
ਫ਼ੋਰਲੀ ਦੇ ਪ੍ਰਸ਼ਾਸ਼ਨ ਤੋਂ ਇਲਾਵਾ ਹੋਰ ਵੀ ਕਈ ਸ਼ਹਿਰਾਂ ਦੇ ਮੇਅਰ ਅਤੇ ਪ੍ਰਸ਼ਾਨਿਕ ਅਧਿਕਾਰੀਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
A memorial service for Sikh soldiers martyred in World War II was held in the Italian city of Forli News In Punjabi: ਇਟਲੀ ਦੇ ਸ਼ਹਿਰ ਫ਼ੋਰਲੀ ਵਿਖੇ ਸਿੱਖ ਫ਼ੌਜੀਆਂ ਦਾ 81ਵਾਂ ਸ਼ਹੀਦਾ ਸਮਾਗਮ ਮਨਾਇਆ ਗਿਆ। ਸਿੱਖ ਫ਼ੌਜੀਆਂ ਦੇ ਸ਼ਹੀਦੀ ਸਮਾਗਮ ਦੇ ਸਬੰਧ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਾਜਿ) ਇਟਲੀ ਅਤੇ ਕਮੂਨੇ ਦੀ ਫ਼ੋਰਲੀ ਅਤੇ ਫ਼ੋਰਲੀ ਦੀ ਸੰਗਤ ਦੇ ਨਾਲ ਕੇ ਮਿਲ ਕੇ ਸ਼ਹੀਦੀ ਸਮਾਗਮ ਕਰਾਇਆ। ਜਿਸ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ, ਉਪਰੰਤ ਭਾਈ ਤਲਿਵੰਦਰ ਸਿੰਘ ਨੇ ਅਰਦਾਸ ਕੀਤੀ।
ਬਾਅਦ ਵਿੱਚ ਪੰਡਾਲ ਸਜਾਇਆ ਗਿਆ। ਇਸ ਮੌਕੇ ਗਿਆਨੀ ਸਰੂਪ ਸਿੰਘ ਕਡਿਆਨਾ ਦੇ ਢਾਡੀ ਜੱਥੇ ਅਤੇ ਸੁਖਵੀਰ ਸਿੰਘ ਭੌਰ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਫ਼ੋਰਲੀ ਦੇ ਪ੍ਰਸ਼ਾਸ਼ਨ ਤੋਂ ਇਲਾਵਾ ਹੋਰ ਵੀ ਕਈ ਸ਼ਹਿਰਾਂ ਦੇ ਮੇਅਰ ਅਤੇ ਪ੍ਰਸ਼ਾਨਿਕ ਅਧਿਕਾਰੀਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ) ਇਟਲੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫ਼ੌਜੀ, ਸਤਿਨਾਮ ਸਿੰਘ, ਜਸਵੀਰ ਸਿੰਘ ਧਨੋਤਾ, ਗੁਰਮੇਲ ਸਿੰਘ ਭੱਟੀ, ਇੰਦਰਜੀਤ ਸਿੰਘ ਫ਼ੋਰਲੀ, ਜਸਪ੍ਰੀਤ ਸਿੰਘ ਸਿਧੂ ਕੋਰੇਜੋ, ਰਾਜ ਕੁਮਾਰ ਕੋਰੇਜੋ, ਭੁਪਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਪਾਰਮਾ, ਹਰੀ ਸਿੰਘ, ਸੁਰਜੀਤ ਸਿੰਘ ਬੇਗੋਵਾਲ, ਮਨਿਜੰਦਰ ਸਿੰਘ ਸੁਜਾਰਾ, ਗੁਰਚਰਨ ਸਿੰਘ ਭੂੰਗਰਨੀ, ਕਰਮਜੀਤ ਸਿੰਘ ਮੁੱਖ ਸੇਵਾਦਾਰ ਲੇਨੋ, ਰਣਜੀਤ ਸਿੰਘ ਔਲਖ ਤੋਂ ਇਲਾਵਾ ਵੱਖ ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਸ਼ਾਮਲ ਹੋਏ।
ਇਸ ਮੌਕੇ ਲੰਗਰ ਦੀ ਸੇਵਾ ਬੋਲੋਨੀਆਂ, ਕੋਰੇਜੋ, ਅਨਕੋਨਾ, ਪਾਰਮਾ ਅਤੇ ਨੋਵੋਲਾਰਾ ਦੇ ਗੁਰਦੁਆਰਾ ਸਾਹਿਬ ਨੇ ਕੀਤੀ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਾਲੀਅਨ ਪ੍ਰਸ਼ਾਸ਼ਨ ਨਾਲ ਮਿਲ ਕੇ 9 ਯਾਦਗਾਰਾਂ ਸਥਾਪਤ ਕਰ ਚੁੱਕੀ ਹੈ ਅਤੇ ਇਹਨਾਂ ਯਾਦਗਾਰਾਂ ਤੇ ਹਰ ਸਾਲ ਵੱਖ ਵੱਖ ਸਮੇਂ ’ਤੇ ਸ਼ਰਧਾਜਲੀ ਸਮਾਗਮ ਵੀ ਆਯੋਜਿਤ ਕਰਦੀ ਹੈ