
ਇਹ ਅੰਡਰਵਾਟਰ ਫ਼ੋਟੋ ਨੂੰ ਫ਼ਲੀਟ ਡਾਈਵਿੰਗ ਯੂਨਿਟ ਐਟਲਾਂਟਿਕ ਦੇ ਫ਼ੇਸਬੁੱਕ ਪੇਜ 'ਤੇ ਦੇਖਿਆ ਜਾ ਸਕਦਾ ਹੈ।
ਔਂਟਾਰੀਓ - ਰਾਇਲ ਕੈਨੇਡੀਅਨ ਨੇਵੀ ਵਿੱਚ ਕਲੀਅਰੈਂਸ ਗੋਤਾਖੋਰਾਂ ਦੇ ਨਵੇਂ ਬੈਚ ਨੇ ਆਪਣੀ ਸਾਲ ਭਰ ਦੀ ਸਿਖਲਾਈ ਪੂਰੀ ਕੀਤੀ। ਆਪਣੇ ਕੋਰਸ ਦੀ ਸੰਪੂਰਨਤਾ ਨੂੰ ਉਹ ਕਿਸੇ ਵਿਲੱਖਣ ਢੰਗ ਨਾਲ ਮਨਾ ਕੇ ਯਾਦਗਾਰੀ ਬਣਾਉਣਾ ਚਾਹੁੰਦੇ ਸੀ, ਅਤੇ ਨੇਵੀ ਨਾਲ ਜੁੜੇ ਕੈਡੇਟਾਂ ਵੱਲੋਂ ਪਾਣੀ ਦੇ ਵਿੱਚ ਬੈਠ ਕੇ ਲਈ ਤਸਵੀਰ ਤੋਂ ਵੱਧ ਵਧੀਆ ਹੋਰ ਕੀ ਹੋ ਸਕਦਾ ਸੀ?
ਇਹ ਅੰਡਰਵਾਟਰ ਫ਼ੋਟੋ ਨੂੰ ਫ਼ਲੀਟ ਡਾਈਵਿੰਗ ਯੂਨਿਟ ਐਟਲਾਂਟਿਕ ਦੇ ਫ਼ੇਸਬੁੱਕ ਪੇਜ 'ਤੇ ਦੇਖਿਆ ਜਾ ਸਕਦਾ ਹੈ। ਇਸ ਤਸਵੀਰ 'ਚ ਅਧਿਆਪਕ ਅਤੇ ਵਿਦਿਆਰਥੀ, ਦੋਵੇਂ ਪਾਣੀ ਵਿੱਚ ਡੁੱਬ ਕੇ ਦੋ ਕਤਾਰਾਂ ਵਿੱਚ ਬੈਠੇ ਦਿਖਾਈ ਦਿੰਦੇ ਹਨ। ਸਾਹਮਣੇ ਪਈ ਇੱਕ ਵਿੰਟੇਜ ਗੋਤਾਖੋਰੀ ਘੰਟੀ ਤਸਵੀਰ ਨੂੰ ਹੋਰ ਸੁਹੱਪਣ ਪ੍ਰਦਾਨ ਕਰਦੀ ਹੈ, ਅਤੇ ਬੈਕਗ੍ਰਾਉਂਡ ਵਿੱਚ ਇੱਕ ਰਾਇਲ ਕੈਨੇਡੀਅਨ ਨੇਵੀ ਦਾ ਝੰਡਾ ਦਿਖਾਈ ਦਿੰਦਾ ਹੈ।
ਤਸਵੀਰ ਨਾਲ ਪਾਈ ਪੋਸਟ ਵਿੱਚ ਸਿਖਲਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਹਨ। ਨਾਲ ਇਹ ਵੀ ਲਿਖਿਆ ਗਿਆ ਹੈ ਕਿ ਇਹ ਕੈਨੇਡੀਅਨ ਆਰਮਡ ਫੋਰਸਿਜ਼ ਦੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਭ ਤੋਂ ਵੱਧ ਚੁਣੌਤੀਪੂਰਨ ਪ੍ਰੋਗਰਾਮਾਂ ਵਿੱਚੋਂ ਇੱਕ ਹੈ।
ਜਦੋਂ ਤੋਂ ਇਹ ਫੋਟੋ ਸ਼ੇਅਰ ਕੀਤੀ ਗਈ ਹੈ, ਇਸ ਨੂੰ ਅਨੇਕਾਂ ਲਾਈਕਸ ਅਤੇ ਕਮੈਂਟਸ ਮਿਲੇ ਹਨ। ਇਸ ਨਿਵੇਕਲੇ ਵਿਚਾਰ ਤੋਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ। ਕਮੈਂਟ ਕਰਦੇ ਹੋਏ ਇੱਕ ਵਿਅਕਤੀ ਨੇ ਲਿਖਿਆ, "ਇਹ ਬਹੁਤ ਵਧੀਆ ਹੈ। ਬਹੁਤ ਵਧੀਆ ਕੰਮ।" ਇੱਕ ਦੂਜੇ ਵਿਅਕਤੀ ਨੇ ਕਮੈਂਟ ਕੀਤਾ, "ਬਹੁਤ ਵਧੀਆ ਫ਼ੋਟੋ!! ਅਤੇ ਮੁਬਾਰਕਾਂ।" ਇੱਕ ਹੋਰ ਵਿਅਕਤੀ ਨੇ ਕਿਹਾ, "ਸੱਚਮੁੱਚ ਅੱਜ ਤੱਕ ਦੇਖੀਆਂ ਸਾਰੀਆਂ ਤਸਵੀਰਾਂ ਵਿੱਚੋਂ ਸਭ ਤੋਂ ਵਧੀਆ ਕੋਰਸ ਫ਼ੋਟੋ, ਇਹ ਹੁੰਦੀ ਹੈ ਇੱਕ ਅਸਲੀ ਕੋਰਸ ਫ਼ੋਟੋ"