
ਚੀਨ ਦੇ ਸੂਬੇ ਜਿਲੀਨ 'ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰੀਕਟਰ ਪੈਮਾਨੇ 'ਤੇ 5.7 ਮਾਪੀ ਗਈ ਹੈ। ਮੌਸਮ ਵਿਭਾਗ ਦੇ ...
ਬੀਜਿੰਗ : ਚੀਨ ਦੇ ਸੂਬੇ ਜਿਲੀਨ 'ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰੀਕਟਰ ਪੈਮਾਨੇ 'ਤੇ 5.7 ਮਾਪੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਭੂਚਾਲ ਦਾ ਕੇਂਦਰ ਜਿਲਿਨ ਸੂਬੇ ਦੇ ਸ਼ਹਿਰ ਸੋਨਗਿਆਉਨ 'ਚ ਸੀ, ਜੋ ਜ਼ਮੀਨ ਵਿਚ 13 ਕਿਲੋਮੀਟਰ ਦੀ ਦੂਰੀ 'ਚ ਸੀ। ਭੂਚਾਲ ਤੜਕੇ 1:50 ਵਜੇ ਆਇਆ।
ਇਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਲੋਕਾਂ ਨੇ ਦਸਿਆ ਕਿ ਉਸ ਸਮੇਂ ਉਹ ਸੌਂ ਰਹੇ ਸਨ। ਜਿਵੇਂ ਹੀ ਉਨ੍ਹਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ ਤਾਂ ਉਹ ਘਰਾਂ 'ਚੋਂ ਬਾਹਰ ਭੱਜ ਗਏ। ਇਸ ਮਗਰੋਂ ਪਾਣੀ ਸਪਲਾਈ ਬੰਦ ਹੋ ਗਈ ਅਤੇ ਮੋਬਾਈਲ ਫ਼ੋਨਾਂ ਦੇ ਨੈਟਵਰਕ ਘੱਟ ਗਏ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। (ਪੀਟੀਆਈ)