ਪਾਕਿਸਤਾਨ ਦੇ ਕਈ ਹਿੱਸਿਆਂ ’ਚ ਮੌਨਸੂਨ ਤੋਂ ਪਹਿਲਾਂ ਪਏ ਮੀਂਹ ਕਾਰਨ 34 ਲੋਕਾਂ ਦੀ ਮੌਤ
Published : Jun 28, 2025, 9:07 pm IST
Updated : Jun 28, 2025, 9:07 pm IST
SHARE ARTICLE
34 people killed in pre-monsoon rains in several parts of Pakistan
34 people killed in pre-monsoon rains in several parts of Pakistan

ਵੱਖ-ਵੱਖ ਘਟਨਾਵਾਂ ’ਚ 16 ਬੱਚਿਆਂ ਸਮੇਤ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ 46 ਹੋਰ ਜ਼ਖਮੀ ਹੋ ਗਏ।

ਲਾਹੌਰ/ਪੇਸ਼ਾਵਰ: ਪਾਕਿਸਤਾਨ ਦੇ ਕਈ ਇਲਾਕਿਆਂ ’ਚ ਮੌਨਸੂਨ ਤੋਂ ਪਹਿਲਾਂ ਪਏ ਭਾਰੀ ਮੀਂਹ ਕਾਰਨ ਪਿਛਲੇ ਤਿੰਨ ਦਿਨਾਂ ’ਚ ਮੀਂਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ’ਚ 16 ਬੱਚਿਆਂ ਸਮੇਤ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ 46 ਹੋਰ ਜ਼ਖਮੀ ਹੋ ਗਏ।

ਖੈਬਰ ਪਖਤੂਨਖਵਾ ਸੂਬੇ ’ਚ ਪਿਛਲੇ 48 ਘੰਟਿਆਂ ’ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ, ਜਦਕਿ ਪੰਜਾਬ ਸੂਬੇ ’ਚ ਪਿਛਲੇ ਤਿੰਨ ਦਿਨਾਂ ’ਚ ਬੱਚਿਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ।

ਪੇਸ਼ਾਵਰ ’ਚ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀ.ਡੀ.ਐੱਮ.ਏ.) ਮੁਤਾਬਕ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ, ਐਬਟਾਬਾਦ, ਚਾਰਸਦਾ, ਮਲਾਕੰਦ, ਸ਼ਾਂਗਲਾ, ਲੋਅਰ ਦੀਰ ਅਤੇ ਤੋਰਘਰ ਜ਼ਿਲ੍ਹਿਆਂ ’ਚ 6 ਪੁਰਸ਼, 5 ਔਰਤਾਂ ਅਤੇ 8 ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਸੱਭ ਤੋਂ ਵੱਧ ਪ੍ਰਭਾਵਤ ਜ਼ਿਲ੍ਹੇ ਸਵਾਤ ’ਚ 13 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦਸਿਆ ਕਿ ਸਿਆਲਕੋਟ ਦੇ ਇਕ ਪਰਵਾਰ ਦੇ 17 ਮੈਂਬਰ ਜੋ ਪਿਕਨਿਕ ਮਨਾਉਣ ਗਏ ਸਨ, ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਸਵਾਤ ਨਦੀ ਦੇ ਕਿਨਾਰੇ ਵਹਿ ਗਏ। ਅਧਿਕਾਰੀਆਂ ਨੇ ਦਸਿਆ ਕਿ ਸੂਬੇ ਭਰ ’ਚ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ ਕੁਲ 56 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀ.ਡੀ.ਐੱਮ.ਏ.) ਨੇ ਇਕ ਬਿਆਨ ’ਚ ਕਿਹਾ ਕਿ ਪੰਜਾਬ ਸੂਬੇ ’ਚ ਪਿਛਲੇ ਤਿੰਨ ਦਿਨਾਂ ਦੌਰਾਨ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ 8 ਬੱਚਿਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ।

ਇਸ ਵਿਚ ਕਿਹਾ ਗਿਆ ਹੈ ਕਿ ਸੂਬੇ ਦੇ ਲਾਹੌਰ, ਓਕਾਰਾ, ਬਹਾਵਲਨਗਰ, ਜੇਹਲਮ, ਗੁਜਰਾਤ, ਫੈਸਲਾਬਾਦ, ਮੰਡੀ ਬਹਾਉਦੀਨ, ਸਾਹੀਵਾਲ, ਚਿਨੀਓਟ, ਮੁਲਤਾਨ, ਸ਼ੇਖੂਪੁਰਾ ਅਤੇ ਨਨਕਾਣਾ ਜ਼ਿਲ੍ਹਿਆਂ ਵਿਚ ਕੰਧ ਅਤੇ ਛੱਤ ਡਿੱਗਣ ਨਾਲ ਲੋਕਾਂ ਦੀ ਮੌਤ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਏ ਹਨ।

ਪੀ.ਡੀ.ਐਮ.ਏ. ਨੇ ਕਿਹਾ ਕਿ ਪ੍ਰੀ-ਮੌਨਸੂਨ ਦਾ ਪਹਿਲਾ ਦੌਰ 1 ਜੁਲਾਈ ਤਕ ਜਾਰੀ ਰਹੇਗਾ ਅਤੇ ਤੇਜ਼ ਹਵਾਵਾਂ ਅਤੇ ਤੂਫਾਨ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

ਅਥਾਰਟੀ ਨੇ ਨਾਗਰਿਕਾਂ ਨੂੰ ਖਰਾਬ ਮੌਸਮ ਦੌਰਾਨ ਗੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ ਦੀ ਵੀ ਬੇਨਤੀ ਕੀਤੀ ਹੈ। ਇਸ ਨੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਜਿੱਥੋਂ ਤਕ ਸੰਭਵ ਹੋਵੇ ਖਸਤਾ ਹਾਲ ਮਕਾਨਾਂ ਵਿਚ ਨਾ ਰਹਿਣ; ਬੱਚਿਆਂ ਦੀ ਦੇਖਭਾਲ ਕਰੋ ਅਤੇ ਉਨ੍ਹਾਂ ਨੂੰ ਨਾਲੀਆਂ, ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਦੇ ਨੇੜੇ ਨਾ ਜਾਣ ਦਿਓ, ਅਤੇ ਆਮ ਤੌਰ ਉਤੇ ਹੜ੍ਹ ਵਾਲੇ ਖੇਤਰਾਂ ਤੋਂ ਸਾਵਧਾਨ ਰਹੋ।

ਪੀ.ਡੀ.ਐਮ.ਏ. ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਤ ਪਰਵਾਰਾਂ ਨੂੰ ਤੁਰਤ ਰਾਹਤ ਪ੍ਰਦਾਨ ਕਰਨ ਅਤੇ ਜ਼ਖਮੀਆਂ ਲਈ ਉਚਿਤ ਡਾਕਟਰੀ ਦੇਖਭਾਲ ਨੂੰ ਯਕੀਨੀ ਬਣਾਉਣ ਦੇ ਹੁਕਮ ਵੀ ਦਿਤੇ ਹਨ। ਇਸ ਦੌਰਾਨ ਕਰਾਚੀ ਅਤੇ ਆਸ ਪਾਸ ਦੇ ਇਲਾਕਿਆਂ ਦੇ ਵੱਖ-ਵੱਖ ਹਿੱਸਿਆਂ ’ਚ ਸਨਿਚਰਵਾਰ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ, ਜਿਸ ਨਾਲ ਬੰਦਰਗਾਹ ਸ਼ਹਿਰ ’ਚ ਲੰਮੇ ਸਮੇਂ ਤਕ ਗਰਮ ਰਹਿਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ। (

Location: Pakistan, Islamabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement