
ਕੇਂਦਰ ਸਰਕਾਰ ਵਿਰੁਧ ਦੱਖਣੀ ਭਾਰਤ ਵਿਚ ਵੀ ਕਿਸਾਨਾਂ ਨੇ ਸ਼ੁਰੂ ਕੀਤੇ ਸੰਘਰਸ਼
ਬੰਗਲੁਰੂ : ਕੇਂਦਰ ਵਲੋਂ ਜਾਰੀ ਨਵੇਂ ਖੇਤੀ ਬਿਲਾਂ ਵਿਰੁਧ ਦੇਸ਼ ਭਰ ਵਿਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦੱਖਣੀ ਭਾਰਤ ਵਿਚ ਵੀ ਕਿਸਾਨ ਸੜਕਾਂ 'ਤੇ ਉਤਰ ਆਏ ਹਨ। ਭਾਜਪਾ ਸ਼ਾਸਤ ਰਾਜ ਹੋਣ ਦੇ ਬਾਵਜੂਦ ਕਿਸਾਨਾਂ ਨੇ ਰਾਜ ਵਿਚ ਖੇਤੀਬਾੜੀ ਬਿਲ ਦੇ ਨਾਲ-ਨਾਲ ਕਰਨਾਟਕ ਦੇ ਭੂਮੀ ਸੁਧਾਰ ਬਿਲ ਵਿਰੁਧ ਜਮ ਕੇ ਵਿਰੋਧ ਪ੍ਰਦਰਸ਼ਨ ਕੀਤਾ।
kisan protest
ਇਕ ਕਿਸਾਨ ਆਗੂ ਮੰਨੇ ਜਾਂਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੂੰ ਅਜਿਹੀ ਸਥਿਤੀ ਵਿਚ ਅਪਣੇ ਰਾਜ ਵਿਚ ਸ਼ੁਰੂ ਹੋਏ ਅੰਦੋਲਨ ਕਾਰਨ ਮੁਸ਼ਕਲ ਹੋ ਸਕਦੀ ਹੈ। ਕਰਨਾਟਕ ਵਿਚ ਕੇਂਦਰ ਸਰਕਾਰ ਦੇ ਖੇਤੀਬਾੜੀ ਬਿਲ ਵਿਰੁਧ ਵਿਰੋਧ ਪ੍ਰਦਰਸ਼ਨ ਹਰ ਪਾਸੇ ਵੇਖਣ ਨੂੰ ਮਿਲਿਆ। ਕਿਸਾਨਾਂ ਦਾ ਦੋਸ਼ ਹੈ ਕਿ ਨਵੇਂ ਕਾਨੂੰਨ ਤੋਂ ਬਾਅਦ ਆਲੂ ਪਿਆਜ਼ ਦਾਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲੇਗਾ, ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਲਾ ਵਧਣਗੀਆਂ। ਹਾਲਾਂਕਿ ਕੇਂਦਰ ਸਰਕਾਰ ਇਸ ਦੋਸ਼ ਨੂੰ ਲਗਾਤਾਰ ਨਕਾਰ ਰਹੀ ਹੈ।
kisan protest
ਕਰਨਾਟਕ ਦੇ ਕਿਸਾਨ ਸੰਘ ਦੇ ਪ੍ਰਧਾਨ ਕੇ.ਚੰਦਰਸ਼ੇਖਰ ਨੇ ਕਿਹਾ ਕਿ ਜੋ ਭੂਮੀ ਸੁਧਾਰ ਕਾਨੂੰਨ ਲਿਆਂਦਾ ਗਿਆ ਹੈ, ਉਹ ਵੀ ਕਿਸਾਨਾਂ ਲਈ ਨੁਕਸਾਨਦੇਹ ਹੈ। ਸਿਰਫ਼ ਕੰਪਨੀਆਂ ਇਸ ਦਾ ਫ਼ਾਇਦਾ ਲੈਣਗੀਆਂ। ਇਹ ਦੇਸ਼ ਦੇ ਲੋਕਾਂ ਨੂੰ ਵੱਡਾ ਝਟਕਾ ਦੇਵੇਗਾ, ਇਸ ਲਈ ਸਾਨੂੰ ਆਜ਼ਾਦੀ ਦੀ ਇਕ ਹੋਰ ਲੜਾਈ ਲੜਨੀ ਪਏਗੀ।
kisan protest
ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ, “ਨਰਿੰਦਰ ਮੋਦੀ ਅਤੇ ਬੀਐਸ ਯੇਦੀਯੁਰੱਪਾ ਦੋਵੇਂ ਖੇਤੀ ਲਈ ਨੁਕਸਾਨਦੇਹ ਹਨ'' ਸਵੇਰ ਤੋਂ ਹੀ ਕਿਸਾਨਾਂ 'ਚ ਵਿਰੋਧ ਵੇਖਣ ਨੂੰ ਮਿਲਿਆ। ਕੰਨੜ ਸੰਗਠਨ ਵੀ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨਾਂ ਨਾਲ ਖੜੇ ਹਨ। ਬੰਗਲੌਰ ਦੇ ਟਾਊਨ ਹਾਲ ਤੋਂ ਮੈਸੂਰ ਬੈਂਕ ਸਰਕਲ ਤਕ ਵੀ ਅਜਿਹਾ ਹੀ ਪ੍ਰਦਰਸ਼ਨ ਵੇਖਣ ਨੂੰ ਮਿਲਿਆ।