ਜੋਅ ਬਾਈਡੇਨ ਨੇ ਡਾ. ਮਨਮੋਹਨ ਸਿੰਘ ਨੂੰ ਕੀਤਾ ਯਾਦ
Published : Dec 28, 2024, 12:53 pm IST
Updated : Dec 28, 2024, 12:53 pm IST
SHARE ARTICLE
Joe Biden remembers Dr. Manmohan Singh Latest News in Punjabi
Joe Biden remembers Dr. Manmohan Singh Latest News in Punjabi

ਉਹ ਇਕ ਸੱਚੇ ਰਾਜਨੇਤਾ ਸਨ : ਬਾਈਡੇਨ

Joe Biden remembers Dr. Manmohan Singh Latest News in Punjabi : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ 'ਇੱਕ ਸੱਚਾ ਰਾਜਨੇਤਾ' ਕਿਹਾ ਤੇ ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੇ ਸਹਿਯੋਗ ਦੇ ਬੇਮਿਸਾਲ ਪੱਧਰ ਦਾ ਸਿਹਰਾ ਉਨ੍ਹਾਂ ਦੀ ਰਣਨੀਤਕ ਸਮਝ ਅਤੇ ਸਿਆਸੀ ਹਿੰਮਤ ਨੂੰ ਦਿਤਾ। 2004 ਤੋਂ 2014 ਤਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ (92) ਦਾ ਵੀਰਵਾਰ ਰਾਤ ਨਵੀਂ ਦਿੱਲੀ ਵਿਚ ਦਿਹਾਂਤ ਹੋ ਗਿਆ ਸੀ। ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਾਈਡੇਨ ਨੇ ਇਕ ਬਿਆਨ ਵਿਚ ਕਿਹਾ, "ਅੱਜ ਅਮਰੀਕਾ ਅਤੇ ਭਾਰਤ ਵਿਚਕਾਰ ਸਹਿਯੋਗ ਦਾ ਜੋ ਬੇਮਿਸਾਲ ਪੱਧਰ ਹੈ, ਉਹ (ਸਾਬਕਾ) ਪ੍ਰਧਾਨ ਮੰਤਰੀ ਦੀ ਰਣਨੀਤਕ ਸਮਝ ਅਤੇ ਸਿਆਸੀ ਹਿੰਮਤ ਤੋਂ ਬਿਨਾਂ ਸੰਭਵ ਨਹੀਂ ਸਨ। ਅਮਰੀਕਾ-ਭਾਰਤ ਸਿਵਲ ਪਰਮਾਣੂ ਸਮਝੌਤਾ ਕਰਨ ਤੋਂ ਲੈ ਕੇ ਇੰਡੋ-ਪੈਸੀਫ਼ਿਕ ਖੇਤਰ ਦੇ ਸਹਿਯੋਗੀਆਂ ਵਿਚਕਾਰ 'ਕਵਾਡ' ਦੀ ਸ਼ੁਰੂਆਤ ਵਿਚ ਮਦਦ ਕਰਨ ਤਕ, ਉਨ੍ਹਾਂ ਨੇ ਪੱਥ-ਪ੍ਰਦਰਸ਼ਕ ਪ੍ਰਗਤੀ ਦੀ ਰੂਪਰੇਖਾ ਤਿਆਰ ਕੀਤੀ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਰਾਸ਼ਟਰਾਂ ਅਤੇ ਵਿਸ਼ਵ ਨੂੰ ਮਜ਼ਬੂਤ ਬਣਾਉਂਦੀ ਰਹੇਗੀ। ਉਹ ਇਕ ਸੱਚੇ ਰਾਜਨੇਤਾ, ਇਕ ਸਮਰਪਤ ਜਨਤਕ ਸੇਵਕ ਸਨ ਅਤੇ ਸੱਭ ਤੋਂ ਵੱਧ ਕੇ ਉਹ ਇਕ ਦਿਆਲੂ ਅਤੇ ਨਿਮਰ ਵਿਅਕਤੀ ਸਨ।"

ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੂੰ 2008 ਵਿਚ ਅਮਰੀਕੀ ਸੈਨੇਟ ਦੀ ਵਿਦੇਸ਼ ਸਬੰਧ ਕਮੇਟੀ ਦੇ ਚੇਅਰਮੈਨ ਵਜੋਂ ਅਤੇ 2009 ਵਿਚ ਸਿੰਘ ਦੇ ਅਮਰੀਕਾ ਦੇ ਸਰਕਾਰੀ ਦੌਰੇ ਦੌਰਾਨ ਉਪ-ਰਾਸ਼ਟਰਪਤੀ ਵਜੋਂ ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ। ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ 2013 ਵਿਚ ਵੀ ਨਵੀਂ ਦਿੱਲੀ ਵਿਚ ਮੇਰੀ ਮੇਜ਼ਬਾਨੀ ਕੀਤੀ ਸੀ। ਜਿਵੇਂ ਕਿ ਅਸੀਂ ਉਦੋਂ ਚਰਚਾ ਕੀਤੀ ਸੀ, ਅਮਰੀਕਾ-ਭਾਰਤ ਸਬੰਧ ਦੁਨੀਆਂ ਦੇ ਸੱਭ ਤੋਂ ਮਹੱਤਵਪੂਰਨ ਸਬੰਧਾਂ ਵਿਚੋਂ ਇਕ ਹਨ।

(For more Punjabi news apart from Joe Biden remembers Dr. Manmohan Singh Latest News in Punjabi stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement