
Australia News:: ਪੁਲਿਸ ਨੇ ਉਕਤ ਫ਼ਰਾਂਸੀਸੀ ਨਾਗਰਿਕ 'ਤੇ 20 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ ਦਰਾਮਦ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
French citizen charged in drug case in Australia: ਸਿਡਨੀ ਹਵਾਈ ਅੱਡੇ ’ਤੇ ਇਕ ਫ਼ਰਾਂਸੀਸੀ ਨਾਗਰਿਕ ਦੇ ਸਾਮਾਨ ਵਿਚੋਂ ਨਸ਼ੀਲਾ ਪਦਾਰਥ ਮਿਲਿਆ। ਇਸ ਮਾਮਲੇ ਵਿਚ ਆਸਟਰੇਲੀਆਈ ਪੁਲਿਸ ਨੇ ਉਕਤ ਫ਼ਰਾਂਸੀਸੀ ਨਾਗਰਿਕ ’ਤੇ 20 ਕਿਲੋਗ੍ਰਾਮ ਤੋਂ ਵੱਧ ਮੈਥਾਮਫੇਟਾਮਾਈਨ ਦਰਾਮਦ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
ਆਸਟਰੇਲੀਅਨ ਬਾਰਡਰ ਫ਼ੋਰਸ (ਏ. ਬੀ. ਐਫ.) ਅਤੇ ਆਸਟਰੇਲੀਆਈ ਫ਼ੈਡਰਲ ਪੁਲਿਸ (ਏ. ਐਫ. ਪੀ.) ਨੇ ਕਿਹਾ ਹੈ ਕਿ 20 ਸਾਲਾ ਫ਼ਰਾਂਸੀਸੀ ਨਾਗਰਿਕ ਨੂੰ 20 ਜੁਲਾਈ ਨੂੰ ਐਮਸਟਰਡਮ ਤੋਂ ਇਕ ਉਡਾਣ ਵਿਚ ਸਿਡਨੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਅਧਿਕਾਰੀਆਂ ਨੇ ਰੋਕਿਆ ਸੀ।
ਏ.ਬੀ.ਐਫ਼. ਦੁਆਰਾ ਉਸ ਦੇ ਸਾਮਾਨ ਦੀ ਬਾਅਦ ਵਿਚ ਤਲਾਸ਼ੀ ਲੈਣ ’ਤੇ ਕਥਿਤ ਤੌਰ ’ਤੇ ਵੈਕਿਊਮ-ਸੀਲਬੰਦ ਬੈਗ ਮਿਲੇ, ਜਿਸ ਵਿਚ 22 ਕਿਲੋਗ੍ਰਾਮ ਸਾਫ਼ ਕ੍ਰਿਸਟਲਿਨ ਪਦਾਰਥ ਸੀ। ਜਾਂਚ ਵਿਚ ਪਦਾਰਥ ਦੀ ਪਛਾਣ ਮੇਥਾਮਫੇਟਾਮਾਈਨ ਵਜੋਂ ਹੋਈ ਅਤੇ ਏ.ਐਫ਼.ਪੀ. ਦੁਆਰਾ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। (ਏਜੰਸੀ)
"(For more news apart from “French citizen charged in drug case in Australia, ” stay tuned to Rozana Spokesman.)