
ਮਮਤਾ ਬੈਨਰਜੀ ਨੇ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐਨਐਮਪੀ) ਨੀਤੀ ਨੂੰ ਲੈ ਕੇ ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਦੇਸ਼ ਦੀ ਸੰਪਤੀ ਨੂੰ ਵੇਚਣ ਦੀ ਸਾਜ਼ਿਸ਼ ਹੈ।
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (West Bengal CM Mamata Banerjee ) ਨੇ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (National Monetisation Pipeline) ਨੀਤੀ ਨੂੰ ਲੈ ਕੇ ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਦੇਸ਼ ਦੀ ਸੰਪਤੀ ਨੂੰ ਵੇਚਣ ਦੀ ਸਾਜ਼ਿਸ਼ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਜਾਂ ਭਾਜਪਾ (BJP) ਦੀ ਸੰਪਤੀ ਨਹੀਂ ਹੈ
Mamata Banerjee
ਹੋਰ ਪੜ੍ਹੋ: ਲੋਕਾਂ, ਕਿਸਾਨਾਂ ਅਤੇ 'ਆਪ' ਦੇ ਸਵਾਲਾਂ ਤੋਂ ਕਿਉਂ ਭੱਜ ਰਹੇ ਹਨ ਸੁਖਬੀਰ ਬਾਦਲ: ਅਮਨ ਅਰੋੜਾ
ਐਨਐਮਪੀ ਨੂੰ “ਹੈਰਾਨ ਕਰਨ ਵਾਲਾ ਅਤੇ ਮੰਦਭਾਗਾ ਫੈਸਲਾ” ਕਰਾਰ ਦਿੰਦਿਆਂ ਤ੍ਰਿਣਮੂਲ ਕਾਂਗਰਸ ਦੇ ਮੁਖੀ ਨੇ ਆਰੋਪ ਲਾਇਆ ਕਿ ਇਸ ਜਾਇਦਾਦ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਨੂੰ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਵਿਰੁੱਧ ਵਰਤਿਆ ਜਾਵੇਗਾ।
West Bengal CM Mamata Banerjee attacks Centre on NMP policy
ਹੋਰ ਪੜ੍ਹੋ: ਅੱਜ ਵੀ ਆਪਣੇ ਸਟੈਂਡ 'ਤੇ ਕਾਇਮ ਹਾਂ, ਪੰਜਾਬ ਦੇ ਮਸਲਿਆਂ ’ਤੇ ਪਹਿਰਾ ਦਿੰਦੇ ਰਹਾਂਗੇ- ਚਰਨਜੀਤ ਚੰਨੀ
ਮਮਤਾ ਬੈਨਰਜੀ (Mamata Banerjee attacks Centre on NMP policy) ਨੇ ਰਾਜ ਸਕੱਤਰੇਤ ਨਾਬਨਾ ਵਿਖੇ ਪੱਤਰਕਾਰਾਂ ਨੂੰ ਕਿਹਾ, "ਅਸੀਂ ਇਸ ਹੈਰਾਨ ਕਰਨ ਵਾਲੇ ਅਤੇ ਮੰਦਭਾਗੇ ਫੈਸਲੇ ਦੀ ਨਿੰਦਾ ਕਰਦੇ ਹਾਂ। ਇਹ ਸੰਪਤੀ ਦੇਸ਼ ਦੀ ਹੈ। ਇਹ ਨਾ ਤਾਂ ਮੋਦੀ ਦੀ ਸੰਪਤੀ ਹੈ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਦੀ। ਉਹ ਅਪਣੀ ਮਰਜ਼ੀ ਨਾਲ ਦੇਸ਼ ਦੀ ਸੰਪਤੀ ਨਹੀਂ ਵੇਚ ਸਕਦੇ।"
PM modi
ਹੋਰ ਪੜ੍ਹੋ: ਹੁਣ ਸਿਰਫ਼ ਈ-ਵੀਜ਼ਾ 'ਤੇ ਹੀ ਭਾਰਤ ਦੀ ਯਾਤਰਾ ਕਰ ਸਕਣਗੇ ਅਫ਼ਗਾਨਿਸਤਾਨ ਦੇ ਨਾਗਰਿਕ- ਸਰਕਾਰ
ਉਹਨਾਂ ਕਿਹਾ ਕਿ ਪੂਰਾ ਦੇਸ਼ ਇਸ “ਲੋਕ ਵਿਰੋਧੀ” ਫੈਸਲੇ ਦਾ ਵਿਰੋਧ ਕਰੇਗਾ ਅਤੇ ਇਕਜੁੱਟ ਖੜ੍ਹਾ ਹੋਵੇਗਾ। ਉਹਨਾਂ ਕਿਹਾ, "ਭਾਜਪਾ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਸੇ ਨੇ ਉਹਨਾਂ ਨੂੰ ਸਾਡੇ ਦੇਸ਼ ਦੀ ਸੰਪਤੀ ਵੇਚਣ ਦਾ ਅਧਿਕਾਰ ਨਹੀਂ ਦਿੱਤਾ ਹੈ।"