Burkina Faso: ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ ਫੌਜ ਦੇ ਕਤੇਲਆਮ 56 ਬੱਚਿਆਂ ਸਮੇਤ 200 ਨਾਗਰਿਕਾਂ ਦੀ ਮੌਤ 

By : BALJINDERK

Published : Apr 28, 2024, 12:34 pm IST
Updated : Apr 28, 2024, 12:37 pm IST
SHARE ARTICLE
Burkina Faso Army
Burkina Faso Army

Burkina Faso: ਭੜਕਾਉਣ ਵਾਲੀਆਂ ਖ਼ਬਰਾਂ ਚਲਾਉਣ ਲਈ ਅਫ਼ਰੀਕੀ ਸਰਕਾਰ ਨੇ ਬੀ. ਬੀ. ਸੀ. ਅਤੇ ‘ਵਾਇਸ ਆਫ ਅਮੇਰਿਕਾ’ ’ਤੇ ਲਗਾਾਇਆ ਬੈਨ

Burkina Faso:  ਪੱਛਮੀ ਅਫ਼ਰੀਕੀ ਦੇਸ਼ ਬੁਰਕੀਨਾ ਫਾਸੋ 'ਚ ਫੌਜੀ ਬਲਾਂ ਨੇ ਕੱਟੜਪੰਥੀਆਂ ਨਾਲ ਸਹਿਯੋਗ ਕਰਨ ਦੇ ਦੋਸ਼ 'ਚ ਦੋ ਪਿੰਡਾਂ 'ਤੇ ਹਮਲਾ ਕਰਕੇ ਬੱਚਿਆਂ ਸਮੇਤ 223 ਨਾਗਰਿਕਾਂ ਨੂੰ ਮਾਰ ਦਿੱਤਾ। 'ਹਿਊਮਨ ਰਾਈਟਸ ਵਾਚ' ਨੇ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਇਹ ਕਤਲੇਆਮ 25 ਫਰਵਰੀ ਨੂੰ ਦੇਸ਼ ਦੇ ਉੱਤਰੀ ਹਿੱਸੇ 'ਚ ਸਥਿਤ ਨੌਂਦਿਨ ਅਤੇ ਸੋਰੋ ਪਿੰਡਾਂ 'ਚ ਹੋਇਆ ਸੀ ਅਤੇ ਮਰਨ ਵਾਲਿਆਂ 'ਚ ਕਰੀਬ 56 ਬੱਚੇ ਵੀ ਸ਼ਾਮਲ ਸਨ। ਬੁਰਕੀਨਾ ਫਾਸੋ ’ਚ ਆਈਐਸਆਈਐਸ ਅਤੇ ਅਲ ਕਾਇਦਾ ਦੋਵਾਂ ਦੇ ਅੱਤਵਾਦੀ ਖੂਨ ਵਹਾ ਰਹੇ ਹਨ।

ਇਹ ਵੀ ਪੜੋ:Sangrur News : ਰੇਹੜੀ ਵਾਲੇ ਨੇ ਛੋਲੇ ਭਟੂਰੇ ਦੀ ਪਲੇਟ ਕੀਤੀ 20 ਤੋਂ 40 ਰੁਪਏ; DC ਕੋਲ ਪਹੁੰਚਿਆ ਵਿਅਕਤੀ 

ਮਨੁੱਖੀ ਅਧਿਕਾਰ ਸੰਗਠਨ ਨੇ ਸੰਯੁਕਤ ਰਾਸ਼ਟਰ ਅਤੇ ਅਫ਼ਰੀਕਨ ਯੂਨੀਅਨ ਨੂੰ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਜਾਂਚਕਰਤਾ ਪ੍ਰਦਾਨ ਕਰਨ ਅਤੇ ਸਥਾਨਕ ਯਤਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸ ਮਕੇ ‘‘ਹਿਊਮਨ ਰਾਈਟਸ ਵਾਚ’’ ਦੇ ਕਾਰਜਕਾਰੀ ਨਿਰਦੇਸ਼ਕ ਤੀਰਾਨਾ ਹਸਨ ਨੇ ਇੱਕ ਬਿਆਨ ਵਿਚ ਕਿਹਾ ਕਿ ਨੌਂਡਿਨ ਅਤੇ ਸੋਰੋ ਪਿੰਡਾਂ ’ਚ ਕਤਲੇਆਮ ਬੁਰਕੀਨਾ ਫਾਸੋ ਦੀ ਫੌਜ ਦੁਆਰਾ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਨਾਗਰਿਕਾਂ ਦੀਆਂ ਹੱਤਿਆ ਕਰਨ ਦੀ ਕੜੀ ਵਿਚ ਤਾਜ਼ਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਵਿਰੁੱਧ ਸੰਭਾਵਿਤ ਅਪਰਾਧਾਂ ਦੀ ਭਰੋਸੇਯੋਗ ਜਾਂਚ ਲਈ ਅੰਤਰਰਾਸ਼ਟਰੀ ਸਮਰਥਨ ਜ਼ਰੂਰੀ ਹੈ।

ਇਹ ਵੀ ਪੜੋ:School Bus Accident : ਸਕੂਲ ਬੱਸ ਦੇ ਟਾਇਰ ਹੇਠਾਂ ਆਉਣ ਨਾਲ 9 ਸਾਲਾ ਬੱਚੀ ਦੀ ਮੌਤ 

ਇਸ ਮੌਕੇ ਬੁਰਕੀਨਾ ਫਾਸੋ ਦੀ ਸਰਕਾਰ ਦੇ ਬੁਲਾਰੇ ਨੇ 25 ਫਰਵਰੀ ਦੇ ਹਮਲੇ 'ਤੇ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਅੱਤਵਾਦੀ ਸੰਗਠਨ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਸਮੂਹ ਦੇ ਮੈਂਬਰ ਦੇਸ਼ ਵਿਚ ਰਾਸ਼ਟਰੀ ਸਮਰਥਕ ਬਲਾਂ 'ਤੇ ਹਮਲੇ ਕਰਦੇ ਹਨ। ਦੋਵਾਂ ਧਿਰਾਂ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਕਾਰਨ 20 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਬੁਰਕੀਨਾ ਫਾਸੋ ਵਿਚ ਹਿੰਸਾ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਅਲਕਾਇਦਾ ਅਤੇ ਇਸਲਾਮਿਕ ਸਟੇਟ ਦੋਵਾਂ ਦੇ ਅੱਤਵਾਦੀ ਇਸ ਦੇਸ਼ ਵਿਚ ਸਰਗਰਮ ਹਨ।

ਭੜਕਾਉਣ ਵਾਲੀਆਂ ਖ਼ਬਰਾਂ ਚਲਾਉਣ ਲਈ ਅਫ਼ਰੀਕੀ ਸਰਕਾਰ ਨੇ ਬੁਰਕਿਨਾ ਫਾਸੋ ’ਚ ਬੀ. ਬੀ. ਸੀ. ਅਤੇ ‘ਵਾਇਸ ਆਫ ਅਮਰੀਕਾ’ ’ਤੇ  ਲਗਾਇਆ ਬੈਨ

ਅਫਰੀਕੀ ਦੇਸ਼ ਬੁਰਕਿਨਾ ਫਾਸੋ ਨੇ ਬੀ. ਬੀ. ਸੀ. ਤੇ BBC ‘ਵਾਇਸ ਆਫ ਅਮੇਰਿਕਾ' ਰੇਡੀਓ 'ਤੇ ਆਪਣੇ ਦੇਸ਼ ਵਿਚ ਬੈਨ ਲਾ ਦਿੱਤਾ ਹੈ। ਦੋਵਾਂ 'ਤੇ ਇਹ ਬੈਨ 2 ਹਫ਼ਤਿਆਂ ਲਈ ਲਾਇਆ ਗਿਆ ਹੈ। ਬੁਰਕਿਨਾ ਫਾਸੋ ਦੇ ਬੁਲਾਰੇ ਟੋਂਸਿਰਾ ਮਾਇਰੀਅਨ ਕੋਰਿਨ ਸਾਨੋ ਨੇ ਕਿਹਾ ਕਿ ਦੋਵਾਂ ਰੇਡੀਓ 'ਤੇ ਲੋਕਾਂ ਨੂੰ ਭੜਕਾਉਣ ਵਾਲੀਆਂ ਖ਼ਬਰਾਂ ਚਲਾਉਣ ਕਾਰਨ ਬੈਨ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਸਾਰੀਆਂ ਮੀਡੀਆ ਸੰਸਥਾਵਾਂ ਨੂੰ ਬੇਨਤੀ ਹੈ ਕਿ ਉਹ ਅਜਿਹੀਆਂ ਖ਼ਬਰਾਂ ਨਾ ਚਲਾਉਣ, ਜਿਸ ਨਾਲ ਦੇਸ਼ ਵਿਚ ਕਿਸੇ ਵੀ ਤਰ੍ਹਾਂ ਕਾਨੂੰਨ ਵਿਵਸਥਾ ਵਿਗੜੇ ਜਾਂ ਦੋ ਧਿਰਾਂ ਵਿਚਾਲੇ ਹਿੰਸਾ ਹੋਣ ਦਾ ਖਤਰਾ ਹੋਵੇ।

ਇਹ ਵੀ ਪੜੋ:Gurdaspur News : ਗੁਰਦਾਸਪੁਰ 'ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ 11 ਏਕੜ ਫ਼ਸਲ ਸੜ ਕੇ ਸੁਆਹ  

ਬੀ. ਬੀ. ਸੀ. ਤੇ ‘ਵਾਇਸ ਆਫ ਅਮੇਰਿਕਾ' ਨੇ ਦੇਸ਼ ਦੀ ਫੌਜ ਵੱਲੋਂ ਜਨਤਾ ਦੇ ਕਤਲੇਆਮ 'ਤੇ ਇਕ ਹਿਊਮਨ ਰਾਈਟਸ ਆਧਾਰਤ ਸਟੋਰੀ ਚਲਾਈ ਸੀ, ਜਿਸ ਵਿਚ ਦੋਸ਼ ਲਾਏ ਗਏ ਸਨ ਕਿ ਦੇਸ਼ ਦੇ ਸੁਰੱਖਿਆ ਬਲਾਂ ਨੇ ਇਕ ਪਿੰਡ ਦੇ 223 ਵਿਅਕਤੀਆਂ ਦੀ ਜਾਨ ਇਸ ਲਈ ਲੈ ਲਈ ਕਿ ਉਨ੍ਹਾਂ 'ਤੇ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਸੀ। ਦੱਸਿਆ ਗਿਆ ਸੀ ਕਿ ਮਰਨ ਵਾਲਿਆਂ ਵਿਚ 56 ਬੱਚੇ ਸ਼ਾਮਲ ਸਨ। ਇਸ ਸਟੋਰੀ 'ਤੇ ਸਰਕਾਰ ਨੇ ਇਤਰਾਜ਼ ਜ਼ਾਹਿਰ ਕੀਤਾ, ਜਿਸ ਤੋਂ ਬਾਅਦ ਦੋਵਾਂ ਮੀਡੀਆ ਸੰਸਥਾਵਾਂ 'ਤੇ ਕਾਰਵਾਈ ਕੀਤੀ ਗਈ।

ਇਹ ਵੀ ਪੜੋ:Hoshiarpur News : ਹੁਸ਼ਿਆਰਪੁਰ 'ਚ ਦੁਕਾਨ ਬੰਦ ਕਰਕੇ ਘਰ ਜਾ ਰਹੇ ਪਿਓ-ਧੀ 'ਤੇ ਹਮਲਾ 

(For more news apart from  200 civilians including 56 children died in massacre  army in African country  Burkina Faso News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement