
ਇਸ ਰੰਗੋਲੀ ਵਿਚ ਉੱਘੇ ਤਾਮਿਲ ਵਿਦਵਾਨ-ਕਵਿਆਂ ਨੂੰ ਦਰਸਾਇਆ ਗਿਆ ਹੈ। ਇਸ ਰੰਗੋਲੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਨਵੀਂ ਦਿੱਲੀ: ਸਿੰਗਾਪੁਰ ਵਿਚ ਇਕ ਭਾਰਤੀ ਮਾਂ ਅਤੇ ਧੀ ਦੀ ਜੋੜੀ ਨੇ 26,000 ਆਈਸਕ੍ਰੀਮ ਸਟਿਕਸ ਦੀ ਵਰਤੋਂ ਕਰਕੇ 6 ਬਾਏ 6 ਮੀਟਰ ਦੀ ਰੰਗੋਲੀ ਬਣਾ ਕੇ ਸਿੰਗਾਪੁਰ ਬੁੱਕ ਆਫ਼ ਰਿਕਾਰਡਜ਼ ਵਿਚ ਨਾਂਅ ਦਰਜ ਕਰਵਾਇਆ ਹੈ। ਇਸ ਰੰਗੋਲੀ ਵਿਚ ਉੱਘੇ ਤਾਮਿਲ ਵਿਦਵਾਨ-ਕਵਿਆਂ ਨੂੰ ਦਰਸਾਇਆ ਗਿਆ ਹੈ। ਇਸ ਰੰਗੋਲੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਦੀ ਪਰੇਡ ਸਮੇਂ ਵੀ ਸਾਰੇ ‘ਜਨ ਗਣ’ ਨੂੰ ਨਾਲ ਲੈਣਾ ਸੰਭਵ ਨਹੀਂ?
ਇਸ ਤੋਂ ਪਹਿਲਾਂ 2016 ਵਿਚ ਸੁਧਰਵੀ ਨੇ ਇੱਥੇ 3,200 ਵਰਗ ਫੁੱਟ ਦੀ ਰੰਗੋਲੀ ਬਣਾ ਕੇ ਰਿਕਾਰਡ ਬੁੱਕ ਵਿਚ ਆਪਣਾ ਨਾਂਅ ਦਰਜ ਕਰਵਾਇਆ ਸੀ। ਪਿਛਲੇ ਹਫ਼ਤੇ ਸੁਧਰਵੀ ਨੇ ਆਪਣੀ ਧੀ ਰਕਸ਼ਿਤਾ ਨਾਲ ਲਿਟਲ ਇੰਡੀਆ ਕੈਂਪਸ ਵਿਚ ਚੱਲ ਰਹੇ ਪੋਂਗਲ ਤਿਉਹਾਰ ਦੇ ਮੌਕੇ 'ਤੇ ਆਯੋਜਿਤ ਇਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਇਕ ਸ਼ਾਨਦਾਰ ਰੰਗੋਲੀ ਪੇਸ਼ ਕੀਤੀ। ਇਸ ਸਮਾਗਮ ਦਾ ਆਯੋਜਨ 'ਕਾਲਾਮੰਜਰੀ' ਦੁਆਰਾ ਕੀਤਾ ਗਿਆ ਸੀ, ਜੋ ਸੰਗੀਤ ਅਤੇ ਨ੍ਰਿਤ ਰਾਹੀਂ ਤਾਮਿਲ ਸਾਹਿਤਕ ਰਚਨਾਵਾਂ ਨੂੰ ਉਤਸ਼ਾਹਿਤ ਕਰਦੀ ਹੈ।
ਇਹ ਵੀ ਪੜ੍ਹੋ: ਦੋ ਇਲਾਇਚੀਆਂ ਖਾਣ ਮਗਰੋਂ ਜ਼ਰੂਰ ਪੀਉ ਗਰਮ ਪਾਣੀ, ਹੋਣਗੇ ਕਈ ਫ਼ਾਇਦੇ
ਇਸ ਰੰਗੋਲੀ ਨੂੰ ਬਣਾਉਣ ਵਿਚ ਇਕ ਮਹੀਨਾ ਲੱਗਿਆ, ਜਿਸ ਵਿਚ ਪ੍ਰਸਿੱਧ ਤਾਮਿਲ ਵਿਦਵਾਨ-ਕਵੀ ਤਿਰੂਵੱਲੂਵਰ, ਅਵਵਾਇਰ, ਭਰਥਿਯਾਰ ਅਤੇ ਭਾਰਤਿਦਾਸਨ ਦੀਆਂ ਤਸਵੀਰਾਂ ਹਨ। ਸੁਧਰਵੀ ਨੂੰ ਸਿੰਗਾਪੁਰ ਵਿਚ ਗੈਰ-ਭਾਰਤੀ ਪ੍ਰਸ਼ੰਸਕਾਂ ਦਾ ਧਿਆਨ ਖਿੱਚਣ ਲਈ ਕਮਿਊਨਿਟੀ ਸੈਂਟਰਾਂ ਵਿਚ ਰੰਗੋਲੀਆਂ ਬਣਾਉਣ ਲਈ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਬ੍ਰਿਟਿਸ਼ ਸਿੱਖ ਇੰਜੀਨੀਅਰ ਨੇ ਜਿਤਿਆ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ‘ਪੁਆਇੰਟਸ ਆਫ਼ ਲਾਈਟ ਐਵਾਰਡ'
ਇਸ ਰੰਗੋਲੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਸੁਧਾਰਾਵੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਲਿਖਿਆ, 'ਸਾਨੂੰ ਇਹ ਖਬਰ ਸ਼ੇਅਰ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਲਾਮੰਜਰੀ ਅਤੇ ਸੁਧਾਰਵੀ ਰੰਗੋਲੀ ਨੇ ਆਈਸਕ੍ਰੀਮ ਸਟਿਕਸ ਨਾਲ ਬਣੀ ਸਭ ਤੋਂ ਵੱਡੀ ਰੰਗੋਲੀ 5.8 ਮੀਟਰ ਬਾਏ 4.7 ਮੀਟਰ ਲਈ ਸਿੰਗਾਪੁਰ ਬੁੱਕ ਆਫ ਰਿਕਾਰਡਜ਼ ਹਾਸਲ ਕੀਤਾ ਹੈ। ਇਸ ਰਿਕਾਰਡ ਨੂੰ ਬਣਾਉਣ ਲਈ 26,000 ਆਈਸਕ੍ਰੀਮ ਸਟਿਕਸ ਦੀ ਵਰਤੋਂ ਕੀਤੀ ਗਈ ਹੈ।'