
ਆਸਟ੍ਰੇਲੀਅਨ ਔਰਤਾਂ ਵਿਚ ਦੂਜੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਫੁੱਲ-ਟਾਈਮ ਕੰਮ ਕਰਨ ਦੀ ਸੰਭਾਵਨਾ ਘੱਟ ਹਨ
Gender inequality News - ਆਸਟ੍ਰੇਲੀਆ ਵਿਚ ਮਰਦਾਂ ਅਤੇ ਔਰਤਾਂ ਵਿਚਕਾਰ ਆਰਥਿਕ ਅਸਮਾਨਤਾ ਨੂੰ ਖ਼ਤਮ ਕਰਨ ਲਈ ਕਾਨੂੰਨੀ ਤਬਦੀਲੀ ਦੀ ਤੁਰੰਤ ਲੋੜ ਹੈ। ਸਰਕਾਰੀ ਟਾਸਕ ਫੋਰਸ ਮੁਤਾਬਕ ਅਰਥਚਾਰੇ ਨੂੰ ਹਰ ਸਾਲ 6.65 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਜਿਨ੍ਹਾਂ ਔਰਤਾਂ ਕੋਲ ਬੱਚਾ ਹੈ, ਉਹ ਮਰਦਾਂ ਨਾਲੋਂ ਔਸਤਨ 2 ਮਿਲੀਅਨ ਆਸਟ੍ਰੇਲੀਅਨ ਡਾਲਰ (ਕਰੀਬ 10.5 ਕਰੋੜ ਰੁਪਏ) ਘੱਟ ਕਮਾਉਂਦੀਆਂ ਹਨ।
ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਪੰਜ ਸਾਲਾਂ ਵਿਚ ਔਰਤਾਂ ਦੀ ਕਮਾਈ ਵਿਚ ਔਸਤਨ 55% ਦੀ ਗਿਰਾਵਟ ਆਈ, ਜਦੋਂ ਕਿ ਪੁਰਸ਼ਾਂ ਦੀ ਕਮਾਈ ਪ੍ਰਭਾਵਿਤ ਨਹੀਂ ਹੋਈ। ਆਸਟ੍ਰੇਲੀਅਨ ਔਰਤਾਂ ਵਿਚ ਦੂਜੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਫੁੱਲ-ਟਾਈਮ ਕੰਮ ਕਰਨ ਦੀ ਸੰਭਾਵਨਾ ਘੱਟ ਹਨ। ਸਿਹਤ ਅਤੇ ਸਮਾਜਿਕ ਸਹਾਇਤਾ ਸੇਵਾਵਾਂ ਵਿਚ 76.2% ਔਰਤਾਂ ਹਨ, ਉਸਾਰੀ ਉਦਯੋਗ ਵਿਚ 86.5% ਮਰਦ ਹਨ।