
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਨਵੀਂ ਦਿੱਲੀ : ਅਮਰੀਕਾ ਦੇ ਕੈਲੀਫੋਰਨੀਆਂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 17 ਸਾਲ ਦੀ ਕੁੜੀ ਨੇ ਫਰੈਸਨੋ ਯੋਸ਼ਿਮਿਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਜਹਾਜ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਸ ਵਿਚ ਕਾਮਯਾਬ ਵੀ ਹੋ ਗਈ ਪਰ ਜਦੋਂ ਉਸ ਨੇ ਜਹਾਜ਼ ਉਡਾਉਣ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਕੰਧ ਨਾਲ ਜਾ ਟਕਰਾਇਆ।
File Photo
ਹੁਣ ਤੱਕ ਤੁਸੀ ਮੋਬਾਇਲ ਚੋਰੀ, ਗੱਡੀ ਅਤੇ ਮੋਟਕਸਾਇਕਲ ਚੋਰੀ ਕਰਨ ਦੀਆਂ ਘਟਨਾਵਾਂ ਬਾਰੇ ਸੁਣਿਆ ਅਤੇ ਵੇਖਿਆ ਹੋਵੇਗਾ ਪਰ ਅਮਰੀਕਾ ਤੋਂ ਜਹਾਜ਼ ਚੋਰੀ ਕਰ ਅਤੇ ਉਡਾਉਣ ਵਾਲੀ ਘਟਨਾ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਲੜਕੀ ਏਅਰਪੋਰਟ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਈ ਸੀ।
File Photo
ਵੱਡੀ ਗੱਲ ਇਹ ਵੀ ਹੈ ਕਿ ਉਸ ਕੰਧ 'ਤੇ ਕੰਡਿਆ ਵਾਲੀ ਤਾਰ ਵੀ ਲੱਗੀ ਹੋਈ ਸੀ ਪਰ ਬਾਵਜੂਦ ਇਸ ਦੇ ਉਹ ਕੰਧ ਟੱਪਣ ਵਿਚ ਕਾਮਯਾਬ ਰਹੀ। ਪੁਲਿਸ ਅਨੁਸਾਰ ਲੜਕੀ ਨੇ ਪਹਿਲਾ ਜਹਾਜ਼ ਦਾ ਇੰਜਣ ਚਾਲੂ ਕੀਤਾ ਪਰ ਇੰਜਣ ਚਾਲੂ ਹੋਣ ਤੋਂ ਬਾਅਦ ਉਹ ਜਹਾਜ਼ ਨੂੰ ਸੰਭਾਲ ਨਹੀਂ ਪਾਈ। ਜਹਾਜ਼ ਨੇ ਪਹਿਲਾਂ ਤਾਂ ਆਪਣੀ ਥਾਂ ਤੇ ਇਕ ਦੋ ਚੱਕਰ ਕੱਟਿਆ ਪਰ ਉਸ ਤੋਂ ਬਾਅਦ ਉਹ ਕੰਧ ਨਾਲ ਜਾ ਟਕਰਾਇਆ।
File Photo
ਏਅਰਪੋਰਟ ਅੰਦਰ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਈ ਲੜਕੀ ਨੇ ਦੱਸਿਆ ਕਿ ਉਹ ਕਮਰਸ਼ੀਅਲ ਟਰਮੀਨਲ ਅਤੇ ਫੌਜੀ ਖੇਤਰ ਤੋਂ ਲਗਭਗ 400 ਮੀਟਰ ਦੀ ਦੂਰੀ 'ਤੇ ਸਥਿਤ ਇਕ ਵਾੜ ਦੁਆਰਾ ਹਵਾਈ ਅੱਡੇ ਦੇ ਅੰਦਰ ਦਾਖਲ ਹੋਈ। ਪੁਲਿਸ ਅਨੁਸਾਰ ਇਸ ਘਟਨਾ ਵਿਚ ਕੋਈ ਜਖ਼ਮੀ ਨਹੀਂ ਹੋਇਆ ਹੈ। ਹਵਾਈ ਅੱਡੇ ਨੇ ਇਸ ਪੂਰੀ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕੰਧ ਨਾਲ ਟਕਰਾਉਣ ਤੋਂ ਪਹਿਲਾਂ ਜਹਾਜ਼ ਚੱਕਰ ਲਗਾ ਰਿਹਾ ਹੈ।
#Fresno Yosemite International Airport put out surveillance video of the stolen plane.
— Troy Pope (@troycpope) December 18, 2019
Full Story >> https://t.co/Zoo1aVXkoN pic.twitter.com/gzk30PGRx8
ਪੁਲਿਸ ਨੇ ਲੜਕੀ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਜਹਾਜ਼ ਕਿਉਂ ਚੋਰੀ ਕੀਤਾ ਸੀ। ਅਧਿਕਾਰੀਆਂ ਨੇ ਪੂਰੀ ਘਟਨਾ ਦਾ ਸਬੰਧ ਕਿਸੇ ਵੀ ਅਤਿਵਾਦੀ ਗਤੀਵਿਧੀ ਨਾਲ ਜੋੜਨ ਤੋਂ ਇਨਕਾਰ ਕੀਤਾ ਹੈ।