
ਫਸਲਾਂ ਦੀਆਂ ਬਿਹਤਰ ਕੀਮਤਾਂ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕੀਤਾ ਸਮਰਥਨ
France: ਫਰਾਂਸ ਦੀਆਂ ਦੋ ਜਲਵਾਯੂ ਕਾਰਕੁਨਾਂ ਨੇ ਐਤਵਾਰ ਨੂੰ ਲੂਵਰ ਮਿਊਜ਼ੀਅਮ ’ਚ ਮੋਨਾ ਲੀਸਾ ਦੀ ਤਸਵੀਰ ’ਤੇ ਸੂਪ ਸੁੱਟਿਆ ਅਤੇ ਟਿਕਾਊ ਭੋਜਨ ਪ੍ਰਣਾਲੀ ਦੀ ਵਕਾਲਤ ਕਰਦੇ ਹੋਏ ਨਾਅਰੇਬਾਜ਼ੀ ਕੀਤੀ।
ਜਲਵਾਯੂ ਕਾਰਕੁਨਾਂ ਫਰਾਂਸ ਦੇ ਉਨ੍ਹਾਂ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਸਨ ਜੋ ਫਸਲਾਂ ਦੀਆਂ ਬਿਹਤਰ ਕੀਮਤਾਂ ਅਤੇ ਹੋਰ ਸਮੱਸਿਆਵਾਂ ਦੇ ਵਿਰੁਧ ਕਈ ਦਿਨਾਂ ਤੋਂ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਉ ’ਚ ‘ਫੂਡ ਰਿਪੋਸਟੇ’ ਛਪੀ ਕਮੀਜ਼ ਪਾਈ ਦੋ ਔਰਤਾਂ ਲਿਓਨਾਰਡੋ ਦਾ ਵਿੰਚੀ ਦੀ ਮਹਾਨ ਰਚਨਾ ‘ਮੋਨਾ ਲੀਸਾ’ ’ਤੇ ਸੂਪ ਸੁੱਟ ਕੇ ਪੇਂਟਿੰਗ ਦੇ ਨੇੜੇ ਜਾਣ ਲਈ ਇਕ ਬੈਰੀਅਰ ਹੇਠੋਂ ਲੰਘਦੀਆਂ ਨਜ਼ਰ ਆ ਰਹੀਆਂ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਨਾਅਰੇ ਲਾਉਂਦਿਆਂ ਕਿਹਾ, ‘‘ਜ਼ਿਆਦਾ ਮਹੱਤਵਪੂਰਨ ਕੀ ਹੈ? ਕਲਾ ਜਾਂ ਭੋਜਨ? ਸਾਡੇ ਕਿਸਾਨ ਮਰ ਰਹੇ ਹਨ। ਸਾਡਾ ਖੇਤੀਬਾੜੀ ਤੰਤਰ ਬਿਮਾਰ ਹੈ।’’ ਇਸ ਤੋਂ ਬਾਅਦ ਦੇ ਵੀਡੀਉ ਵਿਚ ਮਿਊਜ਼ੀਅਮ ਦੇ ਸਟਾਫ ਨੂੰ ਸੈਲਾਨੀਆਂ ਨੂੰ ਕਮਰੇ ਖਾਲੀ ਕਰਨ ਲਈ ਕਹਿੰਦੇ ਵੇਖਿਆ ਜਾ ਸਕਦਾ ਹੈ।
‘ਫੂਡ ਰਿਪੋਸਟੇ’ ਗਰੁੱਪ ਨੇ ਅਪਣੀ ਵੈੱਬਸਾਈਟ ’ਤੇ ਕਿਹਾ ਕਿ ਫਰਾਂਸ ਸਰਕਾਰ ਜਲਵਾਯੂ ਪ੍ਰਤੀ ਅਪਣੀਆਂ ਵਚਨਬੱਧਤਾਵਾਂ ਨੂੰ ਤੋੜ ਰਹੀ ਹੈ। ਜ਼ਿਕਰਯੋਗ ਹੈ ਕਿ ਫਰਾਂਸ ਦੇ ਕਿਸਾਨ ਅਪਣੀ ਫਸਲ ਲਈ ਬਿਹਤਰ ਮਿਹਨਤਾਨੇ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
(For more Punjabi news apart from Protesters throw soup at Mona Lisa painting in Paris, stay tuned to Rozana Spokesman)