josephs ਦੇ ਰਿਹਾ ਹੈ ਹੋਰਾਂ ਨੂੰ ਵੀ ਕੰਮ
ਨਿਊਯਾਰਕ: ਅੱਜ ਦੇ ਸਮੇਂ ਵਿਚ ਰਵਾਇਤੀ ਨੌਕਰੀਆਂ ਨੂੰ ਛੱਡ ਹੋਰ ਵੀ ਬਹੁਤ ਸਾਰੇ ਕੰਮ ਹਨ ਜਿਸ ਬਾਰੇ ਆਪਾਂ ਕਦੇ ਸੋਚਿਆ ਵੀ ਨਹੀਂ ਹੁੰਦਾ ਪਰ ਉਸ ਨਾਲ ਕਰੋੜਾਂ ਰੁਪਇਆ ਕਮਾਇਆ ਜਾ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਮਾਰੀਕਾ ਦੇ ਨਿਊਯਾਰਕ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਵਿਅਕਤੀ ਕੁੱਤਿਆਂ ਨੂੰ ਘੁਮਾ ਕੇ ਕਰੋੜਪਤੀ ਬਣ ਗਿਆ ਹੈ ਅਤੇ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਇਹ ਵੀ ਪੜ੍ਹੋ: 2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ
ਇਹ ਕੋਈ ਕਹਾਣੀ ਨਹੀਂ ਸਗੋਂ ਹਕੀਕਤ ਹੈ। ਇਥੋਂ ਦੇ ਰਹਿਣ ਵਾਲੇ ਮਿਸ਼ੈਲ ਜੋਸੇਫ ਨੇ 2019 ਵਿਚ ਅਧਿਆਪਕ ਦੀ ਨੌਕਰੀ ਛੱਡ ਕੇ ਕੁੱਤਿਆਂ ਨੂੰ ਸੈਰ ਕਰਵਾਉਣ ਦਾ ਕੰਮ ਸ਼ੁਰੂ ਕੀਤਾ। ਜੋਸੇਫ ਕੁੱਤੇ ਨੂੰ ਸੈਰ ਕਰਵਾਉਣ ਲਈ ਅੱਧੇ ਘੰਟੇ ਦੇ $20 ਲੈਂਦਾ ਹੈ। ਉਸ ਨੂੰ ਕੁੱਤਿਆਂ ਨਾਲ ਬਹੁਤ ਪਿਆਰ ਹੈ ਅਤੇ ਉਹ ਇਹ ਕੰਮ ਪੂਰਾ ਦਿਲ ਲਗਾ ਕੇ ਕਰਦਾ ਹੈ। ਜੋਸੇਫ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਉਸ ਨੂੰ ਸੰਤੁਸ਼ਟੀ ਮਿਲਦੀ ਹੈ। ਮਿਸ਼ੈਲ ਜੈਸੇਫ਼ ਜੋ ਪਹਿਲਾਂ ਸਾਲ ਵਿਚ 30 ਤੋਂ 40 ਲੱਖ ਰੁਪਏ ਕਮਾਉਂਦਾ ਸੀ ਹੁਣ 1 ਕਰੋੜ ਰੁਪਇਆ ਕਮਾ ਲਿਆ ਜਿਸ ਨਾਲ ਉਹ ਹੋਰ ਉਤਸ਼ਾਹਿਤ ਹੋਇਆ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮਿਸ਼ੈਲ ਨੇ ਹੁਣ ਆਪਣਾ ਖੁਦ ਦਾ ਘਰ ਅਤੇ ਗੱਡੀ ਵੀ ਖਰੀਦ ਲਈ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ 18 ਮਹੀਨੇ ਦੇ ਬੱਚੇ ਦੇ ਕਾਲਜ ਫ਼ੰਡ ਲਈ ਕਰੀਬ ਵੀ8.16 ਲੱਖ ਰੁਪਏ ਜੋੜ ਲਏ ਹਨ। 34 ਸਾਲਾ ਮਿਸ਼ੈਲ ਜੋਸੇਫ ਆਪਣੇ ਪਰਿਵਾਰ ਨਾਲ ਹਾਲ ਹੀ ਵਿੱਚ ਡਿਜ਼ਨੀਲੈਂਡ ਵੀ ਗਿਆ ਸੀ। ਮਿਸ਼ੈਲ ਜੋਸੇਫ ਦਾ ਕਹਿਣਾ ਹੈ ਕਿ ਇਹ ਕੰਮ ਉਸ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ: ਕਰਜ਼ੇ ਦੀ ਰਿਪੋਰਟ ਤੋਂ ਬਾਅਦ ਡਿੱਗੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ
ਜੋਸਫ਼ ਨੂੰ ਕੋਰੋਨਾ ਮਹਾਂਮਾਰੀ ਦੇ ਦੌਰਾਨ ਆਪਣਾ ਪੇਸ਼ਾ ਜਾਰੀ ਰੱਖਣਾ ਮੁਸ਼ਕਲ ਸੀ, ਪਰ ਜਦੋਂ ਦਫਤਰ ਦੁਬਾਰਾ ਖੁੱਲ੍ਹ ਗਏ ਤਾਂ ਕਾਰੋਬਾਰ ਨੇ ਤੁਰੰਤ ਰਫਤਾਰ ਫੜ ਲਈ। ਉਸ ਨੇ ਪਿਛਲੇ ਸਾਲ ਕਾਰੋਬਾਰ ਨੂੰ ਵਧਾਉਣ ਦਾ ਫੈਸਲਾ ਕੀਤਾ ਅਤੇ ਇੱਕ ਐਪ ਬਣਾਇਆ ਅਤੇ ਹੋਰ ਕਰਮਚਾਰੀਆਂ ਨੂੰ ਨਿਯੁਕਤ ਕੀਤਾ। ਇਸ ਤਰ੍ਹਾਂ ਹੁਣ ਮਿਸ਼ੈਲ ਖੁਦ ਵੀ ਪੈਸੇ ਕਮਾ ਰਿਹਾ ਹੈ ਅਤੇ ਹੋਰਾਂ ਨੂੰ ਵੀ ਰੁਜ਼ਗਾਰ ਦੇ ਰਿਹਾ ਹੈ।