ਕਿਸਾਨਾਂ ਦੇ ਹੱਕ ਵਿੱਚ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ ਕੈਨੇਡੀਅਨ ਜਥੇਬੰਦੀਆਂ ਨੇ ਕੀਤੀ ਰੈਲੀ
Published : Dec 28, 2020, 6:49 pm IST
Updated : Dec 28, 2020, 6:49 pm IST
SHARE ARTICLE
farmer protest
farmer protest

ਜਥੇਬੰਦੀਆਂ ਵੱਲੋਂ ਕੈਨੈਡਾ ਵਿੱਚ ਵੱਸਦੇ ਸਮੂਹ ਲੋਕਾਂ ਨੂੰ ਅਡਾਨੀ, ਅੰਬਾਨੀਂ ਤੇ ਪਤਾਂਜਲੀ ਵਸਤਾਂ ਦੇ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ।

ਟੋਰਾਂਟੋ : ਜੀਟੀਏ  ਵਿੱਚ ਉਪਸਥਿੱਤ 13 ਕੈਨੇਡੀਅਨ ਜਥੇਬੰਦੀਆਂ  ਵੱਲੋਂ ਦਿੱਤੀ ਕਾਲ ਅਨੁਸਾਰ ਹਜਾਰਾਂ ਲੋਕਾਂ ਨੇ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ ਇੱਕਤਰ ਹੋ ਕੇ ਭਾਰਤ ਦੇ ਸੰਘਰਸ਼ੀਲ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਡਟੀਆਂ ਤੇ ਆਰ-ਪਾਰ ਦੀ ਲੜਾਈ ਲੜ ਰਹੀਆਂ ਪੰਜਾਬ ਅਤੇ ਦੇਸ਼ ਦੀਆਂ ਅਨੇਕਾਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਆਪਣੀ ਏਕਤਾ ਅਤੇ ਸਹਿਯੋਗ ਦਾ ਪ੍ਰਗਟਾਵਾ ਕੀਤਾ । 

photophotoਬੁਲਾਰਿਆਂ ਨੇ ਮੌਜੂਦਾ ਸਰਕਾਰ ਦੇ ਤਾਨਾਸ਼ਾਹ ਰਵੱਈਏ ਦੀ ਬਹੁਤ ਹੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਭਾਰਤੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਹੱਕੀ ਮੰਗਾ ਨੂੰ ਪ੍ਰਵਾਨ ਕਰੇ , ਕਿਸਾਨ ਵਿਰੋਧੀ ਤਿੰਨੇਂ ਕਾਂਨੂੰਨਾਂ ਨੂੰ ਮੁਢੋਂ-ਸੁਢੋਂ ਰੱਦ ਕਰੇ ਅਤੇ ਬਿਜਲੀ ਬਿੱਲ ਤੇ ਪਰਾਲੀ ਸਾੜਨ ਤੇ ਹੋਣ ਵਾਲੇ ਜੁਰਮਾਨੇ ਸਬੰਧੀ ਬਿੱਲਾਂ ਨੂੰ ਵਾਪਿਸ ਲਵੇ। ਭਾਰਤੀ ਸਫਾਰਤਖਾਨੇ ਵਿੱਚ  ਅੱਜ ਛੁੱਟੀ ਹੋਣ ਕਾਰਣ ਇਸ ਸਬੰਧੀ ਇੱਕ ਲਿਖਤੀ ਯਾਦ-ਪੱਤਰ ਈ-ਮੇਲ ਰਾਹੀਂ ਇਸ ਦਫ਼ਤਰ ਨੂੰ ਭੇਜਿਆ ਗਿਆ। 

photophotoਇੰਨ੍ਹਾਂ ਜਥੇਬੰਦੀਆਂ ਵੱਲੋਂ ਕੈਨੈਡਾ ਵਿੱਚ ਵੱਸਦੇ ਸਮੂਹ ਲੋਕਾਂ ਨੂੰ ਅਡਾਨੀ, ਅੰਬਾਨੀਂ ਤੇ ਪਤਾਂਜਲੀ ਵਸਤਾਂ ਦੇ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ। ਜਿਸ ਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਸਰਕਾਰ ਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਨਾ ਕੀਤਾ ਤਾਂ ਕੈਨੈਡਾ ਅੰਦਰ ਇਸ ਰੋਹ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਇਹ ਦੱਸਣਾਂ ਕੁਥਾਂ ਨਹੀਂ ਹੋਵੇਗਾ ਕਿ ਪ੍ਰਸਿੱਧ ਲੋਕ-ਪੱਖੀ ਕਵੀ ਅਤੇ ਅੰਤ੍ਰਰਾਸ਼ਟਰੀ ਪਾਸ਼ -ਮੈਮੋਰੀਅਲ ਟਰੱਸਟ ਦੇ ਮੁਖੀ ਡਾਕਟਰ ਸੁਰਿੰਦਰ ਧੰਜਲ ਦੇ ਯਤਨਾਂ ਸਦਕਾ ਹੁਣ ਤੱਕ ਸਮੁੱਚੇ ਕੈਨੈਡਾ ਦੀਆਂ ਲੱਗਪੱਗ 70  ਪ੍ਮੁੱਖ ਤੇ ਚਰਚਿਤ ਸੰਸਥਾਵਾਂ ਅਤੇ ਜਥੇਬੰਦੀਆਂ ਇਸ ਕਿਸਾਨੀ -ਘੋਲ ਦੀ ਹਮਾਇਤ ਕਰ ਚੁੱਕੀਆ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਨੇਕਾਂ ਹੋਰ ਸੰਸਥਾਵਾਂ ਦੇ ਇਸ ਹਮਾਇਤ ਵਿੱਚ ਸ਼ਾਮਿਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। 

photophotoਅੱਜ ਦੀ ਰੈਲੀ ਵਿੱਚ ਅਲਾਂਇਸ ਆਫ਼ ਪ੍ਰਾਗਰੈਸਿੱਵ ਕੈਨੇਡੀਅਨਜ਼, ਨਾਰਥ ਐਮੈਰੇਕਿਨ ਤਰਕਸ਼ੀਲ ਸੋਸਾਇਟੀ ਉਂਟਾਰੀਓ, ਇੰਡੋ ਕੈਨੈਡੀਅਨ ਵਰਕਰਜ਼ ਐਸੋਸੀਏਸ਼ਨ,ਕੈਨੇਡੀਅਨ ਪੰਜਾਬੀ ਸਾਹਿਤ ਸਭਾ,ਦੇਸ਼ ਭਗਤ ਸਪੋਰਟਸ ਕਲੱਬ, ਦਿਸ਼ਾ-ਐਸੋਸੀਏਸ਼ਨ ਆਫ਼ ਕੈਨੇਡੀਅਨ ਪੰਜਾਬੀ ਵਿਮਨ, ਜੀਟੀਏ ਵੈਸਟ ਕਲੱਬ ਕਮਿਊਨਿਸਟ ਪਾਰਟੀ ਆਫ਼ ਕੈਨੇਡਾ,ਹੋਮ ਸਟੈੱਡ ਸੀਨੀਅਰਜ਼ ਕਲੱਬ, ਮ ਲ ਪਾਰਟੀ ਆਫ਼ ਕੈਨੈਡਾ,ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ (ਉਂਟਾਰੀਓ),ਪਰਵਾਸੀ ਪੰਜਾਬੀ ਪੈਨਸ਼ਨਰਜ਼ ਵੈੱਲਫੇਅਰ  ਐਸੋਸੀਏਸ਼ਨ ਆਫ਼ ਉਂਟਾਰੀਓ,ਅਦਾਰਾ “ਸਰੋਕਾਰਾਂ ਦੀ ਆਵਾਜ਼” ਅਤੇ ਸਿਰਜਣਹਾਰੀਆਂ -ਇੰਟਰਨੈਸ਼ਨਲ ਵਿਮਨ ਐਸੋਸੀਏਸ਼ਨ ਕੈਨੇਡਾ ਨੇ ਭਾਗ ਲਿਆ ਤੇ ਇਹਨਾਂ ਜਥੇਬੰਦੀਅਂ ਦੇ ਆਗੂਅਂ ਨੇ ਸੰਬੋਧਨ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement