ਬ੍ਰਿਟਿਸ਼ ਸਿੱਖ ਇੰਜੀਨੀਅਰ ਨੇ ਜਿਤਿਆ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ‘ਪੁਆਇੰਟਸ ਆਫ਼ ਲਾਈਟ ਐਵਾਰਡ’
Published : Jan 28, 2023, 7:20 am IST
Updated : Jan 28, 2023, 10:19 am IST
SHARE ARTICLE
British-Sikh engineer wins PM Rishi Sunak’s Points of Light Award
British-Sikh engineer wins PM Rishi Sunak’s Points of Light Award

ਨਵਜੋਤ ਸਾਹਨੀ ਨੇ ਘੱਟ ਆਮਦਨੀ ਵਾਲੇ ਸਮੂਹਾਂ ਲਈ ਤਿਆਰ ਕੀਤੀ ਊਰਜਾ ਕੁਸ਼ਲ ਮੈਨੂਅਲ ਵਾਸ਼ਿੰਗ ਮਸ਼ੀਨ

 

ਲੰਡਨ: ਵਿਸ਼ਵ ਭਰ ਵਿਚ ਘੱਟ ਆਮਦਨੀ ਵਾਲੇ ਸਮੂਹਾਂ ਲਈ ਊਰਜਾ ਕੁਸ਼ਲ ਮੈਨੂਅਲ ਵਾਸ਼ਿੰਗ ਮਸ਼ੀਨ ਬਣਾਉਣ ਵਾਲੇ ਇਕ ਬ੍ਰਿਟਿਸ਼ ਸਿੱਖ ਇੰਜੀਨੀਅਰ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਪੁਆਇੰਟਸ ਆਫ਼ ਲਾਈਟ ਐਵਾਰਡ ਜਿਤਿਆ ਹੈ। ਨਵਜੋਤ ਸਾਹਨੀ , ਉਹ ਸ਼ਖ਼ਸ ਹਨ, ਜਿਸ ਨੇ ਲਗਭਗ ਚਾਰ ਸਾਲ ਪਹਿਲਾਂ ਅਪਣਾ ਵਾਸ਼ਿੰਗ ਮਸ਼ੀਨ ਪ੍ਰਾਜੈਕਟ ਸਥਾਪਤ ਕੀਤਾ ਸੀ ਉਸ ਨੂੰ ਉਸ ਦੀ ਹੱਥ ਨਾਲ ਤਿਆਰ ਕੀਤੀ ਮਸ਼ੀਨ ਦੀ ਕਾਢ ਲਈ ਸਨਮਾਨਤ ਕੀਤਾ ਗਿਆ ਸੀ, ਜਿਸ ਨੂੰ ਬਿਨਾਂ ਬਿਜਲੀ ਵਾਲੇ ਖੇਤਰਾਂ ਵਿਚ ਵੀ ਚਲਾਇਆ ਜਾ ਸਕਦਾ ਹੈ।

British-Sikh engineer wins PM Rishi Sunak’s Points of Light Award British-Sikh engineer wins PM Rishi Sunak’s Points of Light Award

ਸਾਹਨੀ ਨੇ ਸੁਨਕ ਤੋਂ ਇਸ ਪੁਰਸਕਾਰ ਜਿੱਤਣ ਦੇ ਤਜਰਬੇ ਦਾ ਵਰਣਨ ਕੀਤਾ, ਜਿਸ ਦਾ ਐਲਾਨ ਇਸ ਮਹੀਨੇ ਦੇ ਸ਼ੁਰੂ ਵਿਚ ਕੀਤਾ ਗਿਆ ਸੀ। ਬ੍ਰਿਟਿਸ਼ ਭਾਰਤੀ ਨੇਤਾ ਨੇ ਉਸ ਦੀ ਸਰਲਤਾ ਅਤੇ ਦਇਆ ਦੀ ਪ੍ਰਸ਼ੰਸਾ ਕੀਤੀ। ਸੁਨਕ ਨੇ ਸਾਹਨੀ ਨੂੰ ਲਿਖੇ ਇਕ ਨਿੱਜੀ ਪੱਤਰ ਵਿਚ ਕਿਹਾ ਕਿ ਤੁਸੀਂ ਇਕ ਇੰਜੀਨੀਅਰ ਵਜੋਂ ਅਪਣੇ ਪੇਸ਼ੇਵਰ ਹੁਨਰ ਦੀ ਵਰਤੋਂ ਦੁਨੀਆਂ ਭਰ ਦੇ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ ਹੈ, ਜਿਨ੍ਹਾਂ ਕੋਲ ਇਲੈਕਟ੍ਰਿਕ ਵਾਸ਼ਿੰਗ ਮਸ਼ੀਨਾਂ ਤਕ ਪਹੁੰਚ ਨਹੀਂ ਹੈ।

British-Sikh engineer wins PM Rishi Sunak’s Points of Light Award British-Sikh engineer wins PM Rishi Sunak’s Points of Light Award

ਤੁਹਾਡੀਆਂ ਨਵੀਨਤਾਕਾਰੀ, ਹੱਥ ਨਾਲ ਚੱਲਣ ਵਾਲੀਆਂ ਵਾਸ਼ਿੰਗ ਮਸ਼ੀਨਾਂ ਪਰਵਾਰਾਂ ਨੂੰ ਸਾਫ਼-ਸੁਥਰੇ ਕਪੜੇ ਪ੍ਰਦਾਨ ਕਰ ਰਹੀਆਂ ਹਨ। ਮੈਂ ਜਾਣਦਾ ਹਾਂ ਕਿ ਤੁਹਾਡੀਆਂ ਮਸ਼ੀਨਾਂ ਯੂਕ੍ਰੇਨੀ ਪਰਵਾਰਾਂ ਦੀ ਵੀ ਮਦਦ ਕਰ ਰਹੀਆਂ ਹਨ ਜੋ ਅਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ ਅਤੇ ਵਰਤਮਾਨ ਵਿਚ ਮਾਨਵਤਾਵਾਦੀ ਸਹਾਇਤਾ ਕੇਂਦਰਾਂ ਵਿਚ ਰਹਿ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦੂਜਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤੁਹਾਡੀ ਕੁਸ਼ਲਤਾ, ਦਇਆ ਅਤੇ ਸਮਰਪਣ ਸਾਡੇ ਸਾਰਿਆਂ ਲਈ ਇਕ ਪ੍ਰੇਰਨਾ ਹੈ।

 

Tags: sikh, rishi sunak

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement