
ਇਸ ਤਸਵੀਰ ਵਿਚ ਇਕ 9 ਸਾਲ ਦੀ ਕੁੜੀ ਦੇ ਨਾਲ ਇਕ ਵੱਡੀ ਗੋਭੀ ਦਿੱਖ ਰਹੀ ਹੈ। ਇਹ ਗੋਭੀ ਇੰਨੀ ਵੱਡੀ ਹੈ ਕਿ ਵਾਸ਼ਿੰਗ ਮਸ਼ੀਨ ਦਾ ਸਾਈਜ ਛੋਟਾ ਪੈ ਜਾਵੇ। ਕੁੜੀ ਦੀ ਨਾਮ ...
ਵਾਸ਼ਿੰਗਟਨ : ਇਸ ਤਸਵੀਰ ਵਿਚ ਇਕ 9 ਸਾਲ ਦੀ ਕੁੜੀ ਦੇ ਨਾਲ ਇਕ ਵੱਡੀ ਗੋਭੀ ਦਿੱਖ ਰਹੀ ਹੈ। ਇਹ ਗੋਭੀ ਇੰਨੀ ਵੱਡੀ ਹੈ ਕਿ ਵਾਸ਼ਿੰਗ ਮਸ਼ੀਨ ਦਾ ਸਾਈਜ ਛੋਟਾ ਪੈ ਜਾਵੇ। ਕੁੜੀ ਦੀ ਨਾਮ ਲਿਲੀ ਰੀਸ ਹੈ ਅਤੇ ਉਹ ਚੌਥੀ ਕਲਾਸ ਵਿਚ ਪੜ੍ਹਦੀ ਹੈ। ਅਮਰੀਕਾ ਦੇ ਪੇਂਸਲਵੇਨੀਆ ਵਿਚ ਇਸ ਬੱਚੀ ਨੂੰ ਸੱਭ ਤੋਂ ਵੱਡੀ ਗੋਭੀ ਉਗਾਉਣ ਲਈ ਸਨਮਾਨਿਤ ਕੀਤਾ ਗਿਆ ਹੈ। ਲਿਲੀ ਅਮਰੀਕਾ ਦੇ ਪਿਟਸਬਰਗ ਦੀ ਰਹਿਣ ਵਾਲੀ ਹੈ। ਉਸ ਨੇ ਹੀ ਇਹ ਗੋਭੀ ਉਗਾਈ ਹੈ।
ਲਿਲੀ ਵਲੋਂ ਇਨੀ ਵੱਡੀ ਗੋਭੀ ਉਗਾਉਣ 'ਤੇ ਉਸ ਦੀ ਮਾਂ ਵੀ ਹੈਰਾਨ ਹੈ। ਉਸ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੇ ਉਮੀਦ ਨਹੀਂ ਕੀਤੀ ਸੀ ਕਿ ਲਿਲੀ ਅਜਿਹਾ ਕਰ ਪਾਏਗੀ। ਖ਼ਬਰ ਏਜੰਸੀ ਅਨੁਸਾਰ Lily ਨੂੰ ਇਸ ਦੇ 1000 ਡਾਲਰ ਦਾ ਇਨਾਮ ਵੀ ਮਿਲਿਆ। ਭਾਰਤੀ ਕਰੰਸੀ ਦੇ ਹਿਸਾਬ ਨਾਲ ਮਾਮਲਾ 70,000 ਰੁਪਏ ਦੇ ਕਰੀਬ ਬੈਠਦਾ ਹੈ। National Bonnie Plants Third Grade Cabbage Program ਦੇ ਤਹਿਤ ਉਨ੍ਹਾਂ ਨੇ ਇਹ ਕਾਰਨਾਮਾ ਕੀਤਾ।
National Bonnie Plants 3rd Grade Cabbage Program
ਇਹ ਪ੍ਰੋਗਰਾਮ ਅਮਰੀਕਾ ਦੇ ਬੱਚਿਆਂ ਵਿਚ ਖੇਤੀਬਾੜੀ ਨੂੰ ਲੈ ਕੇ ਜਿਗਿਆਸਾ ਪੈਦਾ ਕਰਨ ਦਾ ਕੰਮ ਕਰਦਾ ਹੈ। Lily ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੋਭੀ ਨੂੰ ਉਗਾਉਣ ਲਈ ਕੋਈ ਖਾਸ ਤਰ੍ਹਾਂ ਦਾ ਟਰੀਟਮੈਂਟ ਨਹੀਂ ਦਿਤਾ। ਸਗੋਂ ਉਨ੍ਹਾਂ ਨੇ ਇਸ ਗੋਭੀ ਨੂੰ ਸਿਰਫ ਪਾਣੀ ਹੀ ਦਿਤਾ ਹੈ। ਲਿਲੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਨੂੰ ਵਧਾਉਣ ਵਿਚ ਕੁਝ ਵਿਸ਼ੇਸ ਨਹੀਂ ਕੀਤਾ।
ਜਦੋਂ ਇਸ ਦੀ ਕਟਾਈ ਕੀਤੀ ਗਈ ਉਦੋਂ ਇਹ ਕਾਫੀ ਵੱਡੀ ਸੀ। ਇਸ ਨਾਲ ਨਾਲ ਪੂਰਾ ਪਿੰਡ ਰੱਜ ਸਕਦਾ ਹੈ। ਇਸ ਨਾਲ ਇੰਨਾ ਸਲਾਦ ਤਿਆਰ ਹੋਇਆ ਕਿ ਇਸ ਦਾ ਬਾਕੀ ਹਿੱਸਾ ਇਨ੍ਹਾਂ ਨੂੰ ਇਨ੍ਹਾਂ ਦੇ ਯਾਰਡ 'ਚ ਪਾਲੇ ਗਏ ਖਰਗੋਸ਼ਾਂ ਨੂੰ ਖਵਾਉਣਾ ਪਿਆ। ਗੋਭੀ ਉਗਾਉਣ ਦੀ ਇਸ ਪ੍ਰਤੀਯੋਗਤਾ 'ਚ ਪੂਰੇ ਪੇਂਸਲਵੇਨੀਆ ਤੋਂ ਲਗਭਗ 23000 ਬੱਚਿਆਂ ਨੇ ਹਿੱਸਾ ਲਿਆ ਸੀ।