ਪੱਗ ਨਹੀਂ ਉਤਾਰੀ, ਫਰਾਂਸ ਛੱਡ ਦਿੱਤਾ
Published : May 28, 2018, 5:39 pm IST
Updated : May 28, 2018, 5:39 pm IST
SHARE ARTICLE
France Left for Turban
France Left for Turban

ਅੰਬਾਲਾ ਦਾ ਇਕ ਸਿੱਖ ਬਜ਼ੁਰਗ ਰਣਜੀਤ ਸਿੰਘ  25 ਸਾਲ ਪਹਿਲਾਂ ਬਿਹਤਰ ਰੁਜ਼ਗਾਰ ਲਈ ਫਰਾਂਸ ਗਿਆ ਸੀ

28 ਮਈ, (ਏਜੰਸੀ), ਅੰਬਾਲਾ ਦਾ ਇਕ ਸਿੱਖ ਬਜ਼ੁਰਗ ਰਣਜੀਤ ਸਿੰਘ  25 ਸਾਲ ਪਹਿਲਾਂ ਬਿਹਤਰ ਰੁਜ਼ਗਾਰ ਲਈ ਫਰਾਂਸ ਗਿਆ ਸੀ ਪ੍ਰੰਤੂ ਉਥੇ ਪੱਗ ਲਾਹੁਣ ਦੀ ਸ਼ਰਤ ਹੋਣ ਕਾਰਨ ਆਖਰਕਾਰ ਉਸ ਨੂੰ ਭਾਰਤ ਪਰਤਣਾ ਪਿਆ। ਫਰਾਂਸ ਵਿੱਚ ਉਸ ਨੂੰ ਸ਼ਨਾਖ਼ਤੀ ਕਾਰਡ ਨਵਿਆਉਣ ਲਈ ਫੋਟੋ ਖਿਚਵਾਉਣ ਵਾਸਤੇ ਪੱਗ ਉਤਾਰਨ ਲਈ ਕਿਹਾ ਗਿਆ ਸੀ। ਉਹ ਪੱਗ ਉਤਾਰਨ ਲਈ ਤਿਆਰ ਨਹੀਂ ਹੋਇਆ ਤੇ ਉਸ ਨੂੰ ਇਸ ਦਾ ਨੁਕਸਾਨ ਉਠਾਉਣਾ ਪਿਆ।

Ranjit Singh Ranjit Singhਅਜਿਹਾ ਨਾ ਕਰਨ 'ਤੇ ਫਰਾਂਸ ਵਿੱਚਂ ਉਸ ਨੂੰ ਮਿਲਣ ਵਾਲੇ  ਗੁਜ਼ਾਰਾ ਭੱਤ 'ਤ ਰੋਕ ਲੱਗ ਗਈ। ਉਸ ਨੇ ਸਿੱਖੀ ਦੀ ਸ਼ਾਨ ਪੱਗ ਦੇ ਸਤਿਕਾਰ ਲਈ ਕਰੀਬ ਦੋ ਦਹਾਕ ਫਰਾਂਸੀਸੀ ਅਧਿਕਾਰੀਆਂ ਨਾਲ ਲੜਾਈ ਲੜੀ ਪ੍ਰੰਤੂ ਕਾਮਯਾਬੀ ਨਹੀਂ ਮਿਲੀ ਜਿਸ ਕਰਕੇ ਉਹ ਬੀਤ ਸ਼ਨੀਵਾਰ ਆਪਣੇ ਪੁੱਤਰ ਨਾਲ ਭਾਰਤ ਪਰਤ ਆਇਆ ਤੇ ਹੁਣ ਪੁੱਤਰ ਨਾਲ ਪਠਾਨਕੋਟ ਵਿਚ ਰਹੇਗਾ।

FranceFranceਰਣਜੀਤ ਨੂੰ ਪਹਿਲੀ ਵਾਰ 1993 ਵਿੱਚ ਪੱਗ ਸਣੇ ਆਈ ਕਾਰਡ ਜਾਰੀ ਕੀਤਾ ਗਿਆ ਸੀ ਤ 2001 ਵਿੱਚ ਇਸ ਨੂੰ ਰੀਨਿਊ ਕਰਾਉਣਾ ਪੈਣਾ ਸੀ। ਇਸ ਵਾਰ ਫਰਾਂਸ ਦ ਅਧਿਕਾਰੀਆਂ ਨ ਉਨ੍ਹਾਂ ਨੂੰ ਬਗ਼ੈਰ ਪੱਗ ਦ ਆਪਣੀ ਫੋਟੋ ਦਣ ਲਈ ਕਿਹਾ ਜਿਸ ਲਈ ਰਣਜੀਤ ਸਿੰਘ ਨ ਇਨਕਾਰ ਕਰ ਦਿੱਤਾ। ਕੁਝ ਸਾਲਾਂ ਬਾਅਦ ਫਰਾਂਸ ਦੀ ਸਰਕਾਰ ਨੇ ਉਨ੍ਹਾਂ ਨੂੰ ਮਿਲਣ ਵਾਲ ਸਮਾਜਿਕ ਸੁਰੱਖਿਆ ਭੱਤੇ 'ਤੇ ਵੀ ਰੋਕ ਲਾ ਦਿੱਤੀ।

ਰਣਜੀਤ ਸਿੰਘ ਨੇ ਫਰਾਂਸ ਸਰਕਾਰ ਦੇ ਖ਼ਿਲਾਫ਼ ਪ੍ਰਸ਼ਾਸਨਿਕ ਟ੍ਰਿਬਿਊਨਲ ਵਿੱਚ ਕੇਸ ਦਰਜ ਕੀਤਾ। ਇਸ ਪਿੱਛੋਂ ਉਹ ਯੂਰਪ ਦੇ ਮਨੁੱਖੀ ਅਧਿਕਾਰ ਕੋਰਟ ਵਿੱਚ ਮਾਮਲਾ ਲੈ ਕੇ ਗਿਆ ਪਰ ਕਾਮਯਾਬੀ ਨਹੀਂ ਮਿਲੀ। ਆਖਰੀ ਯਤਨ ਵਜੋਂ ਉਸ ਨੇ ਸੰਯੁਕਤ ਰਾਸ਼ਟਰ ਦਾ ਦਰਵਾਜ਼ਾ ਖੜਕਾਇਆ।

FranceFranceਸੰਯੁਕਤ ਰਾਸ਼ਟਰ ਨੇ ਪ੍ਰਵਾਨ ਕਰ ਲਿਆ ਕਿ ਫਰਾਂਸ ਸਰਕਾਰ ਨੇ ਰਣਜੀਤ ਸਿੰਘ ਦੀ ਧਾਰਮਿਕ ਆਜ਼ਾਦੀ ਵਿਚ ਦਖਲ ਦਿੱਤਾ ਹੈ। ਇਸ ਫ਼ੈਸਲ ਦੇ  ਬਾਵਜੂਦ 6 ਸਾਲ ਬਾਅਦ ਤਕ ਵੀ ਫਰਾਂਸ  ਸਰਕਾਰ ਨੇ ਉਨ੍ਹਾਂ ਨੂੰ ਗੁਜ਼ਾਰਾ ਭੱਤਾ ਨਹੀਂ ਦਿੱਤਾ।ਉਸ ਨੂੰ ਸਿੱਖੀ ਦੀ ਪਛਾਣ ਤਿਆਗਣਾ ਹਰਗਿਜ਼ ਪ੍ਰਵਾਨ ਨਹੀਂ ਸੀ।ਪਤਾ ਲੱਗਿਆ ਹੈ ਕਿ ਉਹ ਹੁਣ ਆਪਣੀ ਬੁਢਾਪਾ ਪੈਨਸ਼ਨ ਲਈ ਪੰਜਾਬ ਸਰਕਾਰ ਦਾ ਦਰਵਾਜ਼ਾ ਖ਼ੜਕਾਏਗਾ।

Location: France, Alsace

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement