
ਅਕਾਸ਼ੀ ਦੁਨੀਆਂ ਲੱਭੇਗੀ ਨਵੀਂ ਦੂਰਬੀਨ
ਆਕਲੈਂਡ: ਅਜੀਬ ਤੇ ਰੋਮਾਂਚਕ ਬਾਹਰੀ ਜੀਵ ਜਿਨ੍ਹਾਂ ਨੂੰ ਅਕਸਰ ਏਲੀਅਨ ਕਿਹਾ ਜਾਂਦਾ ਹੈ, ਸਦੀਆਂ ਤੋਂ ਮਨੁੱਖੀ ਕਲਪਨਾ, ਗਿਣਤੀ ਅਤੇ ਵਿਗਿਆਨਕ ਸੋਧ ਦਾ ਕੇਂਦਰ ਰਹੇ ਹਨ। ਕੀ ਇਹ ਸੰਭਾਵਨਾ ਹੈ ਕਿ ਅਣਜਾਣ ਗ੍ਰਹਿਆਂ ਜਾਂ ਗਲੈਕੀਆਂ ਵਿਚ ਜੀਵਨ ਵਸਦਾ ਹੈ? ਇਸ ਵਿਚਾਰ ਨੇ ਸਾਡੇ ਸਾਇੰਸਦਾਨਾਂ ਵਿਚ ਨਵਾਂ ਜੋਸ਼ ਅਤੇ ਉਤਸਾਹ ਪੈਦਾ ਕੀਤਾ ਹੋਇਆ ਹੈ।
‘ਏਲੀਅਨ’ ਸ਼ਬਦ ਨੂੰ ਸੁਣਦੇ ਹੀ ਸਾਡੇ ਧਿਆਨ ਵਿਚ ਅਜੀਬ-ਗ਼ਰੀਬ ਸ਼ਕਲਾਂ ਵਾਲੇ ਜੀਵ, ਉਚ ਤਕਨੀਕੀ ਅਤੇ ਉਲਝਣਪੂਰਨ ਸੰਕੇਤ ਆਉਂਦੇ ਹਨ। ਜਦੋਂ ਕਿ ਇਹ ਸਿਰਫ਼ ਕਲਪਨਾ ਹੋ ਸਕਦੀ ਪਰ ਵਿਗਿਆਨਕ ਪ੍ਰਮਾਣ ਝਲਕਾਰੇ ਪਾਉਂਦੇ ਹਨ ਕਿ ਅਸੀਂ ਬ੍ਰਹਿਮੰਡ ਵਿਚ ਇਕੱਲੇ ਨਹੀਂ ਹੋ ਸਕਦੇ। ਬ੍ਰਹਿਮੰਡ ਦੇ ਅਣਗਿਣਤ ਤਾਰਿਆਂ ਅਤੇ ਗ੍ਰਹਿਾਂ ਵਿਚੋਂ ਕੱਝ ਐਸੇ ਹੋ ਸਕਦੇ ਹਨ ਜੋ ਜੀਵਨ ਲਈ ਸਹਿਜ ਹਨ।
ਵਿਗਿਆਨਕ ਜਹਾਜ਼ਾਂ ਅਤੇ ਦੂਰਬੀਨਾਂ ਜਿਵੇਂ ਕਿ ਹਬਲ ਸਪੇਸ ਟੇਲੀਸਕੋਪ ਅਤੇ ਮੰਗਲ ਮਿਸ਼ਨਾਂ ਨੇ ਅਜਿਹੇ ਸਬੂਤ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜੋ ਬਾਹਰੀ ਜੀਵਾਂ ਦੇ ਮੌਜੂਦ ਹੋਣ ਦੀ ਪੁਸ਼ਟੀ ਕਰ ਸਕਣ। ਉਹ ਮਿਥੈਨ ਗੈਸ, ਜਲ ਦੇ ਅਣੂ ਅਤੇ ਜੀਵਨ-ਅਨੁਕੂਲ ਪਰਿਸਥਿਤੀਆਂ ਦੀ ਖੋਜ ਵਿਚ ਹਨ।
ਬਾਹਰੀ ਜੀਵਾਂ ਦੀ ਖੋਜ ਸਾਡੀ ਸਪੇਸ ਐਕਸਪਲੋਰੇਸ਼ਨ ਦੀ ਭਵਿੱਖਬਾਣੀ ਹੈ। ਇਹ ਸਿਰਫ਼ ਜੀਵਨ ਦੀ ਖੋਜ ਨਹੀਂ, ਸਗੋਂ ਸਾਡੇ ਬ੍ਰਹਿਮੰਡ ਦੀ ਗਹਿਰਾਈਆਂ ਅਤੇ ਸੱਚਾਈਆਂ ਨੂੰ ਸਮਝਣ ਦੀ ਯਾਤਰਾ ਹੈ।
ਚਿੱਲੀ ਦੇਸ਼ ਦੇ ਵਿਚ ਇਕ ਅਜਿਹਾ ਵੱਡਾ ਟੈਲੀਸਕੋਮ ਬਣਾਇਆ ਜਾ ਰਿਹਾ ਹੈ ਜੋ ਇਕ ਰਾਤ ਵਿਚ ਹੀ ਏਲੀਅਨ ਜੀਵਨ ਦੇ ਸੰਕੇਤਾਂ ਦਾ ਪਤਾ ਲਗਾ ਸਕਦਾ ਹੈ। 2028 ਵਿਚ ਇਹ ਅਤਿਅੰਤ ਵੱਡਾ ਟੈਲੀਸਕੋਪ ਬ੍ਰਹਿਮੰਡ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਵਿਚ ਕ੍ਰਾਂਤੀ ਲਿਆਵੇਗਾ। ਦਰਅਸਲ ਇਹ ਅਪਣੇ ਕਾਰਜਾਂ ਦੀ ਪਹਿਲੀ ਰਾਤ ਵਿਚ ਹੀ ਸਾਡੇ ਸਭ ਤੋਂ ਨੇੜਲੇ ਗੁਆਂਢੀ ਤਾਰਾ ਪ੍ਰਣਾਲੀ ਦੇ ਆਲੇ-ਦੁਆਲੇ ਪਰਦੇਸ਼ੀ ਜੀਵਨ ਦੇ ਸੰਕੇਤਾਂ ਦਾ ਪਤਾ ਲਗਾ ਸਕਦਾ ਹੈ।